ਬਸੀ ਵਾਹਿਦ ਵਿਖ਼ੇ ਕਰਵਾਏ ਗਏ ਸਿੰਝ ਮੇਲੇ ਦੇ ਪਟਕੇ ਦੀ ਕੁਸਤੀ ਸੇਠੀ ਪਹਿਲਵਾਨ ਨੂੰ ਚਿੱਤ ਕਰਕੇ ਅਲੀ ਜੰਮੂ ਨੇ ਜਿੱਤੀ !

ਬਸੀ ਵਾਹਿਦ ਵਿਖ਼ੇ ਕਰਵਾਏ ਗਏ ਸਿੰਝ ਮੇਲੇ ਦੇ ਪਟਕੇ ਦੀ ਕੁਸਤੀ ਸੇਠੀ ਪਹਿਲਵਾਨ ਨੂੰ ਚਿੱਤ ਕਰਕੇ ਅਲੀ ਜੰਮੂ ਨੇ ਜਿੱਤੀ !

ਪੰਜਾਬ ਵਿੱਚ ਹਰ ਨੌਜਵਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਖੇਡਾ ਨੂੰ ਜ਼ਰੂਰ ਅਪਣਾਉਣ : ਬੇਗਮਪੁਰਾ ਟਾਈਗਰ ਫੋਰਸ 

ਹੁਸ਼ਿਆਰਪੁਰ 27 ਸਤੰਬਰ (ਤਰਸੇਮ ਦੀਵਾਨਾ) – ਨਜ਼ਦੀਕੀ ਪਿੰਡ ਬਸੀ ਵਾਹਿਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਸਿੰਝ ਮੇਲਾ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਅਤੇ ਲੱਖ ਦਾਤਾ ਜੀ ਦੀ ਰਹਿਮਤ ਸਦਕਾ ਸਵ. ਦੇਵ ਰਾਜ ਸਰੋਆ ਦੇ ਫਰਜੰਗ ਅਨਿਲ ਕੁਮਾਰ ਬੰਟੀ ਪ੍ਰਧਾਨ ਹਲਕਾ ਹਰਿਆਣਾ ਭੁੰਗਾ ਬੇਗਮਪੁਰਾ ਟਾਈਗਰ ਫੋਰਸ ਦੇ ਸੁਚੱਜੇ ਪ੍ਰਬੰਧਾਂ ਹੇਠ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ ! ਇਸ ਛਿੰਝ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੋਂ ਆਏ ਲੱਗਭਗ 30 ਪਹਿਲਵਾਨਾਂ ਨੇ ਹਿੱਸਾ ਲਿਆ ! ਸਰੋਆ ਪਰਿਵਾਰ ਵੱਲੋਂ ਕਰਵਾਈ ਗਈ ਸਿੰਝ ਵਿੱਚ ਪਟਕੇ ਦੀ ਕੁਸ਼ਤੀ ਸੇਠੀ ਹੁਸ਼ਿਆਰਪੁਰ ਨੂੰ ਚਿੱਤ ਕਰਕੇ ਜੰਮੂ ਤੋਂ ਆਏ ਪਹਿਲਵਾਨ ਅਲੀ ਜੰਮੂ ਨੇ ਜਿੱਤੀ ! ਅਤੇ ਛੋਟੀ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਗੁਲਾਮ ਹੁਸੈਨ ਹੁਸ਼ਿਆਰਪੁਰ ਨੂੰ ਚਿੱਤ ਕਰਕੇ ਜੰਮੂ ਤੋਂ ਆਏ ਹੋਏ ਪਹਿਲਵਾਨ ਸ਼ਰੀਫ ਜੰਮੂ ਨੇ ਜਿੱਤੀ ! ਇਸ ਮੌਕੇ ਜਿੱਤੇ ਹੋਏ ਪਹਿਲਵਾਨਾਂ ਤੇ ਕੁਸ਼ਤੀ ਦੇ ਦੀਵਾਨਿਆਂ ਨੇ ਨੋਟਾਂ ਦੀ ਖੂਬ ਬਰਸਾਤ ਕੀਤੀ ! ਕੁਸ਼ਤੀ ਨੂੰ ਚਾਰ ਚੰਨ ਲਾਉਣ ਵਾਸਤੇ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ, ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ, ਹੈਪੀ ਫਤਿਹਗੜ੍ਹ, ਵਿੱਕੀ ਪੁਰਹੀਰਾ, ਅਮਰੀਕ ਸਿੰਘ ਰਾਜੂ, ਰਵੀ ਸੁੰਦਰ ਨਗਰ, ਰਾਮ ਮੂਰਤੀ ਸ਼ੇਰਪੁਰ, ਸਾਬੀ ਡੀਜੇ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ! ਇਸ ਮੌਕੇ ਬੇਗਮਪੁਰਾ ਟਾਇਗਰ ਫੋਰਸ ਦੇ ਆਗੂਆਂ ਨੇ ਕਿਹਾ ਕਿ ਇਹੋ ਜਿਹੇ ਖੇਡ ਮੇਲੇ ਅਤੇ ਛਿੰਝ ਮੇਲੇ ਅਕਸਰ ਪਿੰਡਾਂ ਦੇ ਵਿੱਚ ਕਰਵਾਉਣੇ ਚਾਹੀਦੇ ਹਨ ਤਾ ਕਿ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਨੂੰ ਤਿਆਗ ਕੇ ਤੇ ਖੇਡਾਂ ਵੱਲ ਲੱਗ ਸਕੇ ! ਉਹਨਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਿਰਫ਼ ਤੰਦਰੁਸਤ ਹੀ ਨਹੀਂ ਬਣਾਉਂਦੀਆਂ, ਸਗੋਂ ਨੌਜਵਾਨਾਂ ਦੇ ਜੀਵਨ ਵਿੱਚ ਆਤਮ-ਵਿਸ਼ਵਾਸ, ਨਸ਼ਿਆਂ ਤੂੰ ਰਹਿਤ ਅਤੇ ਜਿੰਮੇਵਾਰੀ ਜਿਹੇ ਗੁਣ ਵੀ ਵਿਕਸਿਤ ਕਰਦੀਆਂ ਹਨ। ਉਹਨਾਂ ਕਿਹਾ ਕਿ ਇਸ ਲਈ, ਹਰ ਨੌਜਵਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਖੇਡ ਨੂੰ ਜ਼ਰੂਰ ਸ਼ਾਮਲ ਕਰੇ। ਉਹਨਾਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਇਹ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਇੱਕ ਸੰਪੂਰਨ ਵਿਕਾਸ ਵੀ ਪੈਦਾ ਕਰਦੀਆ ਹਨ। ਉਹਨਾਂ ਕਿਹਾ ਕਿ ਖੇਡਾਂ ਦੇ ਜਰੀਏ ਨੌਜਵਾਨ ਆਪਣੀ ਸਰੀਰਕ ਫ਼ਿਟਨੈੱਸ ਨੂੰ ਬਣਾਈ ਰੱਖਦੇ ਹਨ ਇਸ ਕਰਕੇ ਖੇਡਾਂ ਸਰੀਰ ਨੂੰ ਤੰਦਰੁਸਤੀ ਵੀ ਦਿੰਦੀਆਂ ਹਨ। ਉਹਨਾਂ ਕਿਹਾ ਕਿ ਖੇਡਾਂ ਨਾਲ ਸਰੀਰ ਮਜ਼ਬੂਤ ਹੁੰਦਾ ਹੈ, ਅਤੇ ਖੇਡਾ ਨਾਲ ਸਰੀਰ ਵਿੱਚ ਤਾਕਤ ਵੀ ਆਉਂਦੀ ਹੈ ! ਉਹਨਾਂ ਕਿਹਾ ਕਿ ਖੇਡਾਂ ਮੰਨ ਨੂੰ ਤਾਜ਼ਗੀ ਪ੍ਰਦਾਨ ਕਰਦੀਆਂ ਹਨ ਅਤੇ ਡਿਪਰੈਸ਼ਨ ਅਤੇ ਤਣਾਅ ਤੋਂ ਬਚਾਉਂਦੀਆਂ ਹਨ। ਸਿੰਝ ਮੇਲੇ ਵਿੱਚ ਆਏ ਹੋਏ ਪਹਿਲਵਾਨਾਂ ਨੂੰ ਸਾਈਂ ਗੀਤਾ ਸ਼ਾਹ ਕਾਦਰੀ ਅਤੇ ਬਾਬਾ ਸਰਬਜੀਤ ਦਾਸ ਨੇ ਅਸ਼ੀਰਵਾਦ ਦਿੱਤਾ ! ਛਿੰਝ ਮੇਲੇ ਵਿੱਚ ਰੈਫਰੀ ਦੀ ਡਿਉਟੀ ਪਹਿਲਵਾਨ ਅਸ਼ੋਕ ਅਤੇ ਦੀਪੂ ਆਦੀਆਂ ਨੇ ਬਾਖੂਬੀ ਨਿਭਾਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਨੇਕੂ ਅਜਨੋਹਾ, ਸਰਤਾਜ, ਮਨਪ੍ਰੀਤ, ਰਾਜਵੀਰ, ਗੁਰਪ੍ਰੀਤ, ਰਵੀ, ਗੋਪੀ, ਨਵਜੋਤ ਨੂਰਾ, ਦਵਿੰਦਰ ਦੀਪਾ, ਸੁਰਿੰਦਰ ਪਾਲ ਲੰਬੜਦਾਰ, ਲੰਬੜਦਾਰ ਜਗਦੀਸ਼ ਲਾਲ, ਅਮਰਜੀਤ ਸਿੰਘ ਮੈਂਬਰ ਪੰਚਾਇਤ, ਕੁਲਦੀਪ ਸਿੰਘ ਮੈਂਬਰ ਪੰਚਾਇਤ, ਬੰਸਦੀਪ, ਸਮਨੀਤ, ਮਨਪ੍ਰੀਤ ਕੌਰ, ਨਵਨੀਤ ਕੌਰ, ਰਵਜੋਤ ਕੌਰ, ਸਮਰਪਿਤ ਸਿੰਘ, ਰਾਹੁਲ ਕਲੋਤਾ ਦੁਬਈ, ਸ਼ਾਲੂ, ਨਵਜੋਤ, ਸਾਹਿਲ, ਮਨਵੀਰ, ਦੀਪਕ ਆਦਿ ਹਾਜ਼ਰ ਸਨ !

ਫੋਟੋ ਅਜਮੇਰ ਦੀਵਾਨਾ

 

Leave a Reply

Your email address will not be published. Required fields are marked *