ਪੰਜਾਬ ਅੰਦਰ ਗੈਰ ਪੰਜਾਬੀਆਂ ਦਾ ਧੜਾ ਧੜ ਆਕੇ ਪੱਕੇ ਤੌਰ ਤੇ ਵੱਸ ਜਾਣਾ ਪੰਜਾਬ ਲਈ ਖਤਰੇ ਤੋਂ ਖਾਲੀ ਨਹੀਂ : ਕੌਂਸਲਰ ਮੁਕੇਸ਼ ਕੁਮਾਰ ਮੱਲ੍ਹ

ਹੁਸ਼ਿਆਰਪੁਰ 19 ਸਤੰਬਰ, (ਤਰਸੇਮ ਦੀਵਾਨਾ)- ਪੰਜ ਸਾਲ ਦੇ ਬੱਚੇ ਹਰਵੀਰ ਸਿੰਘ ਦਾ ਹੁਸ਼ਿਆਰਪੁਰ ਵਿਖੇ ਪ੍ਰਵਾਸੀ ਮਜ਼ਦੂਰ ਵੱਲੋਂ ਬਦਫੈਲੀ ਕਰਨ ਉਪਰੰਤ ਬਹੁਤ ਹੀ ਬੇਰਹਿਮੀ ਨਾਲ ਕੀਤਾ ਗਿਆ ਕਤਲ ਪੰਜਾਬ ਤੇ ਪੰਜਾਬ ਦੇ ਲੋਕਾਂ ਵਾਸਤੇ ਬਹੁਤ ਹੀ ਮੰਦਭਾਗੀ ਘਟਨਾ ਹੈ ਇਹ ਸ਼ਬਦ ਹੁਸ਼ਿਆਰਪੁਰ ਦੇ ਵਾਰਡ ਨੰਬਰ 46 ਦੇ ਹੋਣਹਾਰ ਕੌਂਸਲਰ ਮੁਕੇਸ਼ ਕੁਮਾਰ ਮੱਲ੍ਹ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ
ਉਹਨਾਂ ਕਿਹਾ ਕਿ ਪੰਜਾਬ ਅੰਦਰ ਗੈਰ ਪੰਜਾਬੀਆਂ ਦਾ ਧੜਾ ਧੜ ਆਉਣਾ ਤੇ ਆ ਕੇ ਪੱਕੇ ਤੌਰ ਤੇ ਵੱਸ ਜਾਣਾ ਪੰਜਾਬ ਦੇ ਸੱਭਿਆਚਾਰ ਨੂੰ ਖੋਰਾ ਲਾਉਣ ਵਾਲੀ ਗੱਲ ਹੈ, ਤੇ ਜਿਹੜੀਆਂ ਅਪਰਾਧਿਕ ਤੇ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਬਹੁਤ ਹੀ ਨਿੰਦਣ ਯੋਗ ਹਨ, ਉਹਨਾਂ ਕਿਹਾ ਕਿ ਬਹੁਤ ਸਾਰੇ ਸੂਬਿਆਂ ਅੰਦਰ ਇਹ ਲਾਅ ਬਣ ਚੁੱਕਿਆ ਹੈ, ਜਿਵੇਂ ਹਿਮਾਚਲ ਪ੍ਰਦੇਸ਼ ਗੁਜਰਾਤ ਰਾਜਸਥਾਨ ਤੇ ਹੋਰ ਕਈ ਸੂਬਿਆਂ ਅੰਦਰ ਬਾਹਰਲੇ ਸੂਬਿਆਂ ਤੋਂ ਆ ਕੇ ਕੋਈ ਵੀ ਨਾ ਤਾਂ ਜਾਇਦਾਦ ਲੈ ਸਕਦਾ ਹੈ, ਨਾ ਸਰਕਾਰੀ ਨੌਕਰੀਆਂ ਤੇ ਨਾ ਹੀ ਵੋਟ ਬਣਾ ਸਕਦਾ ਹੈ, ਲੇਕਿਨ ਸਾਡੇ ਸੂਬਾ ਪੰਜਾਬ ਅੰਦਰ ਪਰਵਾਸੀਆਂ ਦਾ ਆ ਕੇ ਵੱਸ ਜਾਣਾ, ਤੇ ਵੋਟਾਂ ਬਣਾ ਲੈਣੀਆਂ ਪੰਜਾਬ ਤੇ ਪੰਜਾਬ ਦੇ ਲੋਕਾਂ ਵਾਸਤੇ ਖਤਰਾ ਬਣਦਾ ਜਾ ਰਿਹਾ ਹੈ, ਉਹਨਾਂ ਕਿਹਾ ਕਿ
ਪੰਜਾਬ ਅੰਦਰ ਕੋਈ ਵੀ ਬਾਹਰਲੇ ਸੂਬਿਆਂ ਤੋਂ ਆਉਣ ਵਾਲਾ ਨਾਗਰਿਕ ਸ਼ਰਤਾਂ ਪੂਰੀਆਂ ਕਰਕੇ ਆਵੇ,ਲੇਕਿਨ ਜੋ ਪੱਕੇ ਤੌਰ ਤੇ ਵੱਸਣਾ ਪੰਜਾਬ ਤੇ ਪੰਜਾਬੀਅਤ ਲਈ ਖਤਰੇ ਦੀ ਘੰਟੀ ਹੈ ਅਤੇ
ਦੂਜੇ ਪਾਸੇ ਅਪਰਾਧਿਕ ਮਾਮਲਿਆ ਵਿੱਚ ਪ੍ਰਵਾਸੀਆਂ ਦਾ ਬਹੁਤ ਹੀ ਖਤਰਨਾਕ ਰੋਲ ਹੈ ਜਿਵੇਂ ਕਿ ਪੰਜ ਸਾਲਾ ਬੱਚੇ ਨੂੰ ਇੱਕ ਪ੍ਰਵਾਸੀ ਵੱਲੋਂ ਬੱਚੇ ਨਾਲ ਦੁਸ਼ਕਰਮ ਕਰਕੇ ਉਸਦਾ ਬੇਰਹਿਮੀ ਨਾਲ ਕਤਲ ਕਰਨਾ ਇੱਕ ਬਹੁਤ ਹੀ ਕਿੰਨਾ ਘਿਣਾਉਣਾ ਕਰਮ ਹੈ ! ਉਹਨਾਂ ਕਿਹਾ ਕਿ ਪੀੜਿਤ ਪਰਿਵਾਰ ਨੂੰ ਅਸੀਂ ਇਨਸਾਫ ਜਰੂਰ ਲੈ ਕੇ ਦਿਆਂਗੇ, ਤੇ ਕਾਤਲ ਨੂੰ ਸਖਤ ਤੋਂ ਸਖਤ ਬਣਦੀ ਸਜ਼ਾ ਕਾਨੂੰਨ ਅਨੁਸਾਰ ਜਰੂਰ ਦਿਵਾਵਾਂਗੇ
।
