ਅਗਲੇ ਸਾਲ ਦਾ ਵਾਅਦਾ ਕਰਕੇ “ਦਾ ਸਨ ਡੇ ਬੋਰਡਿੰਗ ਪਬਲਿਕ ਸਕੂਲ ਸ਼ਾਮ ਚੁਰਾਸੀ” ਦਾ  ਸਲਾਨਾ ਇਨਾਮ ਵੰਡ ਸਮਾਰੋਹ ਹੋਇਆ ਸਮਾਪਤ ! 

ਅਗਲੇ ਸਾਲ ਦਾ ਵਾਅਦਾ ਕਰਕੇ “ਦਾ ਸਨ ਡੇ ਬੋਰਡਿੰਗ ਪਬਲਿਕ ਸਕੂਲ ਸ਼ਾਮ ਚੁਰਾਸੀ” ਦਾ  ਸਲਾਨਾ ਇਨਾਮ ਵੰਡ ਸਮਾਰੋਹ ਹੋਇਆ ਸਮਾਪਤ ! 
ਹੁਸ਼ਿਆਰਪੁਰ / ਸ਼ਾਮ ਚੁਰਾਸੀ, 9 ਦਸੰਬਰ ( ਤਰਸੇਮ ਦੀਵਾਨਾ ) –  “ਦਾ ਸਨ ਡੇ ਬੋਰਡਿੰਗ ਪਬਲਿਕ ਸਕੂਲ ਸ਼ਾਮ ਚੁਰਾਸੀ’ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਵਿੱਚ ਬੱਚਿਆਂ ਵੱਲੋਂ ਧਾਰਮਿਕ ਗੀਤ, ਕਵਿਤਾਵਾਂ, ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਇਸ ਸਮਾਰੋਹ ਵਿੱਚ ਬੱਚਿਆਂ ਨੂੰ ਵਿੱਦਿਅਕ ਯੋਗਤਾ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੇ ਸਨਮਾਨਿਤ ਕੀਤਾ ਗਿਆ । ਇਸ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਨਸ਼ਿਆਂ ਵਿਰੁੱਧ ਪ੍ਰੋਗਰਾਮ ਜਰੀਏ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਕੇ ਮੰਚ ਨੂੰ ਮਨਮੋਹਿਤ ਬਣਾਇਆ ਗਿਆ | ਸਮਾਗਮ ਵਿੱਚ  ਆਏ ਹੋਏ ਮਹਿਮਾਨਾਂ ਨੂੰ ਸਕੂਲ ਕੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ ਵਿੱਚ ਪ੍ਰਿੰਸੀਪਲ ਧਰਮ ਪਾਲ, (ਏ.ਐੱਸ.ਆਈ ) ਗੁਰਹਰਜੀਤ ਸਿੰਘ ਬੈਂਸ, ਨਰਿੰਦਰ  ਪਾਲ ਬੱਧਣ,  ਨਿਰਮਲ ਕੁਮਾਰ ਬੱਧਣ, ਡਾ: ਓਪਿੰਦਰ ਕੁਮਾਰ ਬੱਧਣ, ਪ੍ਰੋ ਅਮਨਦੀਪ ਕੌਰ, ਮਾਸਟਰ ਤੀਰਥ ਰਾਮ ਅਤੇ ਹੋਰ ਵੀ ਕਈ ਮਾਣਯੋਗ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ। ਇਸ ਅਵਸਰ ਤੇ ਪ੍ਰਿੰਸੀਪਲ ਧਰਮ ਪਾਲ, ਵਾਇਸ ਪ੍ਰਿੰਸੀਪਲ ਕਿਰਨਦੀਪ ਕੌਰ, ਬਲਦੀਪ ਕੌਰ, ਵਿਸ਼ਾਲ, ਸੰਦੀਪ ਕੌਰ, ਪਰਵੀਨ ਕੁਮਾਰੀ, ਹਰਪ੍ਰੀਤ ਕੌਰ ਧਾਮੀ, ਕਾਮਨੀ, ਹਰਪ੍ਰੀਤ ਕੌਰ, ਪ੍ਰਭਜੋਤ ਕੌਰ, ਰਣਜੀਤ ਕੌਰ, ਗੁਰਪ੍ਰੀਤ ਕੌਰ, ਜੈਸਿਕਾ, ਕੌਮਲਪ੍ਰੀਤ ਕੌਰ, ਨਰਿੰਦਰ ਕੌਰ, ਨੇਹਾ, ਸਿਮਰਨਪ੍ਰੀਤ ਕੌਰ, ਹਰਵੀਰ, ਸਿਮਰਨ, ਨਰਵਿੰਦਰ ਕੌਰ, ਸੰਗੀਤਾ ਦੇਵੀ, ਦਲਜੀਤ, ਮਨੀਸ਼ਾ, ਸਤਨਾਮ ਕੌਰ, ਰੀਤਿਕਾ, ਗੁਰਪ੍ਰੀਤ ਸਿੰਘ ।
ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *