ਸ੍ਰੀ ਚਰਨਛੋਹ ਬੇਗਮਪੁਰਾ ਦੇ ਲੰਗਰ ਲਈ ਐਸ ਸੀ ਬੀ ਸੀ ਇੰਪਲਾਈਜ਼ ਫੇੰਡਰੇਸ਼ਨ ਲੁਧਿਆਣਾ ਵਲੋੰ 3100 ਦਾ ਯੋਗਦਾਨ ਪਾਇਆ

ਸ੍ਰੀ ਚਰਨਛੋਹ ਬੇਗਮਪੁਰਾ ਦੇ ਲੰਗਰ ਲਈ ਐਸ ਸੀ ਬੀ ਸੀ ਇੰਪਲਾਈਜ਼ ਫੇੰਡਰੇਸ਼ਨ ਲੁਧਿਆਣਾ ਵਲੋੰ 3100 ਦਾ ਯੋਗਦਾਨ ਪਾਇਆ

ਹੁਸ਼ਿਆਰਪੁਰ/ ਸ੍ਰੀ ਖੁਰਾਲਗੜ੍ਹ ਸਾਹਿਬ 3 ਦਸੰਬਰ ( ਤਰਸੇਮ ਦੀਵਾਨਾ ) – ਐਸ ਸੀ ਬੀ ਸੀ ਇੰਪਲਾਈਜ਼ ਫੇੰਡਰੇਸ਼ਨ ਲੁਧਿਆਣਾ ਵਲੋੰ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਦੇ ਲੰਗਰਾਂ ਲਈ 3100 ਰੁਪਏ ਦਾ ਯੋਗਦਾਨ ਪਾਇਆ ਗਿਆ। ਐਸ ਸੀ ਬੀ ਸੀ ਇੰਪਲਾਈਜ਼ ਫੇੰਡਰੇਸ਼ਨ ਲੁਧਿਆਣਾ ਤੋਂ ਗਗਨਦੀਪ ਸਿੰਘ ਜੇ ਈ, ਸੁਖਦੇਵ ਸਿੰਘ ਜੇ ਈ, ਹਰੀਦਾਸ ਭੱਟੀ ਜੇ ਈ ਸ੍ਰੀ ਚਰਨਛੋਹ ਬੇਗਮਪੁਰਾ ਵਿਖੇ ਨਤਮਸਤਿਕ ਹੋਏ ਅਤੇ ਆਉਣ ਵਾਲੇ ਸਮੇਂ ਵਿਚ ਵੀ ਗੁਰੂਘਰ ਵਿਖੇ ਲੰਗਰ ਸੇਵਾ ਨਿਭਾਉਣ ਲਈ ਹਾਜਰ ਰਹਿਣ ਦਾ ਸੰਕਲਪ ਲਿਆ। ਆਦਿ ਧਰਮ ਸਾਧੂ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣ ਦਾਸ ਜੀ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਵਲੋਂ ਇੰਪਲਾਈਜ਼ ਫੇੰਡਰੇਸ਼ਨ ਲੁਧਿਆਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਸੰਤ ਸਤਵਿੰਦਰ ਹੀਰਾ ਵਲੋਂ ਇੰਪਲਾਈਜ਼ ਫੇੰਡਰੇਸ਼ਨ ਲੁਧਿਆਣਾ ਦੇ ਆਗੂਆਂ ਨੂੰ ਸ੍ਰੀ ਚਰਨਛੋਹ ਬੇਗਮਪੁਰਾ ਗੁਰੂਘਰ ਦੀ ਬਖਸ਼ਿਸ਼ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਸੰਤਾਂ ਮਹਾਂਪੁਰਸ਼ਾਂ ਵਲੋੰ ਜਲਦ ਹੀ ਸਤਿਸੰਗ ਸਮਾਗਮ ਆਰੰਭ ਕੀਤੇ ਜਾ ਰਹੇ ਹਨ । ਉਨਾਂ ਕਿਹਾ ਕਿ ਸਾਲ 2026-27 ਦੇ ਸਮੇਂ ਅੰਦਰ ਸ੍ਰੀ ਚਰਨਛੋਹਹ ਬੇਗਮਪੁਰਾ ਆਦਿ ਧਰਮ ਮਿਸ਼ਨ ਦੇ ਪ੍ਰਚਾਰ ਦਾ ਇੱਕ ਵੱਡਾ ਪਲੇਟਫਾਰਮ ਅਤੇ ਕੇਂਦਰ ਬਣ ਜਾਵੇਗਾ। ਓਹਨਾਂ ਕਿਹਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਮਨਾਂ ਅੰਦਰ ਭਾਰੀ ਸਰਧਾ ਹੈ ਅਤੇ ਸਹਿਯੋਗ ਤੇ ਸਮਰਥਨ ਪ੍ਰਾਪਤ ਹੋ ਰਿਹਾ ਹੈ, ਜਿਸ ਲਈ ਆਦਿ ਧਰਮ ਮਿਸ਼ਨ ਹਮੇਸ਼ਾ ਸੰਗਤਾਂ ਦਾ ਰਿਣੀ ਤੇ ਧੰਨਵਾਦੀ ਰਹੇਗਾ ।

ਫੋਟੋ ਅਜਮੇਰ ਦੀਵਾਨਾ

 

 

 

 

Leave a Reply

Your email address will not be published. Required fields are marked *