ਸਕੂਲ ਬੱਸ ਦੀ ਚਪੇਟ ਵਿੱਚ ਆਉਣ ਕਾਰਨ 13 ਸਾਲਾਂ ਬੱਚੀ ਦੀ ਮੌਕੇ ਤੇ ਮੌਤ

ਹੁਸ਼ਿਆਰਪੁਰ (ਰੋਜ਼ਾਨਾਂ ਰਿਪੋਰਟਰ)ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਇੱਕ ਬਹੁਤ ਹੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਬੱਸ ਦੀ ਲਪੇਟ ਦੇ ਵਿੱਚ ਆਉਣ ਕਾਰਨ 13 ਸਾਲਾਂ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਇਸ ਸੜਕ ਹਾਦਸੇ ਦੇ ਵਿੱਚ ਦੋ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਜਿਨਾਂ ਨੂੰ ਫਸਟ ਏਡ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਅੱਜ ਮੁਕੇਰੀਆਂ ਦੇ ਵਿੱਚ ਇੱਕ ਮਹਿਲਾ ਐਕਟੀਵਾ ਤੇ ਸਵਾਰ ਹੋ ਕੇ ਆਪਣੇ ਬੱਚਿਆਂ ਨੂੰ ਸਕੂਲ ਬੱਸ ਚੜਾਉਣ ਲਈ ਜਾ ਰਹੀ ਹੁੰਦੀ ਹੈ ਇਸ ਦੌਰਾਨ ਸੂਤਰਾ ਦੇ ਹਵਾਲੇ ਤੋਂ ਸੈਂਟ ਜੋਸਫ਼ ਸਕੂਲ ਦੀ ਬੱਸ ਨੇ ਪਿੱਛੋਂ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ 13 ਸਾਲਾਂ ਬੱਚੀ (ਜੈਸੀ) ਦੀ ਮੌਕੇ ਤੇ ਹੀ ਮੌਤ ਹੋ ਗਈ ਡਾਕਟਰ ਮੁਤਾਬਿਕ ਉਸ ਤੇ ਸਿਰ ਦੇ ਵਿੱਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦੁਬਾਰਾ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
