ਸੋਈ ਨੇ ਹਮੇਸ਼ਾ ਮੁਸ਼ਕਿਲ ਹਾਲਾਤਾਂ ਵਿੱਚ ਨੌਜਵਾਨ ਵਰਗ ਦੀ ਬਾਂਹ ਫੜੀ-ਰਣਬੀਰ ਢਿੱਲੋਂ,ਲਾਲੀ ਬਾਜਵਾ
ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸੋਈ ਦੀ ਜਿਲ੍ਹੇ ਵਿੱਚ ਜਸ਼ਨ ਗੁਰਾਇਆ ਹੱਥ ਕਮਾਨ

ਹੁਸ਼ਿਆਰਪੁਰ, 19 ਸਤੰਬਰ(ਤਰਸੇਮ ਦੀਵਾਨਾ)-ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸੋਈ ਦੇ ਸੰਗਠਨਾਤਮਕ ਢਾਂਚੇ ਦਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵਿਸਥਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਦੇ ਗ੍ਰਹਿ ਵਿਖੇ ਭਰਵਾਂ ਇਕੱਠ ਕੀਤਾ ਗਿਆ, ਜਿਸ ਦੌਰਾਨ ਸੋਈ ਦੇ ਰਾਸ਼ਟਰੀ ਪ੍ਰਧਾਨ ਰਣਬੀਰ ਸਿੰਘ ਢਿੱਲੋ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ | ਜਿਨ੍ਹਾਂ ਦਾ ਸੈਂਕੜੇ ਨੌਜਵਾਨਾਂ ਵੱਲੋਂ ਲਾਲੀ ਬਾਜਵਾ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਵੱਲੋਂ ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਦੋਆਬਾ ਪ੍ਰਧਾਨ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਨੌਜਵਾਨ ਆਗੂ ਜਸ਼ਨ ਗੁਰਾਇਆ ਨੂੰ ਜਥੇਬੰਦੀ ਦਾ ਜਿਲ੍ਹਾ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਰਣਬੀਰ ਸਿੰਘ ਢਿੱਲੋ ਨੇ ਕਿਹਾ ਕਿ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਨੇ ਹਮੇਸ਼ਾ ਨੌਜਵਾਨਾਂ ਦੀ ਬਾਂਹ ਫੜੀ ਹੈ ਅਤੇ ਜਿਹੜੇ ਨੌਜਵਾਨ ਜਥੇਬੰਦੀ ਵਿੱਚ ਮੇਹਨਤ ਕਰਦੇ ਹਨ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ, ਉਨ੍ਹਾਂ ਕਿਹਾ ਕਿ ਨੌਜਵਾਨ ਵੱਡੀ ਗਿਣਤੀ ਵਿੱਚ ਸੋਈ ਨਾਲ ਜੁੜ ਰਹੇ ਹਨ ਕਿਉਂਕਿ ਨੌਜਵਾਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਜਦੋਂ ਵੀ ਵਿਦਿਆਰਥੀਆਂ ‘ਤੇ ਕਿਸੇ ਤਰ੍ਹਾਂ ਦੇ ਮੁਸ਼ਕਿਲ ਹਾਲਾਤ ਬਣਦੇ ਹਨ ਤਦ ਸੋਈ ਦੀ ਲੀਡਰਸ਼ਿਪ ਵਿਦਿਆਰਥੀਆਂ ਦੇ ਮਸਲੇ ਹੱਲ ਕਰਵਾਉਣ ਲਈ ਪੂਰਾ ਜੋਰ ਲਗਾਉਦੀ ਹੈ। ਰਣਬੀਰ ਢਿੱਲੋ ਅਤੇ ਲਾਲੀ ਬਾਜਵਾ ਨੇ ਕਿਹਾ ਕਿ ਜਸ਼ਨ ਗੁਰਾਇਆ ਮੇਹਨਤੀ ਨੌਜਵਾਨ ਹੈ ਜਿਸਦੀ ਨੌਜਵਾਨ ਵਰਗ ਵਿੱਚ ਮਕਬੂਲੀਅਤ ਹੈ, ਉਨ੍ਹਾਂ ਕਿਹਾ ਕਿ ਸਾਡੇ ਦੋਆਬਾ ਜੋਨ ਦੇ ਪ੍ਰਧਾਨ ਵੱਲੋਂ ਪਿਛਲੇ ਸਮੇਂ ਦੌਰਾਨ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਵੱਡੇ ਕਦਮ ਚੁੱਕੇ ਗਏ ਹਨ ਤੇ ਇਸ ਤੋਂ ਇਲਾਵਾ ਜਿੱਥੇ ਵੀ ਪਾਰਟੀ ਨੂੰ ਇਨ੍ਹਾਂ ਦੀਆਂ ਸੇਵਾਵਾਂ ਦੀ ਜਰੂਰਤ ਪਈ ਉੱਥੇ-ਉੱਥੇ ਉਨ੍ਹਾਂ ਨੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ। ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਨੌਜਵਾਨ ਵਰਗ ਦੀ ਸਮਾਜ ਵਿੱਚ ਜਿੱਥੇ ਅਹਿਮ ਥਾਂ ਹੈ ਉੱਥੇ ਹੀ ਸਿਆਸਤ ਵਿੱਚ ਵੀ ਨੌਜਵਾਨ ਵਰਗ ਦੀ ਸਰਗਰਮ ਭੂਮਿਕਾ ਦੀ ਜਰੂਰਤ ਹੈ ਕਿਉਂਕਿ ਨੌਜਵਾਨ ਆਗੂ ਜਿੱਥੇ ਊਰਜਾ ਨਾਲ ਲਬਰੇਜ਼ ਹੁੰਦੇ ਹਨ ਉੱਥੇ ਹੀ ਭਵਿੱਖ ਦੀਆਂ ਚੁਣੌਤੀਆਂ ਨੂੰ ਸਮਝ ਕੇ ਅੱਗੇ ਵੱਧਣ ਦਾ ਹੁਨਰ ਰੱਖਦੇ ਹਨ, ਲਾਲੀ ਬਾਜਵਾ ਨੇ ਕਿਹਾ ਕਿ ਸੋਈ ਵੱਲੋਂ ਮੇਹਨਤੀ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਜੋ ਕਿ ਸੋਈ ਦੇ ਨਾਲ-ਨਾਲ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਰੋਲ ਅਦਾ ਕਰਨਗੇ। ਇਸ ਮੌਕੇ ਉਨ੍ਹਾਂ ਪ੍ਰਧਾਨ ਰਣਬੀਰ ਸਿੰਘ ਢਿੱਲੋ ਦਾ ਹੁਸ਼ਿਆਰਪੁਰ ਪਹੁੰਚਣ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਜਥੇਬੰਦੀ ਦੀ ਲੀਡਰਸ਼ਿਪ ਵੱਲੋਂ ਜਿਹੜੇ ਵੀ ਟੀਚੇ ਦਿੱਤੇ ਜਾਣਗੇ ਉਨ੍ਹਾਂ ‘ਤੇ ਕੰਮ ਕਰਦੇ ਹੋਏ ਜਥੇਬੰਦੀ ਅਤੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਸਮੇਂ ਜਿਲ੍ਹਾ ਪ੍ਰਧਾਨ ਜਸ਼ਨ ਗੁਰਾਇਆ ਨੇ ਕਿਹਾ ਕਿ ਜਥੇਬੰਦੀ ਵੱਲੋਂ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾ ਨੂੰ ਸੋਈ ਨਾਲ ਜੋੜਿਆ ਜਾਵੇਗਾ। ਇਸ ਮੌਕੇ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਅਜਮੇਰ ਸਿੰਘ ਸਹੋਤਾ, ਸੰਤਬੀਰ ਸਿੰਘ ਬਾਜਵਾ, ਪ੍ਰਿਤਪਾਲ ਸਿੰਘ ਢੱਡਾ, ਕਰਨ ਧੁੱਗਾ, ਜਪਿੰਦਰ ਸਿੰਘ ਅਟਵਾਲ, ਪਰਾਸ਼ਰ ਬਹਾਦਰਪੁਰ, ਗੁਰਪ੍ਰੀਤ ਸਿੰਘ ਕੋਹਲੀ, ਕੌਸ਼ਿਕ ਅਰੋੜਾ, ਬਿਕਰਮ ਸਿੰਘ, ਨਿਤਿਨ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਇਕਬਾਲ ਸਿੰਘ, ਜਸਕੀਰਤ ਸਿੰਘ, ਨਵਪ੍ਰੀਤ ਸਿੰਘ, ਕਰਨਦੀਪ ਸਿੰਘ, ਨਿਤਿਨ ਬਾਲੀ, ਜਸਮੀਤ ਸਿੰਘ ਘੁੰਮਣ, ਅਭਿਜੀਤ ਸਿੰਘ ਰਹਿਲ, ਅਭਿਰਾਜ ਸਿੰਘ ਰਹਿਲ, ਸਾਹਿਲ ਸ਼ਰਮਾ, ਰਾਹੁਲ, ਸੁਖਜੀਤ ਸਿੰਘ, ਜਤਿੰਦਰ ਕੁਮਾਰ, ਰਮਨ, ਹਰਮਨ ਸਿੰਘ, ਹਰਕਰਨ ਸਿੰਘ ਗਿੱਲ, ਚੰਦਨ, ਮਨਪ੍ਰੀਤ ਮਨੂ, ਸ਼ੁਸ਼ਾਂਤ, ਅਜੈ, ਸੁਨੀਲ, ਸਲਿਲ, ਤੁਸ਼ਾਰ, ਪੰਕਜ, ਪ੍ਰਿੰਸ,ਹਰਜਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਮੌਜੂਦ ਸਨ |
ਫੋਟੋ ਅਜਮੇ
ਰ
