ਜਲੰਧਰ ਦੇ ਪਠਾਨਕੋਟ ਬਾਈਪਾਸ ਚੌਂਕ ਕੋਲ ਹੋਇਆ ਆਰਮੀ ਟਰੱਕ ਅਤੇ ਕਾਰ ਦਾ ਭਿਆਨਕ ਸੜਕ ਹਾਦਸਾ

ਜਲੰਧਰ 25 ਨਵੰਬਰ (ਸੁਨੀਲ ਕੁਮਾਰ) ਜਲੰਧਰ ਦੇ ਪਠਾਨਕੋਟ ਬਾਈਪਾਸ ਚੌਂਕ ਦੇ ਕੋਲ ਇੱਕ ਆਰਮੀ ਟਰੱਕ ਅਤੇ ਕ ਕਾਰ ਦਾ ਭਿਆਨਕ ਐਕਸੀਡੈਂਟ ਹੋ ਗਿਆ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਕਾਰ ਅਤੇ ਟਰੱਕ ਦੋਨੋਂ ਹੀ ਪਲਟ ਗਏ। ਫੌਜੀ ਟਰੱਕ ਵਿੱਚ ਫੌਜੀ ਸਵਾਰ ਸਨ ਅਤੇ ਕਾਰ ਦੇ ਵਿੱਚ ਵੀ ਜੋ ਸਵਾਰ ਸਨ ਗਨੀਮਤ ਰਹੀ ਕਿਸੇ ਦੀ ਵੀ ਜਾਨ ਨਹੀਂ ਗਈ ਹਾਦਸੇ ਦਾ ਕਾਰਨ ਓਵਰਟੇਕ ਦੱਸਿਆ ਜਾ ਰਿਹਾ ਹੈ। ਆਰਮੀ ਟਰੱਕ ਜੋ ਦਸੂਹੇ ਤੋਂ ਆ ਰਿਹਾ ਸੀ ਅਤੇ ਕਾਰ ਵਿੱਚ ਪਰਿਵਾਰਿਕ ਮੈਂਬਰ ਬੈਠੇ ਸਨ ਜੋ ਕਿ ਹੋਸਪਿਟਲ ਜਾ ਰਹੇ ਸਨ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
