ਹਿਊਮੈਨਿਟੀ ਫਰਸਟ ਦੀ ਸਥਾਪਨਾ ਦੇ 30 ਸਾਲ 65 ਦੇਸ਼ਾਂ ਵਿੱਚ “ਪੈਦਲ ਤੁਰੋ, ਦੌੜੋ, ਸਾਈਕਲ ਚਲਾਓ ਮਾਨਵਤਾ ਲਈ” ਮੁਹਿੰਮ ਬਰਕਰਾਰ !

ਹਿਊਮੈਨਿਟੀ ਫਰਸਟ ਦੀ ਸਥਾਪਨਾ ਦੇ 30 ਸਾਲ 65 ਦੇਸ਼ਾਂ ਵਿੱਚ “ਪੈਦਲ ਤੁਰੋ, ਦੌੜੋ, ਸਾਈਕਲ ਚਲਾਓ ਮਾਨਵਤਾ ਲਈ” ਮੁਹਿੰਮ ਬਰਕਰਾਰ !

ਹੁਸ਼ਿਆਰਪੁਰ / ਕਾਦੀਆ (ਤਰਸੇਮ ਦੀਵਾਨਾ)- ਵਿਸ਼ਵ ਭਰ ਵਿੱਚ ਮਾਨਵਤਾਵਾਦੀ ਸੇਵਾਵਾਂ ਨਿਭਾਉਣ ਵਾਲੀ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਸਥਾ (ਐੱਨ.ਜੀ.ਓ.) ਹਿਊਮੈਨਿਟੀ ਫਰਸਟ ਆਪਣੀ ਸਥਾਪਨਾ ਦੇ 30 ਸਾਲ ਪੂਰੇ ਕਰਨ ਦੇ ਮੌਕੇ ‘ਤੇ ਇੱਕ ਵਿਲੱਖਣ ਵਿਸ਼ਵ ਵਿਆਪੀ ਮੁਹਿੰਮ ਚਲਾ ਰਹੀ ਹੈ। ਇਸ ਮੁਹਿੰਮ ਦਾ ਨਾਂ ਹੈ “ਪੈਦਲ ਤੁਰੋ, ਦੌੜੋ, ਸਾਈਕਲ ਚਲਾਓ ਮਾਨਵਤਾ ਲਈ”। ਇਹ ਮੁਹਿੰਮ 6 ਤੋਂ 20 ਸਤੰਬਰ 2025 ਤੱਕ 65 ਦੇਸ਼ਾਂ ਵਿੱਚ ਇਕੱਠੀ ਕਰਵਾਈ ਜਾ ਰਹੀ ਹੈ।

ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਨੂੰ ਸਿਹਤਮੰਦ ਸਰਗਰਮੀਆਂ ਜਿਵੇਂ ਪੈਦਲ ਤੁਰਨ, ਦੌੜਨ ਅਤੇ ਸਾਈਕਲ ਚਲਾਉਣ ਲਈ ਉਤਸ਼ਾਹਿਤ ਕਰਨਾ ਹੈ, ਤਾਂ ਜੋ ਭਲਾਈ ਦੇ ਪ੍ਰੋਜੈਕਟਾਂ ਬਾਰੇ ਜਾਗਰੂਕਤਾ ਵਧਾਈ ਜਾ ਸਕੇ ਅਤੇ ਫੰਡ ਇਕੱਠੇ ਕੀਤੇ ਜਾ ਸਕਣ। 1995 ਵਿੱਚ ਸਥਾਪਿਤ ਹਿਊਮੈਨਿਟੀ ਫਰਸਟ ਨੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਸਿੱਖਿਆ, ਸਿਹਤ ਸੰਭਾਲ, ਪੀਣ ਵਾਲੇ ਪਾਣੀ ਦੀ ਸਹੂਲਤ, ਕੁਦਰਤੀ ਆਫਤਾਂ ਵਿੱਚ ਮਦਦ ਅਤੇ ਅਨਾਥਾਂ ਤੇ ਵਿਧਵਾਵਾਂ ਦੀ ਸੰਭਾਲ ਵਰਗੇ ਕਈ ਪ੍ਰੋਜੈਕਟ ਸਫਲਤਾਪੂਰਵਕ ਪੂਰੇ ਕੀਤੇ ਹਨ। ਅੱਜ ਇਹ ਸੰਸਥਾ 65 ਤੋਂ ਵੱਧ ਦੇਸ਼ਾਂ ਵਿੱਚ, ਰੰਗ, ਨਸਲ ਅਤੇ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ, ਮਾਨਵਤਾ ਦੀ ਸੇਵਾ ਦੇ ਜੋਸ਼ ਨਾਲ ਕੰਮ ਕਰ ਰਹੀ ਹੈ।

ਹਜ਼ਰਤ ਮਿਰਜ਼ਾ ਮਸਰੂਰ ਅਹਮਦ (ਅਯ੍ਯਦਹੁੱਲਾਹੁ ਤਆਲਾ ਬਿਨਸਰਹਿਲ ਅਜ਼ੀਜ਼), ਅਹਮਦੀਆ ਮੁਸਲਿਮ ਜਮਾਤ ਦੇ ਵਿਸ਼ਵਵਿਆਪੀ ਮੁਖੀ, ਦੀ ਰੂਹਾਨੀ ਅਗਵਾਈ ਹੇਠ ਹਿਊਮੈਨਿਟੀ ਫਰਸਟ ਵਿਸ਼ਵ ਭਰ ਵਿੱਚ ਰਾਹਤ ਅਤੇ ਭਲਾਈ ਦੇ ਕੰਮਾਂ ਨੂੰ ਅੰਜਾਮ ਦੇ ਰਹੀ ਹੈ।

ਭਾਰਤ ਵਿੱਚ ਵੀ ਹਿਊਮੈਨਿਟੀ ਫਰਸਟ ਇਸ ਮੁਹਿੰਮ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ। ਦੇਸ਼ ਦੇ 15 ਸੂਬਿਆਂ—ਪੰਜਾਬ, ਕੇਰਲ, ਤਮਿਲਨਾਡੂ, ਕਰਨਾਟਕ, ਤੇਲੰਗਾਨਾ, ਮਹਾਰਾਸ਼ਟਰ, ਰਾਜਸਥਾਨ, ਓਡੀਸ਼ਾ, ਪੱਛਮੀ ਬੰਗਾਲ, ਅਸਾਮ, ਜੰਮੂ-ਕਸ਼ਮੀਰ, ਦਿੱਲੀ, ਹਰਿਆਣਾ, ਬਿਹਾਰ ਅਤੇ ਝਾਰਖੰਡ—ਵਿੱਚ ਇਹ ਮੁਹਿੰਮ ਯੋਜਨਾਬੱਧ ਤਰੀਕੇ ਨਾਲ ਚੱਲ ਰਹੀ ਹੈ। ਇਸ ਦੇ ਤਹਿਤ ਲੋਕਾਂ ਨੂੰ ਪੈਦਲ ਤੁਰਨ, ਦੌੜਨ ਅਤੇ ਸਾਈਕਲ ਚਲਾਉਣ ਵਰਗੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਜਾ ਰਿਹਾ ਹੈ, ਤਾਂ ਜੋ ਭਲਾਈ ਦੇ ਕੰਮਾਂ ਅਤੇ ਚੈਰਿਟੀ ਸਰਗਰਮੀਆਂ ਲਈ ਵੱਧ ਤੋਂ ਵੱਧ ਸਹਿਯੋਗ ਮਿਲ ਸਕੇ।

ਪੰਜਾਬ ਵਿੱਚ ਹਿਊਮੈਨਿਟੀ ਫਰਸਟ ਦਾ ਸਥਾਨਕ ਚੈਪਟਰ ਵੀ ਪੂਰੇ ਜੋਸ਼ ਨਾਲ ਇਸ ਮੁਹਿੰਮ ਵਿੱਚ ਹਿੱਸਾ ਲੈ ਰਿਹਾ ਹੈ। ਇਹ ਚੈਪਟਰ ਡੈਕਾਥਲੌਨ, ਫਿੱਟ ਬਾਈਕਰਜ਼ ਕਲੱਬ, ਦ ਪੈਡਲਰਜ਼, ਸਾਈਕਲਿੰਗ ਕਲੱਬ ਅੰਮ੍ਰਿਤਸਰ ਅਤੇ ਹੋਰ ਸਥਾਨਕ ਸਾਈਕਲਿੰਗ ਸਮੂਹਾਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਾਈਕਲਿੰਗ ਚੁਣੌਤੀ ਦਾ ਪ੍ਰਬੰਧ ਕਰ ਰਿਹਾ ਹੈ। ਇਹ ਸਾਈਕਲਿੰਗ ਚੁਣੌਤੀ ਸਿਰਫ਼ ਸਰੀਰਕ ਸਿਹਤ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਹੀਂ, ਸਗੋਂ ਇਸ ਦਾ ਮੁੱਖ ਮਕਸਦ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਮਾਨਵਤਾ ਦੀ ਸੇਵਾ ਲਈ ਵੱਧ ਤੋਂ ਵੱਧ ਲੋਕਾਂ ਨੂੰ ਜੋੜਨਾ ਹੈ !

ਫੋਟੋ ਅਜਮੇਰ ਦੀ

ਵਾਨਾ

Leave a Reply

Your email address will not be published. Required fields are marked *