ਫਿਲਮ ਇੰਡਸਟਰੀ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ, ਹੀ -ਮੈਨ ਕਹੇ ਜਾਣ ਵਾਲੇ ਧਰਮਿੰਦਰ ਜੀ ਦਾ 89 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ 

ਫਿਲਮ ਇੰਡਸਟਰੀ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ, ਹੀ -ਮੈਨ ਕਹੇ ਜਾਣ ਵਾਲੇ ਧਰਮਿੰਦਰ ਜੀ ਦਾ 89 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ

ਮੁੰਬਈ (ਰੋਜ਼ਾਨਾ ਰਿਪੋਰਟ) ਫਿਲਮ ਇੰਡਸਟਰੀਜ ਦੇ ਹੀ-ਮੈਨ ਕਹੇ ਜਾਣ ਵਾਲੇ ਸੁਪਰ ਸਟਾਰ ਧਰਮਿੰਦਰ ਜੀ ਦਾ 89 ਸਾਲ ਦੀ ਉਮਰ ਵਿੱਚ ਅੱਜ ਦਿਹਾਂਤ ਹੋ ਗਿਆ ਉਹਨਾਂ ਨੇ ਆਪਣੇ ਮੁੰਬਈ ਸਥਿਤ ਘਰ ਵਿੱਚ ਆਖਰੀ ਸਾਹ ਲਿਆ ਉਨਾਂ ਦੇ ਦਿਹਾਂਤ ਨਾਲ ਪੂਰੀ ਫਿਲਮ ਇੰਡਸਟਰੀਜ ਨੂੰ ਅਤੇ ਧਰਮਿੰਦਰ ਜੀ ਨੂੰ ਪਿਆਰ ਕਰਨ ਵਾਲਿਆਂ ਲੋਕਾਂ ਨੂੰ ਅਤੇ ਦਿਓਲ ਪਰਿਵਾਰ ਨੂੰ ਬੜਾ ਵੱਡਾ ਸਦਮਾ ਲੱਗਾ ਹੈ ਧਰਮਿੰਦਰ ਕੁਝ ਸਮੇਂ ਤੋਂ ਉਮਰ ਨਾਲ ਸੰਬੰਧਿਤ ਬਿਮਾਰੀਆਂ ਨਾਲ ਲੜ ਰਹੇ ਸਨ ਧਰਮਿੰਦਰ ਜੀ ਨੇ ਆਪਣੇ ਮੁੰਬਈ ਵਿੱਚ ਘਰ ਦੇ ਵਿੱਚ ਹੀ ਆਖਰੀ ਸਾਹ ਲਏ ਸੂਤਰਾਂ ਅਨੁਸਾਰ ਧਰਮਿੰਦਰ ਜੀ ਨੂੰ ਕੁਝ ਸਮਾਂ ਪਹਿਲਾਂ ਮੁੰਬਈ ਦੇ ਬਰੀਚ ਕੇਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਕਈ ਦਿਨਾਂ ਦੇ ਇਲਾਜ ਤੋਂ ਬਾਅਦ ਹੋਸਪਿਟਲ ਵਾਲਿਆਂ ਨੇ ਉਨਾਂ ਨੂੰ ਘਰ ਆਰਾਮ ਕਰਨ ਲਈ ਭੇਜ ਦਿੱਤਾ ਜਿੱਥੇ ਉਨਾਂ ਦਾ ਇਲਾਜ ਜਾਰੀ ਰਿਹਾ ਪਰ ਅੱਜ ਸੋਮਵਾਰ 24 ਨਵੰਬਰ 2025 ਨੂੰ ਉਨਾਂ ਦੀ ਸਿਹਤ ਵਿਗੜ ਗਈ ਅਤੇ ਉਹ ਦੁਨੀਆਂ ਤੋਂ ਅਲਵਿਦਾ ਕਹਿ ਗਏ ਪਰ ਆਪਣੇ ਚਾਹਣੇ ਵਾਲਿਆਂ ਦੇ ਦਿਲਾਂ ਵਿੱਚ ਉਹ ਹਮੇਸ਼ਾ ਜਿੰਦਾ ਰਹਿਣਗੇ।

Leave a Reply

Your email address will not be published. Required fields are marked *