ਸੁਖਵੀਰ ਸਿੰਘ ਬਾਦਲ ਹੜ੍ਹ ਪੀੜਤਾਂ ਦੀ ਹਰ ਪੱਖੋਂ ਮਦਦ ਕਰ ਰਹੇ ਹਨ : ਬਰਿੰਦਰ ਸਿੰਘ ਪਰਮਾਰ

ਸੁਖਵੀਰ ਸਿੰਘ ਬਾਦਲ ਹੜ੍ਹ ਪੀੜਤਾਂ ਦੀ ਹਰ ਪੱਖੋਂ ਮਦਦ ਕਰ ਰਹੇ ਹਨ : ਬਰਿੰਦਰ ਸਿੰਘ ਪਰਮਾਰ

ਹੁਸ਼ਿਆਰਪੁਰ 10  ਸੰਤਬਰ (ਤਰਸੇਮ ਦੀਵਾਨਾ ) ਪੰਜਾਬ ਵਿਚ ਬੀਤੇ 15-20 ਦਿਨਾਂ ਤੋਂ ਬਹੁਤ ਭਾਰੀ ਹੜ੍ਹ ਆਏ ਹੋਏ ਹਨ ਜਿਸ ਨਾਲ ਪੰਜਾਬੀਆਂ ਦਾ ਬਹੁਤ ਵੱਡਾ ਜਾਨੀ ਮਾਲੀ, ਫਸਲੀ,ਤੇ ਇਮਾਰਤੀ, ਨੁਕਸਾਨ ਹੋਇਆ ਹੈ, ਉਸਦੀ ਤੁਰੰਤ ਪੂਰਤੀ ਲਈ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸਾਂਝੇ ਤੌਰ ਤੇ ਇਨ੍ਹਾਂ ਪੀੜ੍ਹਤ ਪਰਿਵਾਰਾਂ ਦੀ ਸਾਰ ਲੈਦੇਂ ਹੋਏ ਗਰੀਬ, ਦਿਹਾੜੀਦਾਰਾਂ, ਕਿਸਾਨਾਂ ਨੂੰ ਬਣਦੀ ਹਰ ਤਰ੍ਹਾਂ ਦੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਆਪਣੀ ਮੁੜ ਜਿੰਦਗੀ ਸੁਰੂ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਰਿੰਦਰ ਸਿੰਘ ਪਰਮਾਰ ਨੇ ਸਾਡੇ ਪੱਤਰਕਾਰ ਨਾਲ ਇੱਕ ਵਾਰਤਾ ਦੌਰਾਨ ਕੀਤਾ । ਉਹਨਾਂ ਕਿਹਾ ਕਿ ਬਹੁਤੇ ਕਿਸਾਨਾਂ ਦੀਆਂ ਫਸਲਾਂ ਹੜ੍ਹ ਕਾਰਨ ਤਬਾਹ ਹੋ ਚੁੱਕੀਆ ਹਨ ਅਤੇ ਇਸਦੇ ਨਾਲ ਨਾਲ ਬਹੁਤੇ ਗਰੀਬ ਪਰਿਵਾਰਾਂ ਦੇ ਘਰ ਵੀ ਢਹਿ ਢੇਰੀ ਹੋ ਗਏ ਹਨ ਅਤੇ ਕਈ ਹੜ੍ਹ ਪੀੜਤ ਪਰਿਵਾਰਾਂ ਦੇ ਤਾ ਪਸ਼ੂ ਵੀ ਪਾਣੀ ਵਿਚ ਰੁੜਕੇ ਮਰ ਗਏ ਹਨ, ਉਨ੍ਹਾਂ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹੜੇ ਗਰੀਬ ਪਰਿਵਾਰਾਂ ਦੇ ਘਰ ਰੁੜ ਗਏ ਹਨ ਜਾ ਡਿੱਗ ਪਏ ਹਨ ਉਹਨਾਂ ਨੂੰ ਮੁਆਵਜਾ ਦੇ ਕੇ ਉਨ੍ਹਾਂ ਦੀ ਮੁੜ ਤੋ ਜਿੰਦਗੀ ਸੁਰੂ ਕਰਨ ਲਈਂ ਤੁਰੰਤ ਮਦਦ ਕੀਤੀ ਜਾਵੇ ।ਉਹਨਾਂ ਕਿਹਾ ਹੜ੍ਹਾਂ ਕਾਰਣ ਡੇਗੂ, ਮਲੇਰੀਆ ਆਦਿ ਬਿਮਾਰੀਆਂ ਫੈਲ ਰਹੀਆ ਹਨ ਜਿਨ੍ਹਾਂ ਲਈ ਨਿੱਜੀ ਤੌਰ ਤੇ ਲੋਕ ਇਕ ਦੂਜੇ ਦੀ ਮਦਦ ਤਾ ਕਰ ਰਹੇ ਹਨ ਇਸ ਦੇ ਨਾਲ ਨਾਲ  ਰਾਜ ਅਤੇ ਕੇਂਦਰ ਸਰਕਾਰ ਨੂੰ ਵੀਂ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾ ਕਿ ਬਿਮਾਰੀ ਨਾ ਫੈਲ ਸਕੇ । ਉਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ  ਸੁਖਬੀਰ ਬਾਦਲ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸੁਖਵੀਰ ਬਾਦਲ ਹੜ੍ਹ ਪੀੜਤਾਂ ਦੀ ਜਿਸ ਤਰ੍ਹਾਂ ਹੱਥੀ ਅਤੇ ਮਾਲੀ ਮਦਦ ਕਰ ਰਹੇ ਹਨ ਓਹ ਬੇਮਿਸਾਲ ਹੈ। ਉਹਨਾਂ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਜਾਰੀ ਕੀਤਾ ਗਿਆ ਪੈਕਿਜ ਪੀੜਤਾਂ ਨੂੰ ਬਹੁਤ ਮੱਦਦਗਾਰ ਹੋਏਗਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਨਿਵਾਸੀ ਮੁੜ ਅਕਾਲੀ ਦਲ ਦੀ ਸਰਕਾਰ ਨੂੰ ਉਤਾਵਲੇ ਹੋ ਰਹੇ ਹਨ ਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਮੁੜ ਅਕਾਲੀ ਸਰਕਾਰ ਬਣੇਗੀ । ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਮਾਮ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਜੋ ਵੀਂ ਸੇਵਾਵਾਂ ਦਿਤੀਆਂ ਜਾਣਗੀਆਂ ਓਹ ਪਾਰਟੀ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਤਨਦੇਹੀ ਨਾਲ ਨਿਭਾਉਣਗੇ ।

Leave a Reply

Your email address will not be published. Required fields are marked *