ਮੁੱਖ ਮੰਤਰੀ ਭਗਵੰਤ ਮਾਨ ਗਲਤ ਟੀਕਾ ਟਿੱਪਣੀਆਂ ਕਰਕੇ ਆਪਣੀ ਅਕਲ ਦਾ ਜਨਾਜਾ ਕੱਢ ਰਹੇ ਹਨ : ਸਿੰਗੜੀਵਾਲਾ

ਮੁੱਖ ਮੰਤਰੀ ਭਗਵੰਤ ਮਾਨ ਗਲਤ ਟੀਕਾ ਟਿੱਪਣੀਆਂ ਕਰਕੇ ਆਪਣੀ ਅਕਲ ਦਾ ਜਨਾਜਾ ਕੱਢ ਰਹੇ ਹਨ : ਸਿੰਗੜੀਵਾਲਾ

ਹੁਸ਼ਿਆਰਪੁਰ 10 ਜਨਵਰੀ (ਤਰਸੇਮ ਦੀਵਾਨਾ ) – ਸ਼ਰਧਾ ਭਾਵਨਾ ਸਿੱਖ ਸੰਗਤ ਗੁਰੂ ਦੀ ਗੋਲਕ ਵਿੱਚ ਮਾਇਆ ਪਾਉਂਦੀ ਹੈ ਪਰ ਗੁਰੂ ਸਿਧਾਂਤਾਂ ਤੋਂ ਬੇਮੁਖ ਤੇ ਸੱਤਾ ਦੇ ਹੰਕਾਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਸਿਧਾਂਤਾਂ ਦੀ ਲਗਾਤਾਰ ਖਿੱਲੀ ਉਡਾਉਣ ਦੀ ਕੋਸ਼ਿਸ਼ ਕਰ ਰਹੇ ਹਨ ਇਹਨਾਂ ਦੋਸ਼ਾਂ ਅਤੇ ਹੋਰ ਬੇਹੁਦਾ ਹਰਕਤਾਂ ਦੇ ਦੋਸ਼ਾਂ ਦੇ ਸਪੱਸ਼ਟੀਕਰਨ ਲਈ ਸਿੰਘ ਸਾਹਿਬਾਨ ਵਲੋ ਭਗਵੰਤ ਸਿੰਘ ਮਾਨ ਨੂੰ ਪਤਿਤ ਹੋਣ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਹੋਇਆ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਸੰਗਤਾਂ ਦਾ ਧਿਆਨ ਧਿਆਨ ਭਟਕਾਉਣ ਲਈ ਗਲਤ ਟੀਕਾ ਟਿੱਪਣੀਆਂ ਕਰਕੇ ਆਪਣੀ ਅਕਲ ਦਾ ਜਨਾਜਾ ਕੱਢ ਰਹੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਗਲਤ ਟੀਕਾ ਟਿੱਪਣੀਆਂ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਪ੍ਰੈਸ ਨੋਟ ਰਾਹੀ ਕੀਤਾ ਸਿੰਗੜੀਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਹੰਕਾਰੀ ਬਿਰਤੀ ਅਤੇ ਚਲਾਕੀਆਂ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਚੁਨੌਤੀ ਦੇਣ ਦੀ ਗੁਸਤਾਖੀ ਵਾਰ ਵਾਰ ਨਾ ਕਰਨ ਨਹੀਂ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਪਾਰਟੀ ਸਿੱਖ ਕੌਮ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ !

Leave a Reply

Your email address will not be published. Required fields are marked *