*ਹਰ ਘਰ ਤਿਰੰਗਾ ਮੁਹਿੰਮ ਤਹਿਤ ਲੁਧਿਆਣਾ ਸ਼ਿਮਲਾਪੁਰੀ ਮੰਡਲ ਦੇ ਭਾਜਪਾ ਪ੍ਰਧਾਨ ਰਾਜੀਵ ਵਰਮਾ ਦੁਆਰਾ ਇਲਾਕੇ ਵਿੱਚ ਤਿਰੰਗੇ ਝੰਡੇ ਵੰਡਣ ਦੀ ਮੁਹਿੰਮ ਕੀਤੀ ਸ਼ੁਰੂ*

ਲੁਧਿਆਣਾ (ਰਾਹੁਲ ਸ਼ਰਮਾ) ਭਾਰਤ ਦੇ ਮਾਣਨੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਚਲਾਈ ਗਈ ਮੁਹਿੰਮ ਤਹਿਤ ਅਤੇ ਲੁਧਿਆਣਾ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਘਰ ਤਿਰੰਗਾ ਦੇ ਤਹਿਤ ਭਾਜਪਾ ਦੇ ਸ਼ਿਮਲਾਪੁਰੀ ਮੰਡਲ ਲੁਧਿਆਣਾ ਦੇ ਪ੍ਰਧਾਨ ਰਾਜੀਵ ਵਰਮਾ ਜੀ ਵੱਲੋਂ ਆਪਣੇ ਦਫ਼ਤਰ ਵਿਖੇ ਆਮ ਜਨਤਾ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫ੍ਰੀ ਤਿਰੰਗੇ ਝੰਡੇ ਵੰਡਣ ਦਾ ਐਲਾਨ ਕਰ ਦਿੱਤਾ ਗਿਆ ਹੈ। ਅਤੇ ਆਪਣੇ ਇਲਾਕੇ ਦੇ ਲੋਕਾਂ ਨਾਲ ਭਾਜਪਾ ਨੂੰ ਮਜ਼ਬੂਤ ਕਰਨ ਸਬੰਧੀ ਮੀਟਿੰਗ ਰੱਖੀ ਜਿੱਥੇ ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ,ਸ਼ਿਮਲਾ ਪੂਰੀ ਵਿਚ ਇਹ ਮੁਹਿੰਮ ਇਸ ਵਾਰ 10 ਅਗਸਤ ਤੋਂ 15 ਅਗਸਤ 2025 ਤੱਕ ਚਲਾਇਆ ਜਾਵੇਗਾ। ਜਿਸਦੇ ਤਹਿਤ ਕੋਈ ਵੀ ਇਲਾਕਾ ਨਿਵਾਸੀ ਫ੍ਰੀ ਝੰਡਾ ਲਿਜਾ ਕੇ ਪੂਰੇ ਸਨਮਾਨ ਦੇ ਨਾਲ ਆਪਣੇ ਘਰ ਦੀ ਛੱਤ ਤੇ ਲਗਾ ਸਕਦਾ ਹੈ।
