ਬੁਰੀ ਖ਼ਬਰ,ਕਰਾਚੀ ਦੇ ਬਾਜ਼ਾਰ ਵਿੱਚ ਇੱਕ ਧਮਾਕੇ ਨਾਲ ਲਗਭਗ 13 ਲੋਕਾਂ ਦੀ ਮੌਤ

ਪਾਕਿਸਤਾਨ/ਰੋਜ਼ਾਨਾ ਰਿਪੋਰਟਰ

ਪਾਕਿਸਤਾਨ ਤੋਂ ਬਹੁਤ ਹੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਕਰਾਚੀ ਦੇ ਸੋਲਜਰ ਬਾਜ਼ਾਰ ਖੇਤਰ ਵਿੱਚ ਇੱਕ ਧਮਾਕੇ ਕਾਰਨ ਇੱਕ ਤਿੰਨ ਮੰਜ਼ਿਲਾ ਰਿਹਾਇਸ਼ੀ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 13 ਲੋਕ ਮਾਰੇ ਗਏ ਅਤੇ 14 ਜ਼ਖਮੀ ਹੋ ਗਏ।ਜੀ,ਓ ਨਿਊਜ਼ ਦੇ ਅਨੁਸਾਰ, ਇਹ ਧਮਾਕਾ ਗੈਸ ਲੀਕ ਹੋਣ ਤੋਂ ਬਾਅਦ ਨਿਕਲੀ ਚੰਗਿਆੜੀ ਕਾਰਨ ਹੋਇਆ। ਇਹ ਘਟਨਾ ਸੋਲਜਰ ਬਾਜ਼ਾਰ ਦੇ ਗੁਲ ਰਾਣਾ ਕਲੋਨੀ ਖੇਤਰ ਵਿੱਚ ਇੱਕ ਰਿਹਾਇਸ਼ ਵਿੱਚ ਵਾਪਰੀ। ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ।ਰਿਪੋਰਟਾਂ ਅਨੁਸਾਰ, ਮ੍ਰਿਤਕਾਂ ਵਿੱਚੋਂ ਚਾਰ ਬੱਚੇ ਅਤੇ ਤਿੰਨ ਔਰਤਾਂ ਸਨ। ਮੌਕੇ ‘ਤੇ ਮੌਜੂਦ ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਪਹਿਲੀ ਮੰਜ਼ਿਲ ‘ਤੇ ਧਮਾਕਾ ਹੋਇਆ, ਜਿਸ ਕਾਰਨ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਪੁਲਿਸ ਅਤੇ ਬਚਾਅ ਟੀਮਾਂ ਹੁਣ ਖੋਜ ਕਾਰਜ ਚਲਾਉਣ ਲਈ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕਰ ਰਹੀਆਂ

ਹਨ।

 

Leave a Reply

Your email address will not be published. Required fields are marked *