ਮੋਹਾਲੀ ਦੇ ਲਾਲੜੂ ਚੌਂਕ ਕੋਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰੂ ਘਰ ਦੇ ਰੁਕੇ ਹੋਏ ਕੰਮ ਨੂੰ ਮੁਕੰਮਲ ਕਰਨ ਦੀ ਕੀਤੀ ਅਪੀਲ: ਜੱਸੀ ਤੱਲਣ 

ਮੋਹਾਲੀ ਦੇ ਲਾਲੜੂ ਚੌਂਕ ਕੋਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰੂ ਘਰ ਦੇ ਰੁਕੇ ਹੋਏ ਕੰਮ ਨੂੰ ਮੁਕੰਮਲ ਕਰਨ ਦੀ ਕੀਤੀ ਅਪੀਲ: ਜੱਸੀ ਤੱਲਣ 

 

ਮੁਹਾਲੀ : 21 ਨਵੰਬਰ (ਬਿਊਰੋ) ਮੁਹਾਲੀ ਦੇ ਅਧੀਨ ਆਈ,ਟੀ,ਆਈ ਲਾਲੜੂ ਚੌਂਕ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਹੈ ਜਿਸ ਵਿੱਚ ਨਿਸ਼ਾਨ ਸਾਹਿਬ ਵੀ ਸੁਸ਼ੋਬਿਤ ਹੈ। ਗੁਰੂ ਘਰ ਦੇ ਨਾਲ਼ ਹੀ ਸੱਜੇ ਅਤੇ ਖੱਬੇ ਪਾਸੇ ਮਸਜਿਦ ਅਤੇ ਵਿਸ਼ਕਰਮਾ ਮੰਦਿਰ ਹੈ। ਨਗਰ ਨਿਗਮ ਵੱਲੋ ਕਈ ਗਰਾਂਟਾ ਵੀ ਦਿੱਤੀਆ ਅਤੇ ਸਾਰਾ ਕੰਮ ਕਈ ਸਾਲਾਂ ਤੋਂ ਹੋ ਰਿਹਾ ਹੈ ਪਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਨੂੰ ਗਰਾਂਟ ਐਮ ਐਲ ਏ ਸਾਬ ਨੇ ਦੇਣ ਦਾ ਵਾਧਾ ਕੀਤਾ ਸੀ ਪਰ ਅਜੇ ਤੱਕ ਕੰਮ ਨਹੀਂ ਸ਼ੁਰੂ ਕੀਤਾ ਗਿਆ ਅਸੀਂ ਇਸ ਅਸਥਾਨ ਤੇ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਵੱਲੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਸੰਤ ਸੰਮੇਲਨ ਕਰਵਾਉਣਾ ਹੈ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਹੈ ਪਰ ਜਗ੍ਹਾ ਸਾਡੇ ਕੋਲ ਨਹੀਂ ਹੈ ਅਤੇ ਇਸ ਜਗ੍ਹਾ ਤੇ ਬਹੁੱਤ ਭਰਤੀ ਪੈਣ ਵਾਲੀ ਹੈ।ਅਸੀਂ ਚਾਹੁੰਦੇ ਹਾਂ ਕਿ ਸਾਰੀ ਜਗ੍ਹਾ ਤੇ ਭਰਤੀ ਜਲਦੀ ਤੋਂ ਜਲਦੀ ਪਾਈ ਜਾਵੇ ਅਤੇ ਗੁਰੂ ਘਰ ਵਿੱਚ ਇੰਟਰਲੋਕ ਵੀ ਲਾਈ ਜਾਵੇ ਅਤੇ ਨਾਲ਼ ਹੀ ਗੁਰੂ ਘਰ ਦੀ ਚਾਰ ਦਿਵਾਰੀ ਕੀਤੀ ਜਾਵੇ ਜੇਕਰ ਕੰਮ ਜਲਦੀ ਨਾ ਸ਼ੁਰੂ ਕੀਤਾ ਗਿਆ ਤਾਂ ਅਸੀਂ ਮਿਤੀ 5/12/25 ਨੂੰ ਆਈ,ਟੀ,ਆਈ ਲਾਲੜੂ ਚੌਂਕ ਬੰਦ ਕਰ ਦੇਵਾਂਗੇ ਅਤੇ ਪੱਕਾ ਧਰਨਾ ਲਗਾਵਾਂਗੇ।ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464

Leave a Reply

Your email address will not be published. Required fields are marked *