ਜੰਮੂ-ਕਸ਼ਮੀਰ ਪੁਲਿਸ ਨੇ ਸ਼੍ਰੀਨਗਰ ਵਿੱਚ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ

ਸ਼੍ਰੀਨਗਰ, 6 ਨਵੰਬਰ (ਬਿਊਰੋ) ਜੰਮੂ-ਕਸ਼ਮੀਰ ਤੇ ਸ਼੍ਰੀਨਗਰ ਵਿੱਚ ਅਕਸਰ ਹੀ ਅੱਤਵਾਦੀ ਹਮਲੇ ਦੀਆਂ ਵਾਰਦਾਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਇਹੋ ਜਿਹਾ ਇਹ ਇੱਕ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਪੁਲਿਸ ਨੇ ਵੀਰਵਾਰ ਨੂੰ ਸ਼੍ਰੀਨਗਰ ਵਿੱਚ ਇੱਕ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਇੱਕ ਗੈਰ-ਸਥਾਨਕ ਵਿਅਕਤੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਤੋਂ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ।ਪੁਲਿਸ ਬੁਲਾਰੇ ਅਨੁਸਾਰ, ਸ਼ਹਿਰ ਦੇ ਡਾਲਗੇਟ ਖੇਤਰ ਵਿੱਚ ਮਮਤਾ ਚੌਕ ਨੇੜੇ ਇੱਕ ਨਿਯਮਤ ਜਾਂਚ ਦੌਰਾਨ ਬਿਨਾਂ ਰਜਿਸਟ੍ਰੇਸ਼ਨ ਨੰਬਰ ਦੇ ਇੱਕ ਮੋਟਰਸਾਈਕਲ ਨੂੰ ਰੋਕਿਆ ਗਿਆ।
