ਸੰਗਰੂਰ ਤੋਂ ਆਈ ਮੰਦਭਾਗੀ ਖਬਰ,ਸੱਚ ਬੋਲਣ ਤੇ ਵਿਅਕਤੀ ਨੂੰ ਗੁਆਉਣੀ ਪਈ ਆਪਣੀ ਮਾਂ ਦੀ ਜਾਨ

ਹੱਤਿਆ ਕਰਨ ਵਾਲ਼ੀ ਗੱਡੀ
ਸੰਗਰੂਰ (ਰੋਜ਼ਾਨਾਂ ਰਿਪੋਰਟਰ)
ਸੰਗਰੂਰ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਤੋਂ ਸ਼ੁਰੂ ਹੋਇਆ ਸਾਰਾ ਝਗੜਾ ਇਹ ਝਗੜਾ ਇੰਨਾ ਕੁ ਜਿਆਦਾ ਵੱਧ ਜਾਂਦਾ ਹੈ ਕਿ ਇੱਕ ਵਿਅਕਤੀ ਨੂੰ ਆਪਣੀ ਮਾਂ ਦੀ ਜਾਨ ਗਵਾਉਣੀ ਪੈ ਜਾਂਦੀ ਹੈ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਦੇ ਵੱਲੋਂ ਕਈ ਗੰਭੀਰ ਦੋਸ਼ ਲਗਾਉਣ ਅਤੇ ਵੀਡੀਓ ਵਾਇਰਲ ਕਰਨ ਦਾ ਨਤੀਜਾ ਇਹ ਰਿਹਾ ਕਿ ਉਸਦੀ ਬੇਗੁਨਾਹ ਮਾਂ ਨੂੰ ਬੜੀ ਬੇਰਹਿਮੀ ਨਾਲ਼ ਮੌਤ ਦੀ ਘਾਟ ਉਤਾਰ ਦਿੱਤਾ ਗਿਆ। ਇਹ ਸਾਰਾ ਮਾਮਲਾ ਸੰਗਰੂਰ ਦੇ ਰਾਮ ਨਗਰ ਬਸਤੀ ਦਾ ਹੈ ਅੱਜ ਸਵੇਰੇ ਕਰੀਬ 6:50 ਮਿੰਟ ਤੇ ਬਜ਼ੁਰਗ ਮਹਿਲਾ ਭਜਨੋ ਦੇਵੀ ਨੂੰ ਦੋਸ਼ੀ ਰਾਜਕੁਮਾਰ ਨੇ ਆਪਣੀ ਬਲੈਰੋ ਗੱਡੀ ਦੇ ਥੱਲੇ ਦੇ ਕੇ ਕੁਚਲ ਦਿੱਤਾ ਗਿਆ।ਮ੍ਰਿਤਕ ਦੇ ਬੇਟੇ ਸੁਖਚੈਨ ਰਾਮ ਨੇ ਪੁਲਿਸ ਅਤੇ ਮੀਡੀਆ ਅੱਗੇ ਕਈ ਗੰਭੀਰ ਦੋਸ਼ ਲਾਏ ਨੇ ਸੁਖਚੈਨ ਦੇ ਮੁਤਾਬਕ ਦੋਸ਼ੀ ਰਾਜ ਕੁਮਾਰ ਪਿਛਲੀ ਰਾਤ ਉਹਨਾਂ ਦੇ ਹੀ ਮੁਹੱਲੇ ਦੇ ਵਿੱਚ ਇੱਕ ਛੋਟੀ ਬੱਚੀ ਦੇ ਨਾਲ ਗਲਤ ਹਰਕਤਾ ਕਰਦਾ ਸੀ,ਸੀ,ਟੀ,ਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਸੀ। ਸੁਖਚੈਨ ਨੇ ਇਹ ਵੀਡੀਓ ਮੁਹੱਲੇ ਦੇ ਲੋਕਾਂ ਨੂੰ ਦਿਖਾਈ ਤੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਕੀਤੀ।ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਜਕੁਮਾਰ ਅਤੇ ਸੁਖਚੈਨ ਦੇ ਵਿੱਚ ਲੜਾਈ ਹੋ ਗਈ ਅਤੇ ਅੱਜ ਸਵੇਰੇ ਰਾਜਕੁਮਾਰ ਨੇ ਸੁਖਚੈਨ ਤੋਂ ਬਦਲਾ ਲੈਣ ਦੇ ਲਈ ਉਸਦੀ ਬਜ਼ੁਰਗ ਮਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਘਟਨਾ ਤੋਂ ਬਾਅਦ ਰਾਜਕੁਮਾਰ ਫਰਾਰ ਹੋ ਗਿਆ ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਐਸ,ਐਚ, ਓ ਥਾਣਾ ਸਿਟੀ ਇੱਕ ਸੰਗਰੂਰ ਕਸ਼ਮੀਰ ਸਿੰਘ ਦੇ ਮੁਤਾਬਕ ਸੁਖਚੈਨ ਰਾਮ ਦੇ ਬਿਆਨਾਂ ਦੇ ਅਧਾਰ ਤੇ ਕਤਲ ਦੀਆਂ ਧਾਰਾਵਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਵੀਡੀਓ ਦੇ ਵਿੱਚ ਬੱਚੇ ਦੇ ਨਾਲ ਗਲਤ ਹਰਕਤਾਂ ਬਾਰੇ ਵੀ ਪੁਲਿਸ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।
