ਜਲੰਧਰ ਵਾਪਰੀ ਬਹੁਤ ਹੀ ਮੰਦਭਾਗੀ ਘਟਨਾ ਗੁਆਂਡੀ ਨੇ ਕੀਤਾ 13 ਸਾਲਾਂ ਦੀ ਲੜਕੀ ਨਾਲ ਰੇਪ ਕਰਨ ਤੋਂ ਬਾਅਦ ਕਰ ਦਿੱਤੀ ਹੱਤਿਆ 

ਜਲੰਧਰ ਵਾਪਰੀ ਬਹੁਤ ਹੀ ਮੰਦਭਾਗੀ ਘਟਨਾ ਗੁਆਂਡੀ ਨੇ ਕੀਤਾ 13 ਸਾਲਾਂ ਦੀ ਲੜਕੀ ਨਾਲ ਰੇਪ ਕਰਨ ਤੋਂ ਬਾਅਦ ਕਰ ਦਿੱਤੀ ਹੱਤਿਆ 

ਪੁਲਿਸ ਦੀ ਵੱਡੀ ਲਾਪਰਵਾਹੀ ਆਰੋਪੀ ਦੇ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਲੜਕੀ ਇੱਥੇ ਨਹੀਂ ਹੈ।

ਗੁਆਂਡੀ ਦੇ ਹੀ ਘਰ ਤੋਂ ਮਿਲੀਂ ਲੜਕੀ ਦੀ ਲਾਸ਼ 

ਜਲੰਧਰ (ਸੁਨੀਲ ਕੁਮਾਰ) ਜਲੰਧਰ ਦੇ ਬਸਤੀਆਂ ਇਲਾਕੇ ਵਿੱਚ ਪਾਰਸ ਸਟੇਟ ਤੋਂ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਗੁਆਂਡੀ ਨੇ ਹੀ 13 ਸਾਲਾਂ ਦੀ ਲੜਕੀ ਦਾ ਬਲਾਤਕਾਰ ਕਰਨ ਤੋਂ ਬਾਅਦ ਗਲਾ ਘੋਟ ਕੇ ਉਸਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਰਾਤ ਜਦੋਂ ਲੜਕੀ ਨਹੀਂ ਮਿਲ ਰਹੀ ਸੀ ਤਾਂ ਲੜਕੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਕਿ ਲੜਕੀ ਸਾਡੀ ਨਹੀਂ ਮਿਲ ਰਹੀ ਤੇ ਪੁਲਿਸ ਨੇ ਜਦੋਂ ਗੁਆਂਡੀ ਦੇ ਘਰ ਤਲਾਸ਼ੀ ਲਿੱਤੀ ਤਾਂ ਉਹਨਾਂ ਆ ਕੇ ਕਹਿ ਦਿੱਤਾ ਕਿ ਲੜਕੀ ਘਰ ਵਿੱਚ ਨਹੀਂ ਹੈ ਪਰ ਕੁਝ ਸਮੇਂ ਬਾਅਦ ਉਸੇ ਘਰ ਵਿੱਚੋਂ ਲੜਕੀ ਦੀ ਲਾਸ਼ ਮਿਲਦੀ ਹੈ ਇੱਥੇ ਇੱਕ ਪੁਲਿਸ ਦੀ ਬਹੁਤ ਹੀ ਵੱਡੀ ਨਲਾਇਕੀ ਸਾਹਮਣੇ ਆਈ ਹੈ ਕਿ ਪੁਲਿਸ ਨੇ ਕਿਸ ਤਰ੍ਹਾਂ ਜਾਂਚ ਕੀਤੀ ਹੈ ਮੁਹੱਲੇ ਵਾਲਿਆਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਾਲਿਆਂ ਨੇ ਬਹੁਤ ਵੱਡੀ ਅਣਗੈਲੀ ਕੀਤੀ ਹੈ ਜੇਕਰ ਪੁਲਿਸ ਮੁਸ਼ਤੈਦੀ ਨਾਲ ਕੰਮ ਕਰਦੀ ਤਾਂ ਲੜਕੀ ਜਿੰਦਾ ਹੋਣੀ ਸੀ। ਮੌਕੇ ਤੇ ਆਰੋਪੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਮਹੱਲੇ ਵਾਲਿਆਂ ਨੇ ਉਸ ਨੂੰ ਬਹੁਤ ਕੁੱਟਿਆ ਅਤੇ ਤੇਲ ਪਾ ਕੇ ਸਾੜਨ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਿਸ ਪ੍ਰਸ਼ਾਸਨ ਨੇ ਉਸ ਵਿਅਕਤੀ ਨੂੰ ਮੁਹੱਲੇ ਵਾਲਿਆਂ ਦੀ ਗ੍ਰਿਫਤ ਤੋਂ ਛੁੜਾ ਕੇ ਠਾਣੇ ਲਿਜਾਇਆ ਗਿਆ। ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਆਰੋਪੀ ਜੋ ਕਿ ਆਪ ਵੀ ਦੋ ਲੜਕੀਆਂ ਦਾ ਪਿਤਾ ਹੈ। ਤੋਂ ਪਰਿਵਾਰ ਅਤੇ ਮੁਹੱਲੇ ਵਾਲਿਆਂ ਨੇ ਇਹ ਮੰਗ ਕੀਤੀ ਹੈ ਕਿ ਇਸ ਆਰੋਪੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

Leave a Reply

Your email address will not be published. Required fields are marked *