ਜੇ ਡੀ ਫਿੱਟਨੈੱਸ ਸੈਂਟਰ ਦੇ ਦੁਆਰਾ ਲਗਾਇਆ ਗਿਆ ਖੂਨ ਦਾਨ ਕੈਂਪ*

*ਜੇ ਡੀ ਫਿੱਟਨੈੱਸ ਸੈਂਟਰ ਦੇ ਦੁਆਰਾ ਲਗਾਇਆ ਗਿਆ ਖੂਨ ਦਾਨ ਕੈਂਪ*

ਲੁਧਿਆਣਾ:7 ਸਤੰਬਰ(ਰਾਹੁਲ ਸ਼ਰਮਾ) ਜੇ ਡੀ ਫਿੱਟਨੈੱਸ ਸੈਂਟਰ ਦੇ ਓਨਰ ਜੈਦੀਪ ਸ਼ਰਮਾਂ ਅਤੇ ਨੰਦਨੀ ਸ਼ਰਮਾਂ ਜੀ ਦੁਆਰਾ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿੱਚ ਨਿਊ ਜਨਤਾ ਨਗਰ ਗਿੱਲ ਮਾਰਕੀਟ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਯੂਥ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਜਪਾ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਜਨੀਸ਼ ਧੀਮਾਨ ਉੱਪ ਪ੍ਰਧਾਨ ਸਤੀਸ਼ ਚੋਪੜਾ ਜੀ,ਸ਼ਿਮਲਾਪੁਰੀ ਭਾਜਪਾ ਮੰਡਲ ਪ੍ਰਧਾਨ ਰਾਜੀਵ ਵਰਮਾ ਜੀ,ਐਡਵੋਕੇਟ ਦੀਪਕ ਸ਼ਰਮਾਂ,ਕਰਨਦੀਪ ਸਿੰਘ, ਕੌਂਸਲਰ ਵਾਰਡ ਨੰਬਰ 42 ਜਗਮੀਤ ਸਿੰਘ ਨੋਨੀ ਜੀ ਜੀ,ਲਖਵਿੰਦਰ ਸਿੰਘ ਸੀ ਆਈ ਟੀ, ਪੰਜਾਬ ਪ੍ਰਧਾਨ ਐਡਵਕੇਟ ਗੌਰਵ ਅਰੋੜਾ ਜੀ ਅਤੇ ਜੇ ਡੀ ਫਿੱਟਨੈੱਸ ਸੈਂਟਰ ਦੀ ਪੂਰੀ ਟੀਮ ਮੌਜੂਦ ਰਹੀ। ਸ਼੍ਰੀ ਰਜਨੀਸ਼ ਧੀਮਾਨ ਜੀ ਨਾਲ ਗੱਲ ਕਰਦੇ ਹੋਏ ਓਹਨਾਂ ਦੱਸਿਆ ਕੇ ਅੱਜ ਦੇ ਸਮੇਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਨਾ ਬਹੁਤ ਜਰੂਰੀ ਹੈ ਜਿਸਦੇ ਨਾਲ ਸਮਾਜ ਭਲਾਈ ਦੇ ਕੰਮ ਅਤੇ ਪੰਜਾਬ ਦਾ ਸੁਧਾਰ ਹੋ ਸਕੇ।

Leave a Reply

Your email address will not be published. Required fields are marked *