ਪ੍ਰੋਪਰਟੀ ਡੀਲਰ ਸੰਦੀਪ ਕੁਮਾਰ ਤੇ ਚੱਲੀ ਗੋਲੀ ਦਾ ਇਕ ਕਥਿਤ  ਦੋਸ਼ੀ ਗ੍ਰਿਫਤਾਰ ! 

ਪ੍ਰੋਪਰਟੀ ਡੀਲਰ ਸੰਦੀਪ ਕੁਮਾਰ ਤੇ ਚੱਲੀ ਗੋਲੀ ਦਾ ਇਕ ਕਥਿਤ  ਦੋਸ਼ੀ ਗ੍ਰਿਫਤਾਰ ! 
 ਹੁਸ਼ਿਆਰਪੁਰ 10 ਸਤੰਬਰ ( ਤਰਸੇਮ ਦੀਵਾਨਾ ) ਸੰਦੀਪ ਕੁਮਾਰ ਜੋ ਕਿ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਉਸਦਾ ਦਫਤਰ ਐੱਸਬੀਆਈ ਬੈਕ ਟਾਡਾ ਦੇ ਬੈਕ ਸਾਇਡ ਤੇ  ਹੈ ਸਬੰਧੀ ਪੁਲਿਸ ਨੇ ਦੱਸਿਆ ਕਿ ਸੰਦੀਪ ਆਪਣੇ  ਦਫਤਰ ਵਿਚ ਬੈਠਾ ਸੀ ਤਾ ਦੋ ਮੋਨੇ ਨੋਜਵਾਨ ਉਸ ਦੇ ਦਫਤਰ ਵਿਚ ਆਏ ਤੇ ਸੰਦੀਪ ਕੁਮਾਰ ਨੂੰ  ਜਾਨੋ ਮਾਰਨ ਦੀ ਨੀਅਤ ਨਾਲ ਫਾਇਰ ਕਰਕੇ ਜਖਮੀ ਕਰਕੇ ਮੋਟਰਸਾਇਕਲ ਤੇ ਫਰਾਰ ਹੋ ਗਏ ਜਿਸ ਸਬੰਧੀ ਸੰਦੀਪ ਕੁਮਾਰ ਦੇ ਬਿਆਨਾ ਤੇ ਥਾਣਾ ਟਾਂਡਾ ਵਿਖ਼ੇ ਮੁੱਕਦਮਾ ਦਰਜ ਕਰਕੇ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ  ਸੰਦੀਪ ਕੁਮਾਰ ਮਲਿਕ ਆਈ ਪੀ ਐਸ  ਅਤੇ  ਮੁਕੇਸ਼ ਕੁਮਾਰ ਐੱਸਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ,ਅਨੁਸਾਰ  ਦਵਿੰਦਰ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਦੀ ਨਿਗਰਾਨੀ ਹੇਠ ਵੱਖ ਵੱਖ ਟੀਮਾ ਦਾ ਗਠਨ ਕੀਤਾ ਗਿਆ ਸੀ ਤਫਦੀਸ਼
 ਦੋਰਾਨ  ਪੱਤਰਕਾਰ ਸੁਰਿੰਦਰ ਸਿੰਘ ਉਰਫ ਢਿੱਲੋ ਵਾਸੀ ਗੋਬਿੰਦ ਨਗਰ ਟਾਂਡਾ, ਹਰਸ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਮਰਵਾਹਾ ਗਲੀ ਅਹੀਆਪੁਰ ਟਾਂਡਾ ਹਾਲ ਵਾਸੀ ਯੂ ਐਸ ਏ ,ਕਰਨਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਉਸਮਾਨ ਸਹੀਦ ਦਸੂਹਾ ਹਾਲ ਵਾਸੀ ਯੂ ਐਸ ਏ,ਰਾਹੁਲ ਉਰਫ ਲਾਲੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਉਸਮਾਨ ਸਹੀਦ ਦਸੂਹਾ,ਕਰਨ ਪੁੱਤਰ ਸੁਰਿੰਦਰ ਪਾਲ ਵਾਸੀ ਉਸਮਾਨ ਸਹੀਦ ਦਸੂਹਾ ਅਤੇ 02 ਅਣਪਛਾਤੇ ਵਿਅਕਤੀ ਨੂੰ ਮੁਕਦਮਾ ਵਿਚ ਨਾਮਜਦ ਕੀਤਾ ਗਿਆ
ਅਤੇ  ਮੁਕਦਮੇ ਵਿਚ ਵਿਸਾਲ ਮਸੀਹ ਪੁੱਤਰ ਡੇਵਿਡ ਮਸੀਹ,ਅਨੀਕੇਤ ਮਸੀਹ ਪੁੱਤਰ ਸੁੱਖਾ ਮਸੀਹ ਵਾਸੀਆਨ ਪੱਖੋਕੇ ਗੁਰਦਾਸਪੁਰ , ਸਾਜਨ ਮਸੀਹ ਉਰਫ ਗੋਰੂ ਪੁੱਤਰ ਸ਼ਿੰਦਾ ਮਸੀਹ ਵਾਸੀ ਵੈਰੋਕੇ ਥਾਣਾ ਡੇਰਾ ਬਾਬਾ ਨਾਨਕ ਨੂੰ ਮੁਕਦਮੇ  ਵਿਚ ਨਾਮਜਦ ਕਰਕੇ ਵਿਸਾਲ ਮਸੀਹ ਉਕਤ ਨੂੰ ਮੁਕਦਮੇ  ਵਿਚ ਗ੍ਰਿਫਤਾਰ ਕਰਕੇ  ਵਾਰਦਾਤ ਸਮੇ ਵਰਤਿਆ ਮੋਟਰਸਾਇਕਲ ਪਲਟੀਨਾ ਬਿਨਾ ਨੰਬਰੀ ਬ੍ਰਾਮਦ ਕੀਤਾ ਗਿਆ ਹੈ ਮੁਕਦਮੇ ਦੇ ਬਾਕੀ ਦੋਸ਼ੀਆਨ ਦੀ ਗ੍ਰਿਫਤਾਰੀ ਲਈ ਵੱਖ ਵੱਖ ਟੀਮਾ ਬਣਾਕੇ  ਕਰਕੇ ਰੇਡ ਕੀਤੇ  ਜਾ ਰਹੇ ਹਨ ।
ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *