ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਆਪ ਦਾ ਸਿੱਖ ਵਿਰੋਧੀ ਚੇਹਰਾ ਨੰਗਾ ਕੀਤਾ : ਸ਼੍ਰੋਮਣੀ ਅਕਾਲੀ ਦਲ

ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਆਪ ਦਾ ਸਿੱਖ ਵਿਰੋਧੀ ਚੇਹਰਾ ਨੰਗਾ ਕੀਤਾ : ਸ਼੍ਰੋਮਣੀ ਅਕਾਲੀ ਦਲ

ਅਕਾਲੀ ਦਲ ਵੱਲੋਂ ਡੀ.ਸੀ.ਨੂੰ ਰਾਜਪਾਲ ਦੇ ਨਾਮ ਮੈਮੋਰੰਡਮ ਸੌਂਪ ਕੀਤੀ ਕਾਰਵਾਈ ਦੀ ਮੰਗ

ਹੁਸ਼ਿਆਰਪੁਰ 10 ਜਨਵਰੀ ( ਤਰਸੇਮ ਦੀਵਾਨਾ ) – ਅਕਾਲੀ ਦਲ ਦੀ ਜਿਲ੍ਹਾ ਜਥੇਬੰਦੀ ਵੱਲੋਂ ਅੱਜ ਜਿਲ੍ਹੇ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਸੰਜੀਵ ਤਲਵਾੜ ਸੀਨੀਅਰ ਉੱਪ ਪ੍ਰਧਾਨ ਪੰਜਾਬ ਅਤੇ ਦਿਹਾਤੀ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਹੇਠ ਸਥਾਨਕ ਮਿੰਨੀ ਸਕੱਤਰੇਤ ਦੇ ਬਾਹਰ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਉਪਰੰਤ ਅਕਾਲੀ ਆਗੂਆਂ ਦੇ ਇੱਕ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਸਬੰਧੀ ਇੱਕ ਮੈਮੋਰੰਡਮ ਰਾਜਪਾਲ ਦੇ ਨਾਮ ’ਤੇ ਸੌਂਪਿਆ ਗਿਆ ਜਿਸ ਵਿੱਚ ਇਸ ਆਪ ਆਗੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਰੋਸ ਧਰਨੇ ਦੌਰਾਨ ਲਾਲੀ ਬਾਜਵਾ ਸੰਜੀਵ ਤਲਵਾੜ ਸੀਨੀਅਰ ਉੱਪ ਪ੍ਰਧਾਨ ਪੰਜਾਬ ਅਤੇ ਲਖਵਿੰਦਰ ਲੱਖੀ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਦਿੱਲੀ ਦੀ ਵਿਧਾਨ ਸਭਾ ਦੇ ਸਦਨ ਅੰਦਰ ਸਿੱਖ ਗੁਰੂ ਸਾਹਿਬਾਨ ਬਾਰੇ ਕੀਤੀਆਂ ਗਲਤੀ ਟਿੱਪਣੀਆਂ ਕਾਰਨ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ, ਉਨ੍ਹਾਂ ਕਿਹਾ ਕਿ ਆਪ ਆਗੂਆਂ ਵੱਲੋਂ ਪਿਛਲੇ ਸਮੇਂ ਦੌਰਾਨ ਵਾਰ-ਵਾਰ ਇਸ ਤਰ੍ਹਾਂ ਦੀ ਬਿਆਨਬਾਜੀ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਮੇਤ ਆਪ ਦੇ ਸਾਰੇ ਵਿਧਾਇਕਾਂ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਜੇਕਰ ਭਗਵੰਤ ਮਾਨ ਦੀ ਸਰਕਾਰ ਸੱਚਮੁੱਚ ਹੀ ਸਿੱਖ ਭਾਵਨਾਵਾਂ ਦੀ ਕਦਰ ਕਰਦੀ ਹੈ ਤਾਂ ਸਾਬਕਾ ਮੁੱਖ ਮੰਤਰੀ ਆਤਿਸ਼ੀ ਖਿਲਾਫ ਪੰਜਾਬ ਵਿੱਚ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿ੍ਰਫਤਾਰ ਕੀਤਾ ਜਾਣਾ ਚਾਹੀਦਾ ਹੈ ਲੇਕਿਨ ਆਪ ਸਰਕਾਰ ਦੀ ਚੁੱਪ ਦੱਸਦੀ ਹੈ ਕਿ ਪੰਜਾਬ ਦੇ ਆਪ ਆਗੂ ਦਿੱਲੀ ਲੀਡਰਸ਼ਿਪ ਦੇ ਥੱਲੇ ਲੱਗੇ ਹੋਏ ਹਨ। ਇਸ ਮੌਕੇ ਸਾਬਕਾ ਸੰਸਦ ਮੈਂਬਰ ਵਰਿੰਦਰ ਬਾਜਵਾ, ਬਲਵੀਰ ਸਿੰਘ ਮਿਆਣੀ, ਸੋਹਣ ਸਿੰਘ ਠੰਡਲ, ਅਰਵਿੰਦਰ ਸਿੰਘ ਰਸੂਲਪੁਰ, ਇਕਬਾਲ ਸਿੰਘ ਜੌਹਲ, ਹਰਜਾਪ ਸਿੰਘ ਮੱਖਣ, ਇਕਬਾਲ ਸਿੰਘ ਗੋਪੀ, ਕੁਲਦੀਪ ਸਿੰਘ ਬੱਬੂ ਬਜਵਾੜਾ , ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਅਰਮਿੰਦਰ ਸਿੰਘ ਹੁਸੈਨਪੁਰ, ਕਰਨ ਧੁੱਗਾ, ਲੱਕੀ ਠੱਕਰ , ਸੰਤ ਸਿੰਘ ਜੰਡੌਰ, ਜਪਿੰਦਰ ਅਟਵਾਲ, ਸੰਤਵੀਰ ਸਿੰਘ ਬਾਜਵਾ, ਅਜਮੇਰ ਸਿੰਘ, ਅਭੀਰਾਜ ਸਿੰਘ, ਭੁਪਿੰਦਰ ਸਿੰਘ ਮਹਿੰਦੀਪੁਰ, ਰਵਿੰਦਰਪਾਲ ਮਿੰਟੂ, ਭੁਪਿੰਦਰਜੀਤ ਸਿੰਘ ਆਦਿ ਆਗੂ ਵੀ ਮੌਜੂਦ ਸਨ।

ਫੋਟੋ ਅਜਮੇਰ ਦੀਵਾਨਾ

 

Leave a Reply

Your email address will not be published. Required fields are marked *