ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਦੀ ਮੀਟਿੰਗ ਹੋਈ 

ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਦੀ ਮੀਟਿੰਗ ਹੋਈ 

* ਅੱਜ ਅੰਮ੍ਰਿਤਸਰ ਵਿਖ਼ੇ ਹੋਵੇਗਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ- ਕੌਂਸਲ 

ਹੁਸ਼ਿਆਰਪੁਰ 12 ਮਈ ( ਤਰਸੇਮ ਦੀਵਾਨਾ )

ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਅਤੇ ਆਲ ਇੰਡੀਆ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵੱਲੋਂ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 301ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ 13 ਮਈ ਨੂੰ ਬਾਬਾ ਸੇਵਾ ਸਿੰਘ ਹਾਲ ਸੁਲਤਾਨਵਿੰਡ ਗੇਟ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ | ਇਹ ਜਾਣਕਾਰੀ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਇੰਡੀਆ ਹਰਦੇਵ ਸਿੰਘ ਕੌਂਸਲ ਨੇ ਆਰਗੇਨਾਈਜ਼ੇਸ਼ਨ ਦੀ ਹੋਟਲ ਮੋਤੀ ਮਹਿਲ ਹੁਸ਼ਿਆਰਪੁਰ ਵਿਖ਼ੇ ਹੋਈ ਮੀਟਿੰਗ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਹਰਵਿੰਦਰ ਸਿੰਘ ਹੰਸਪਾਲ ਸਾਬਕਾ ਮੈਂਬਰ ਪਾਰਲੀਮੈਂਟ, ਗੁਰਜੀਤ ਸਿੰਘ ਔਜਲਾ ਮੈਂਬਰ ਲੋਕ ਸਭਾ, ਇੰਦਰਬੀਰ ਸਿੰਘ ਨਿੱਝਰ ਵਿਧਾਇਕ, ਬੀਬੀ ਜੀਵਨ ਜੋਤ ਕੌਰ ਵਿਧਾਇਕਾ, ਦਰਜੀਤ ਸਿੰਘ ਬੱਬੂ ਪੋਤਾ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਜਤਿੰਦਰਪਾਲ ਸਿੰਘ ਗਾਗੀ ਪ੍ਰਧਾਨ ਰਾਮਗੜ੍ਹੀਆ ਬੋਰਡ ਦਿੱਲੀ ਸ਼ਿਰਕਤ ਕਰਨਗੇ | ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਇਸ ਵਾਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਐਵਾਰਡ ਉੱਘੇ ਸਮਾਜ ਸੇਵਕ ਅਤੇ ਸਨਅਤਕਾਰ ਸਵ. ਓਂਕਾਰ ਸਿੰਘ ਸੰਧੂ ਨੂੰ ਗੂਰੂ ਰਾਮਦਾਸ ਬਿਰਧ ਘਰ ਅਤੇ ਰਾਮਗੜ੍ਹੀਆ ਗੇਟ ਉਸਾਰਨ ‘ਤੇ ਸਨਮਾਨ ਵੱਜੋਂ ਦਿੱਤਾ ਜਾਵੇਗਾ ਜੋ ਉਨ੍ਹਾਂ ਦੇ ਲੜਕੇ ਖੁਬਵਿੰਦਰ ਸਿੰਘ ਸੰਧੂ ਪ੍ਰਾਪਤ ਕਰਨਗੇ।

ਦੂਜਾ ਐਵਾਰਡ ਲੰਬੇ ਸਮੇਂ ਤੋਂ ਕੌਮ ਦੀ ਸੇਵਾ ਕਰ ਰਹੇ ਅਤੇ ਰਾਮਗੜੀਆ ਗੇਟ ਦੀ ਸਥਾਪਨਾ ਵਿੱਚ ਸ਼ਲਾਘਾ ਯੋਗਦਾਨ ਪਾਉਣ ਲਈ ਉੱਘੇ ਸਨਅਤਕਾਰ ਪਿਆਰਾ ਸਿੰਘ ਮਠਾਰੂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਬੁੰਗਿਆਂ ਵਿੱਚ ਵੱਧ ਚੜ੍ਹਕੇ ਹਿੱਸਾ ਪਾਇਆ ਉੱਥੇ ਮਹਾਰਾਜਾ ਦਾ ਸਟੈਚੋ ਲਗਾਉਣ ਵਿੱਚ ਪੂਰੀ ਭੂਮਿਕਾ ਨਿਭਾਈ ਇਸ ਦੇ ਨਾਲ ਨਾਲ ਗੂਰੂ ਨਗਰੀ ਅੰਮ੍ਰਿਤਸਰ ਦੀ ਬਾਰਾਂਦਰੀ ਵਿੱਚੋਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਬਿਲਕੁਲ ਨਜ਼ਦੀਕ ਸਥਿਤ ਰਾਮਗੜ੍ਹ ਕਿਲੇ ਦਾ ਮੁੱਖ ਗੇਟ ਸੰਗਤ ਦੇ ਸਹਿਯੋਗ ਨਾਲ ਤਿਆਰ ਕਰਵਾਇਆ | ਇਸ ਤੋਂ ਇਲਾਵਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਤੇ ਕੌਮ ਦੇ ਹੋਰ ਬਹਾਦਰ ਲੀਡਰਾਂ ਤੇ ਕਈ ਕਿਤਾਬਾਂ ਵੀ ਲਿਖੀਆਂ | ਇਸ ਮੀਟਿੰਗ ਵਿੱਚ ਕੁਲਦੀਪ ਸਿੰਘ ਖਾਂਬਾ , ਗੁਰਦੇਵ ਸਿੰਘ ਐਕਸੀਅਨ ਰਿਟਾ.,ਰਵਿੰਦਰ ਸਿੰਘ ਚੱਢਾ,ਜਗਦੀਪ ਸਿੰਘ ਸੀਹਰਾ,ਐਕਸੀਅਨ ਸੁਖਵਿੰਦਰ ਸਿੰਘ ਕਲਸੀ,ਗੁਰਵਿੰਦਰ ਸਿੰਘ ਲੁਧਿਆਣਾ,ਪਰਮਜੀਤ ਸਿੰਘ ਕਲਿਆਣ,ਜਸਵੰਤ ਸਿੰਘ ਭੋਗਲ ਆਦਿ ਮੌਜੂਦ ਸਨ |

ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨਦੀ ਮੀਟਿੰਗ ਵਿੱਚ ਸ਼ਾਮਿਲ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ ਅਤੇ ਹੋਰ ਅਹੁਦੇਦਾਰ ।

ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *