ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਹਰਿਆਣਾ ਦੇ ਸੇਵਾਦਾਰਾਂ ਨੇ ਕੀਤਾ ਖੂਨਦਾਨ

ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਹਰਿਆਣਾ ਦੇ ਸੇਵਾਦਾਰਾਂ ਨੇ ਕੀਤਾ ਖੂਨਦਾਨ

ਹੁਸ਼ਿਆਰਪੁਰ /ਹਰਿਆਣਾ,19 ਸਤੰਬਰ (ਤਰਸੇਮ ਦੀਵਾਨਾ)-ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਹੁਕਮਾਂ ਤੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਹਰਿਆਣਾ ਦੇ ਮੁਖੀ ਬਲਦੇਵ ਸਿੰਘ, ਸੇਵਾਦਲ ਦੇ ਸੰਚਾਲਕ ਮਹਾਤਮਾ ਸੁਰਿੰਦਰ ਪਾਲ ਸਿੰਘ ਅਤੇ ਸਿਖਸ਼ਕ ਬਲਦੇਵ ਰਾਜ ਦੀ ਅਗਵਾਈ ਹੇਠ ਬ੍ਰਾਂਚ ਦੇ ਸੇਵਾਦਾਰਾਂ ਨੇ ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਲੱਗੇ ਖੂਨਦਾਨ ਕੈਂਪ ਚ ਖੂਨਦਾਨ ਕੀਤਾ। ਇਸ ਮੌਕੇ ਬ੍ਰਾਂਚ ਦੇ ਮੁਖੀ ਮਹਾਤਮਾ ਬਲਦੇਵ ਸਿੰਘ ਤੇ ਸੰਚਾਲਕ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੀ ਕਿਰਪਾ ਨਾਲ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦੇ ਕਹੇ ਬਚਨ ਕਿ ਖੂਨ ਨਾਲੀਆਂ ਚ ਨਹੀਂ ਸਗੋਂ ਨਾੜੀਆਂ ਦੇ ਵਿੱਚ ਵਗਣਾ ਚਾਹੀਦਾ ਹੈ ਨੂੰ ਪਹੁਚਾਉਣ ਲਈ ਹਰ ਸਾਲ ਹਜ਼ਾਰਾਂ ਕੈਂਪ ਸੰਤ ਨਿਰੰਕਾਰੀ ਮਿਸ਼ਨ ਵਲੋਂ ਲਗਾਏ ਜਾਂਦੇ ਹਨ ਜਿਸ ਵਿਚ ਹਜ਼ਾਰਾਂ ਯੂਨਿਟ ਖ਼ੂਨਦਾਨ ਕੀਤਾ ਜਾਂਦਾ ਹੈ। 1986 ਤੋਂ ਲਗਾਤਾਰ ਨਿਰੰਕਾਰੀ ਮਿਸ਼ਨ ਖੂਨਦਾਨਾਂ ਦੀ ਲੜੀ ਦੀ ਸ਼ੁਰੂਆਤ ਕਰਕੇ ਹੁਣ ਤੱਕ ਲੱਖਾਂ ਯੂਨਿਟ ਖ਼ੂਨਦਾਨ ਕਰਕੇ ਮਾਨਵਤਾ ਦੀ ਸੇਵਾ ਚ ਯੋਗਦਾਨ ਪਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਬ੍ਰਹਮਗਿਆਨ ਦੀ ਜਾਣਕਾਰੀ ਕਰਵਾ ਕੇ ਇਨਸਾਨ ਨੂੰ ਇਨਸਾਨ ਨਾਲ ਜੋੜ ਰਹੇ ਹਨ। ਜੋ ਕਿ ਇਨਸਾਨੀਂ ਜਨਮ ਦਾ ਮੁੱਖ ਟੀਚਾ ਹੈ।

ਫੋਟੋ ਅਜਮੇਰ ਦੀਵਾਨਾ

 

Leave a Reply

Your email address will not be published. Required fields are marked *