ਸਾਬਕਾ ਮੰਤਰੀ ਸਰਦਾਰ ਬੂਟਾ ਸਿੰਘ ਬਾਰੇ ਰਾਜਾ ਵੜਿੰਗ ਦੀ ਟਿੱਪਣੀ ‘ਚ ਜਾਤੀ ਅਪਮਾਨ ਦੀ ਝਲਕ ਸਪੱਸ਼ਟ ਹੈ ਕਾਂਗਰਸ ਦੀ SC ਭਾਈਚਾਰੇ ਪ੍ਰਤੀ ਨਫ਼ਰਤ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ : ਰਾਜੇਸ਼ ਬਾਘਾ*

*ਸਾਬਕਾ ਮੰਤਰੀ ਸਰਦਾਰ ਬੂਟਾ ਸਿੰਘ ਬਾਰੇ ਰਾਜਾ ਵੜਿੰਗ ਦੀ ਟਿੱਪਣੀ ‘ਚ ਜਾਤੀ ਅਪਮਾਨ ਦੀ ਝਲਕ ਸਪੱਸ਼ਟ ਹੈ ਕਾਂਗਰਸ ਦੀ SC ਭਾਈਚਾਰੇ ਪ੍ਰਤੀ ਨਫ਼ਰਤ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ : ਰਾਜੇਸ਼ ਬਾਘਾ*

ਚੰਡੀਗੜ੍ਹ, ਨਵੰਬਰ 2025 (Sunil Kumar ) : ਸਾਬਕਾ ਮੰਤਰੀ ਸਰਦਾਰ ਬੂਟਾ ਸਿੰਘ ਬਾਰੇ ਰਾਜਾ ਵੜਿੰਗ ਦੀ ਟਿੱਪਣੀ ‘ਚ ਜਾਤੀ ਅਪਮਾਨ ਦੀ ਝਲਕ ਸਪੱਸ਼ਟ ਹੈ ਕਾਂਗਰਸ ਦੀ SC ਭਾਈਚਾਰੇ ਪ੍ਰਤੀ ਨਫ਼ਰਤ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਵਰਤੀ ਗਈ ਸ਼ਬਦਾਵਲੀ ਦੀ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਉਪ ਪ੍ਰਧਾਨ ਭਾਜਪਾ ਪੰਜਾਬ ਅਤੇ ਮੁੱਖ ਸਰਪ੍ਰਸਤ ਪਾਥਵੇਅ ਗਲੋਬਲ ਅਲਾਇੰਸ ਅਤੇ ਰਾਸ਼ਟਰੀ ਪ੍ਰਧਾਨ ਬ੍ਰਿਟਿਸ਼ ਰਵੀਦਾਸੀਆ ਹੈਰੀਟੇਜ ਫਾਊਂਡੇਸ਼ਨ (ਯੂਨਾਈਟਿਡ ਕਿੰਗਡਮ) ਭਾਰਤ ਇਕਾਈ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਵੱਲੋਂ ਜਾਤ, ਰੰਗ, ਨਸਲ ਅਤੇ ਪੇਸ਼ੇ ਬਾਰੇ ਵਰਤੀ ਗਈ ਭਾਸ਼ਾ ਨੇ ਅਨੁਸੂਚਿਤ ਜਾਤੀ ਅਤੇ ਪੱਛੜੇ ਵਰਗ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਸਮਾਜ ‘ਚ ਰੋਸ ਅਤੇ ਗੁੱਸਾ ਪੈਦਾ ਕੀਤਾ ਹੈ। ਮਰਹੂਮ ਨੇਤਾ ਬੂਟਾ ਸਿੰਘ ਵਿਰੁੱਧ ਜਾਤੀ ਭੇਦਭਾਵ, ਹੰਕਾਰੀ ਅਤੇ ਗ਼ੈਰ-ਸੰਸਦੀ ਭਾਸ਼ਾ ਦੀ ਵਰਤੋਂ ਕੀਤੀ ਗਈ, ਜੋ ਕਿ ਬਹੁਤ ਨਿੰਦਣਯੋਗ ਹੈ ਤੇ ਇਕ ਸੱਭਿਅਕ ਸਮਾਜ ‘ਚ ਇਸ ਦੀ ਕੋਈ ਥਾਂ ਨਹੀਂ ਹੈ। ਇਸ ਭਾਸ਼ਾ ਲਈ ਵੜਿੰਗ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੂਟਾ ਸਿੰਘ ਭਾਰਤੀ ਰਾਜਨੀਤੀ ‘ਚ ਇਕ ਪ੍ਰਮੁੱਖ ਦਲਿਤ ਨੇਤਾ ਸਨ, ਜੋ ਬਿਹਾਰ ਦੇ ਰਾਜਪਾਲ ਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਰਗੇ ਅਹੁਦਿਆਂ ‘ਤੇ ਰਹੇ, ਜੋ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਅਨੁਸੂਚਿਤ ਜਾਤੀ ਆਗੂਆਂ ਨੂੰ ਵੜਿੰਗ ਦਾ ਬਾਈਕਾਟ ਕਰ ਕੇ ਆਪਣੀ ਰਾਜਨੀਤਕ ਇੱਛਾ ਸ਼ਕਤੀ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *