*ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਦੇ ਅਧਿਆਪਕ ਜਸਵਿੰਦਰ ਸਿੰਘ ਕੱਲ ਸਟੇਟ ਅਵਾਰਡ ਪ੍ਰਾਪਤ ਕਰਨਗੇ।*

ਪੰਜਾਬ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਸਟੇਟ ਪੁਰਸਕਾਰ 2025 ਸਮਾਗਮ ਜੋ ਕਿ ਵਿਰਾਸਤੇ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ।ਜਿਸ ਦੇ ਮੁੱਖ ਮਹਿਮਾਨ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਜੀ ਮਾਨ ਹੋਣਗੇ ।ਇਸ ਸਮਾਗਮ ਵਿੱਚ ਜਿਲਾ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਦੇ ਅਧਿਆਪਕ ਸ੍ਰੀ ਜਸਵਿੰਦਰ ਸਿੰਘ ਮੈਥ ਮਾਸਟਰ ਸਟੇਟ ਅਵਾਰਡ ਲਈ ਚੁਣੇ ਗਏ ਹਨ । ਇਹ ਐਮ .ਏ .ਪੰਜਾਬੀ, ਹਿਸਟਰੀ ,ਅੰਗਰੇਜ਼ੀ, ਸਇਕੋਲੋਜੀ ਅਤੇ ਐਮ.ਐਡ. ਵਿਦਿਅਕ ਯੋਗਤਾ ਰੱਖਦੇ ਹਨ। ਇਹਨਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਪ੍ਰਦਾਨ ਕਰਕੇ ਉਹਨਾਂ ਨੂੰ ਆਪਣੀ ਪੈਰਾਂ ਤੇ ਖੜ੍ਹਾ ਹੋ ਕੇ ਸਮਾਜ ਵਿੱਚ ਇੱਕ ਚੰਗੇ ਨਾਗਰਿਕ ਬਣਾਉਣਾ ਹੈ।
ਉਹਨਾਂ ਨੇ ਆਪਣੀਆਂ ਸੇਵਾਵਾਂ ਸਰਕਾਰੀ ਪ੍ਰਾਇਮਰੀ ਸਕੂਲ ਬੇਰੀ ਤੋਂ ਬਤੌਰ ਈਟੀਟੀ ਅਧਿਆਪਕ 2009 ਤੋਂ ਸ਼ੁਰੂ ਕੀਤੀਆਂ 2018 ਦੇ ਵਿੱਚ ਪ੍ਰਮੋਟ ਹੋਣ ਉਪਰੰਤ ਬਤੌਰ ਮੈਥ ਮਾਸਟਰ ਸਰਕਾਰੀ ਹਾਈ ਸਕੂਲ ਇਬਰਾਹੀਮਪੁਰ ਬਲਾਕ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਵਿੱਚ ਉਪਰੰਤ ਸਰਕਾਰੀ ਹਾਈ ਸਕੂਲ ਠੱਕਰ ਸੰਧੂ ਗੁਰਦਾਸਪੁਰ ਸੇਵਾ ਤੋਂ ਬਾਅਦ 2021 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਵਿਖੇ ਪੂਰੀ ਲਗਨ ਤੇ ਮਿਹਨਤ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਦੇ ਨਾਲ ਨਾਲ ਉਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਅਤੇ ਆਧੁਨਿਕੀਕਰਨ ਰਾਹੀਂ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਮੁਕਾਬਲੇ ਦੀਆਂ ਪ੍ਰੀਖਿਆ ਦੀ ਤਿਆਰੀ ਕਰਾਉਂਦੇ ਹਨ।ਜਿਸ ਨਾਲ ਇਹਨਾਂ ਦੇ ਮੈਟੋਰੀਅਸ ਸਕੂਲ ਐਮੀਨਸ ਸਕੂਲ, ਮਾਈ ਭਾਗੋ ਅਕੈਡਮੀ, ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮੋਹਾਲੀ ਆਦਿ ਪ੍ਰੀਖਿਆਵਾਂ ਦੀ ਤਿਆਰੀ ਵਿਦਿਆਰਥੀਆਂ ਨੂੰ ਕਰਵਾਉਂਦਿਆਂ ਹੋਇਆਂ ਬਹੁਤ ਸਾਰੇ ਵਿਦਿਆਰਥੀ ਸਿਲੈਕਟ ਹੋਏ। ਇਸ ਤੋਂ ਇਲਾਵਾ ਐਨ ਐਮ ਐਮ ਐਸ ਅਤੇ ਪੀਐਸ ਟੀ ਐਸ ਈ ਆਦਿ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾ ਰਹੇ ਹਨ । ਪੇਂਡੂ ਨੌਜਵਾਨ ਲੜਕੇ ਲੜਕੀਆਂ ਇਹਨਾਂ ਦੀ ਮੁਫਤ ਕੋਚਿੰਗ ਦੁਆਰਾ ਮਿਲਟਰੀ, ਪੈਰਾਮਿਲਟਰੀ, ਪੰਜਾਬ ਪੁਲਿਸ ,ਸਿੱਖਿਆ ਵਿਭਾਗ ਅਤੇ ਹੋਰ ਵੱਖ ਵੱਖ ਸਰਕਾਰੀ ਅਦਾਰਿਆਂ ਦੇ ਵਿੱਚ ਨੌਕਰੀ ਪ੍ਰਾਪਤ ਕਰ ਚੁੱਕੇ ਹਨ। ਇਹਨਾਂ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਵਿਦਿਅਕ ਤੇ ਸਹਿ- ਵਿਦਿਅਕ ਮੁਕਾਬਲਿਆਂ ਵਿੱਚ ਬਲਾਕ ਅਤੇ ਜਿਲ੍ਹਾ ਪੱਧਰ ਤੱਕ ਪ੍ਰਾਪਤੀਆਂ ਕੀਤੀਆਂ ਹਨ। ਇਹਨਾਂ ਨੇ ਮੈਥ ਪਾਰਕ ,ਮੈਥ ਮਾਡਲ,ਮੈਥ ਮੇਲਿਆਂ ,ਮੈਥ ਕਾਰਨਰ ਆਦਿ ਰਾਹੀਂ ਵੀ ਵਿਦਿਆਰਥੀਆਂ ਦਾ ਵਿਦਿਅਕ ਵਿਕਾਸ ਕੀਤਾ ਹੈ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਰਾਹੀਂ ਸਿੱਖਿਆ ਪ੍ਰਦਾਨ ਕਰਦੇ ਹਨ।ਖੇਡਾਂ ਵਿੱਚ ਇਹਨਾਂ ਦੇ ਵਿਦਿਆਰਥੀਆਂ ਦੀਆਂ ਸਟੇਟ ਪੱਧਰ ਤੱਕ ਦੀਆਂ ਪ੍ਰਾਪਤੀਆਂ ਹਨ ਇਹਨਾਂ ਦੀ ਅਗਵਾਈ ਵਿੱਚ ਇੱਕ ਵਿਦਿਆਰਥਣ ਲੈਕਚਰ ਮੁਕਾਬਲੇ ਵਿੱਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਉਪਰੰਤ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲ ਮੈਨੇਜਮੈਂਟ ਵੱਲੋਂ ਐਮਏ ਤੱਕ ਦੀ ਮੁਫਤ ਸਿੱਖਿਆ ਪ੍ਰਦਾਨ ਕੀਤੀ ਗਈ ਹੈ। ਸਿੱਖਿਆ ਵਿਭਾਗ ਅਤੇ ਪੇਂਡੂ ਖੇਡ ਮੇਲਿਆਂ ਵਿੱਚ ਆਫਿਸ ਦੀ ਡਿਊਟੀ ਨਿਭਾ ਚੁੱਕੇ ਹਨ ਇਹਨਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਸਾਈਕਲ ਸਟੇਸ਼ਨਰੀ ਤੇ ਹੋਰ ਵਿੱਤੀ ਮਦਦ ਵੀ ਕੀਤੀ ਹੈ ।ਸਕੂਲ ਦੇ ਵਿਦਿਆਰਥੀ ਐਕਸੀਡੈਂਟ ਦੌਰਾਨ ਡਾਕਟਰੀ ਖਰਚਾ ਅਤੇ ਵਿੱਤੀ ਮਦਦ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਕੀਤੀ ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਲਈ ਦਾਨੀ ਸੱਦਣਾ ਦੀ ਮਦਦ ਨਾਲ ਸਕੂਲ ਲਈ ਇੱਕ ਬੱਸ ਵੀ ਖਰੀਦੀ ਜਿਸ ਵਿੱਚ ਅਧਿਆਪਕ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।ਇਸ ਤੋਂ ਇਲਾਵਾ ਵੱਖ-ਵੱਖ ਅਖਬਾਰਾਂ ਵਿੱਚ ਅਧਿਆਪਕ ਦੁਆਰਾ ਸਮਾਜਿਕ ਅਤੇ ਸਿੱਖਿਆ ਖੇਤਰ ਨਾਲ ਸੰਬੰਧਿਤ ਲੇਖ ਵੀ ਲਗਾਤਾਰ ਛੱਪ ਰਹੇ ਹਨ। ਆਪ ਜੀ ਦੁਆਰਾ ਸਰਕਾਰ ਅਤੇ ਸਿੱਖਿਆ ਵਿਭਾਗ ਦੁਆਰਾ ਲਗਾਈਆਂ ਗਈਆਂ ਸਟੇਟ ਅਤੇ ਅੰਤਰਰਾਜੀ ਡਿਊਟੀਆਂ ਵੀ ਪੂਰੀ ਤਨਦੇਹੀ ਨਾਲ ਨਿਭਾਈਆਂ ਹਨ । ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਲਾਇਬ੍ਰੇਰੀ ਨੂੰ ਕਿਤਾਬਾਂ ਅਤੇ ਵਿਤੀ ਮਦਦ ਵੀ ਕੀਤੀ ਹੈ।ਵੱਖ-ਵੱਖ ਸ਼ਖਸੀਅਤਾਂ ਦੁਆਰਾ ਸਟੇਟ ਪੱਧਰ ਤੇ ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਹੋਏ ਹਨ ।ਦਾਖਲਾ ਵਧਾਉਣ ਲਈ ਅਧਿਆਪਕ ਦੁਆਰਾ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਵਾਧੂ ਸਮਾਂ ਲਗਾ ਕੇ ਵਿਦਿਆਰਥੀਆਂ ਨੂੰ ਪੜਾਉਣਾ ਅਤੇ ਅਧਿਆਪਕ ਦੇ ਹੋਰ ਵਿਸ਼ੇਸ਼ ਉਪਰਾਲਿਆਂ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਸਕੂਲ ਨੂੰ ਐਕਸੀਲੈਂਟ ਅਕੈਡਮਿਕ ਅਚੀਵਮੈਂਟ ਅਵਾਰਡ ਨਾਲ ਸਟੇਟ ਵੱਲੋਂ ਪ੍ਰਸੰਸਾ ਪੱਤਰ ਵੀ ਮਿਲਿਆ ਹੈ ।ਇਸ ਤੋਂ ਇਲਾਵਾ ਸਕੂਲ ਵਿੱਚ ਗਾਈਡੈਂਸ ਤੇ ਕੌਂਸਲਿੰਗ ਅਤੇ ਬਲਾਕ ਪੱਧਰ ਤੇ ਕਾਊਂਸਲਿੰਗ ਇੰਚਾਰਜ ਅਧਿਆਪਕ ਵੀ ਹਨ ।ਇਹਨਾਂ ਦੀਆਂ ਇਹਨਾਂ ਸ਼ਾਨਦਾਰ ਸੇਵਾਵਾਂ ਬਦਲੇ ਇਹਨਾਂ ਨੂੰ 2025 ਦਾ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
