ਪਿੰਡ ਖੈਰੜ ਅਛਰਵਾਲ ਵਿਖੇ ਸ਼ਰਾਧਾ ਦਾ ਜੋੜ ਮੇਲਾ ਭਲਕੇ

ਹੁਸ਼ਿਆਰਪੁਰ 10 ਸਤੰਬਰ (ਤਰਸੇਮ ਦੀਵਾਨਾ ) ਨਜਦੀਕੀ ਪਿੰਡ ਖੈਰੜ ਅੱਛਰਵਾਲ ਵਿਖੇ ਸਥਿਤ ਡੇਰਾ ਬਿਸ਼ਨਦਾਸ ਜੀ ਦੇ ਦਰਬਾਰ ਤੇ ਸਮੂਹ ਨਗਰ ਨਿਵਾਸੀ, ਐਨ.ਆਰ.ਆਈ ਵੀਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਛੇਵਾਂ ਸਰਾਧਾਂ ਦਾ ਜੋੜ ਮੇਲਾ 12 ਸਤੰਬਰ ਨੂੰ ਮੁੱਖ ਸੇਵਾਦਾਰ ਮਹੰਤ ਸੰਦੀਪ ਦਾਸ ਦੀ ਅਗਵਾਈ ਵਿਚ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ।ਮੁੱਖ ਸੇਵਾਦਾਰ ਸੰਦੀਪ ਦਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਅਦ ਦੁਪਹਿਰ ਇੱਕ ਵਜੇ ਸਭ ਤੋਂ ਪਹਿਲਾਂ ਥਾਲੀ ਮਣਸੀ ਜਾਵੇਗੀ। ਉਪਰੰਤ ਰਾਤ ਨੂੰ ਅੱਠ ਵਜੇ ਤੋ ਲੈਕੇ ਸਵੇਰ ਤੱਕ ਕਵਾਲੀਆਂ ਦਾ ਪ੍ਰੋਗਰਾਮ ਚੱਲੇਗਾ ਜਿਸ ਵਿੱਚ ਪਰਵੇਜ ਆਲਮ, ਪ੍ਰੇਮ ਸੋਨੂੰ ਕਵਾਲ ਅਤੇ ਗੁਲਸ਼ਨ ਅਲੀ ਸੂਫੀਆਨਾ ਕਲਾਮਾਂ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਰੂਹਾਨੀ ਰੰਗ ਵਿੱਚ ਰੰਗਣਗੇ ! ਉਹਨਾਂ ਦੱਸਿਆ ਕਿ ਵੱਖ-ਵੱਖ ਡੇਰਿਆਂ ਤੋਂ ਆਏ ਹੋਏ ਮਹਾਂਪੁਰਸ਼ਾਂ ਨੂੰ ਅਤੇ ਸਮਾਜ ਸੇਵੀ ਬੁੱਧੀਜੀਵੀ ਤੇ ਰਾਜਨੀਤਿਕ ਪਾਰਟੀਆਂ ਤੋਂ ਆਏ ਹੋਏ ਨੁਮਾਇੰਦਿਆਂ ਨੂੰ ਇਸ ਮੌਕੇ ਸਨਮਾਨਿਤ ਵੀ ਕੀਤਾ ਜਾਵੇਗਾ।
।ਇਸ ਮੌਕੇ ਸਰਾਧਾਂ ਦਾ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ।
