ਸੱਚਖੰਡ ਬੇਗਮਪੁਰਾ ਸਤਿਸੰਗ ਸ੍ਰੀ ਚਰਨਛੋਹ ਖੁਰਾਲਗੜ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ !

ਹੁਸ਼ਿਆਰਪੁਰ 12 ਨਵੰਬਰ ( ਤਰਸੇਮ ਦੀਵਾਨਾ ) – ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਇਤਿਹਾਸਕ ਧਰਤੀ ਸੱਚਖੰਡ ਬੇਗਮਪੁਰਾ ਸਤਿਸੰਗ ਸ੍ਰੀ ਚਰਨਛੋਹ ਖੁਰਾਲਗੜ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੁੰਦਰ ਸਰੂਪ ਮੂਰਤੀ ਸਥਾਪਨਾ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਮਹਾਨ ਸੰਤਾਂ ਮਹਾਂਪੁਰਸ਼ਾਂ ਵਲੋਂ ਬਹੁਤ ਸ਼ਰਧਾ ਪੂਰਵਕ ਹੋਈ। ਇਸ ਮੌਕੇ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨੇ ਕਿਹਾ ਕਿ ਸੱਚਖੰਡ ਬੇਗਮਪੁਰਾ ਸਤਿਸੰਗ ਸ੍ਰੀ ਖੁਰਾਲਗੜ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਦਰਸ਼ਨ ਦੀਦਾਰੇ ਕਰਨ ਵਾਲੀਆਂ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਸੰਤਾਂ, ਮਹਾਂਪੁਰਸ਼ਾਂ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੁੰਦਰ ਸਰੂਪ ਹਰਿਦੁਆਰ ਦੀ ਧਰਤੀ ਤੋ ਲਿਆਕੇ ਸਥਾਪਤ ਕੀਤੇ ਗਏ । ਉਨਾਂ ਕਿਹਾ ਇਨਾਂ ਮਹਾਨ ਅਸਥਾਨਾਂ ਤੋਂ ਆਦਿ ਧਰਮ ਲਹਿਰ ਨੂੰ ਵੱਡੀ ਪੱਧਰ ਤੇ ਪ੍ਰਚੰਡ ਕਰਨ ਲਈ ਵੱਡੇ ਪ੍ਰਚਾਰ ਪ੍ਰੋਗਰਾਮ ਅਰੰਭੇ ਜਾ ਰਹੇ ਹਨ। ਉਨਾਂ ਕਿਹਾ ਸਤਿਗੁਰੂ ਰਵਿਦਾਸ ਜੀ ਦੀ ਚਰਨਛੋਹ ਧਰਤੀ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ, ਬੇਗਮਪੁਰਾ ਦੇ ਸੰਕਲਪ ਅਤੇ ਆਦਿ ਧਰਮ ਦੇ ਮਹਾਨ ਰਹਿਬਰਾਂ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਮਹਾਤਮਾ ਜੋਤੀਬਾ ਫੂਲੇ, ਬਾਬੂ ਕਾਂਸ਼ੀ ਰਾਮ ਜੀ ਦਾ ਮਿਸ਼ਨ ਘਰ ਘਰ ਪਹੁੰਚਾਉਣਾ ਹੀ ਮੁੱਖ ਏਜੰਡਾ ਅਤੇ ਪ੍ਰੋਗਰਾਮ ਹੋਵੇਗਾ। ਇਸ ਮੌਕੇ ਸੰਤ ਕਾਹਨ ਸਿੰਘ ਹੈਬੋਵਾਲ, ਸੰਤ ਸੋਹਣ ਸਿੰਘ, ਸੰਤ ਜਗੀਰ ਸਿੰਘ ਬਾਘਾਪੁਰਾਣਾ, ਸੰਤ ਅਮਰਜੀਤ, ਸੰਤ ਚਰਨਦਾਸ ਮਾਂਗਟ, ਸੰਤ ਕੁਲਦੀਪ ਸਿੰਘ, ਸੰਤ ਜਗਤਾਰ ਸਿੰਘ ਬਰਨਾਲਾ ਬਠਿੰਡਾ, ਲਖਵੀਰ ਸਿੰਘ ਨੈਨਵਾ, ਦਵਿੰਦਰ ਸਿੰਘ ਬਾਘੇਕੇ, ਅਮਿਤ ਕੁਮਾਰ ਪਾਲ, ਵਰਿੰਦਰ ਕੁਮਾਰ ਜਲੰਧਰ, ਸੁਖਵੀਰ ਦੁਗਾਲ, ਗੁਰਜੀਤ ਸਿੰਘ ਲਹਿਰਾ, ਜਗਤਾਰ ਸਿੰਘ ਬਰਨਾਲਾ, ਰਾਜਾ ਸਿੰਘ ਹੰਢਿਆਇਆ ਆਦਿ ਸੰਗਤਾਂ ਹਾਜਰ ਸਨ ।
ਫੋਟੋ ਅਜਮੇਰ ਦੀਵਾਨਾ
