ਸਟੇਟ ਬੈਂਕ ਆਫ ਇੰਡੀਆ ਬਰਾਂਚ ਹਰਿਆਣਾ ਵਲੋਂ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੀਆਂ ਵਿਦਿਆਰਥਣਾਂ ਨੂੰ ਸਿਨੈਰਟਰੀ ਸਮਾਨ ਕੀਤਾ ਦਾਨ

ਸਟੇਟ ਬੈਂਕ ਆਫ ਇੰਡੀਆ ਬਰਾਂਚ ਹਰਿਆਣਾ ਵਲੋਂ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੀਆਂ ਵਿਦਿਆਰਥਣਾਂ ਨੂੰ ਸਿਨੈਰਟਰੀ ਸਮਾਨ ਕੀਤਾ ਦਾਨ
ਹੁਸ਼ਿਆਰਪੁਰ, 10 ਸਤੰਬਰ (ਤਰਸੇਮ ਦੀਵਾਨਾ)-ਸਟੇਟ ਬੈਂਕ ਆਫ ਇੰਡੀਆ ਬਰਾਂਚ ਹਰਿਆਣਾ (ਹੁਸ਼ਿਆਰਪੁਰ) ਦੇ ਪ੍ਰਬੰਧਕੀ ਮੈਨੇਜਰ ਅੰਬਿਕਾ ਝਿੰਮ ਦੀ ਅਗਵਾਈ ਵਿਚ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਨੂੰ ਪ੍ਰਿੰਸੀਪਲ ਸੁਰਜੀਤ ਸਿੰਘ ਦੀ ਬੱਧਣ ਦੀ ਮੌਜੂਦਗੀ ਵਿਚ 400 ਪੈਕਟ ਸਿਨੈਰਟਰੀ ਪੈਡ, ਇੱਕ ਡਿਸਪੈਂਸਰ ਮਸ਼ੀਨ ਅਤੇ  2 ਇਨਸਿਨੈਰਟਰ ਮਸ਼ੀਨਾਂ ਦਾਨ ਕੀਤੀਆਂ ਗਈਆਂ। ਇਸ ਮੌਕੇ ਉਹਨਾਂ ਕਿਹਾ ਕਿ ਲੜਕੀਆਂ ਦੀ ਹਾਈਜੈਕਨਕ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਟੇਟ ਬੈਂਕ ਆਫ ਇੰਡੀਆ ਬਰਾਂਚ ਹਰਿਆਣਾ ਵੱਲੋਂ ਇਹ ਸਮਾਨ ਦਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਲਈ ਇਸਤਰੀ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਟੇਟ ਆਫ ਬੈਂਕ ਆਫ ਇੰਡੀਆ ਵਲੋਂ ਸਮਾਜ ਦੀ ਭਲਾਈ ਲਈ ਆਪਣਾ ਉੱਘਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਿੰ: ਸੁਰਜੀਤ ਸਿੰਘ ਬੱਧਣ ਨੇ ਅੰਬਿਕਾ ਝਿੰਮ ਬਰਾਂਚ ਮੈਨੇਜਰ ਅਤੇ ਸਟਾਫ ਬੈਂਕ ਆਫ ਇੰਡੀਆ ਬਰਾਂਚ ਹਰਿਆਣਾ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਬੈਂਕ ਆਫ ਇੰਡੀਆ ਸਕੂਲ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਰਹੇਗਾ। ਇਸ ਮੌਕੇ ਅਨਿਲ ਸ਼ਰਮਾ, ਸੰਤੋਸ਼ ਕੁਮਾਰੀ, ਸਰਬਜੀਤ ਕੌਰ, ਦਲਜੀਤ ਕੌਰ, ਸੀਮਾ ਰਾਣੀ, ਰਾਜ ਰਾਣੀ, ਹਰਰੂਪ ਕੌਰ, ਲਲਿਤਾ ਰਤਨ, ਰਵਿੰਦਰਪਾਲ ਕੌਰ, ਜਗਦੀਪ ਕੌਰ, ਗੁਰਪ੍ਰੀਤ ਕੌਰ, ਹਰਜਿੰਦਰ ਕੌਰ, ਕੁਲਵਿੰਦਰ ਕੌਰ, ਮੋਨਿਕਾ ਕੌਸਿ਼ਲ, ਕਰਨ ਗੁਪਤਾ, ਪੂਜਾ ਰਾਣੀ, ਅਨੂਪਮ ਠਾਕੁਰ, ਮਨਦੀਪ ਕੌਰ, ਸ਼ਮਾ ਨੰਦਾ, ਰਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਪੂਨਮ ਰਾਣੀ, ਅੰਜੂ ਬਾਲਾ, ਸੀਮਾ, ਸੁਨੀਤਾ ਕੁਮਾਰੀ, ਨੀਲਮ ਭਾਟੀਆ, ਪਰਨੀਤ ਕੌਰ, ਰਜਨਦੀਪ ਕੌਰ, ਮਨੀਸ਼ਾ, ਸੁਮਨ, ਅਮਨਦੀਪ, ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ ਸਹੋਤਾ, ਪਰਮਜੀਤ, ਮਨਿੰਦਰ ਸਿੰਘ, ਸੰਦੀਪ ਕੁਮਾਰ, ਅਰਵਿੰਦ ਗੌਤਮ, ਰਣਬੀਰ ਸਿੰਘ, ਵਰਿੰਦਰ ਸਿੰਘ, ਪਰਮਿੰਦਰ ਸਿੰਘ, ਕਮਲਜੀਤ ਸਿੰਘ, ਬਲਬੀਰ ਸਿੰਘ, ਮਨਪ੍ਰੀਤ ਸਿੰਘ, ਲਵ ਕੁਮਾਰ, ਜੋਗਿੰਦਰ ਸਿੰਘ, ਰਣਜੀਤ ਸਿੰਘ, ਰਵਿੰਦਰ ਸਿੰਘ, ਹਰਦੇਵ ਸਿੰਘ, ਹਰਮਿੰਦਰਪਾਲ ਸੈਣੀ, ਕੈਂਪਸ ਮੈਨੇਜਰ ਸ਼ਾਮ ਲਾਲ, ਗੁਰਨਾਮ ਸਿੰਘ, ਜਸਵੀਰ ਸਿੰਘ ਆਦਿ ਸਮੇਤ ਵਿਦਿਆਰਥੀ ਹਾਜਰ ਸਨ।
ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *