ਮਸਤਾਨ ਗਰੇਵਾਲ ਨੇ ਆਸ਼ਾ ਕਿਰਨ ਸਕੂਲ ਨੂੰ 51 ਹਜ਼ਾਰ ਦਾ ਚੈੱਕ ਸੌਂਪਿਆ

ਹੁਸ਼ਿਆਰਪੁਰ 31 ਜੁਲਾਈ ( ਤਰਸੇਮ ਦੀਵਾਨਾ ) ਆਸ਼ਾਦੀਪ ਵੈਲਫੇਅਰ ਸੋਸਾਇਟੀ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਮਸਤਾਨ ਸਿੰਘ ਗਰੇਵਾਲ ਨੇ ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਸਪੈਸ਼ਲ ਬੱਚਿਆਂ ਨਾਲ ਆਪਣਾ ਜਨਮਦਿਨ ਮਨਾਇਆ। ਸਕੂਲ ਪਹੁੰਚਣ ’ਤੇ ਸਕੂਲ ਦੇ ਵਿਦਿਆਰਥੀਆਂ ਨੇ ਮਸਤਾਨ ਸਿੰਘ ਗਰੇਵਾਲ ਦਾ ਸਵਾਗਤ ਇੱਕ ਗ੍ਰੀਟਿੰਗ ਕਾਰਡ ਅਤੇ ਪੌਦਾ ਦੇ ਕੇ ਕੀਤਾ। ਇਸ ਮੌਕੇ ਸੁਸਾਇਟੀ ਦੇ ਮੁਖੀ ਹਰਬੰਸ ਸਿੰਘ ਨੇ ਵੀ ਮਸਤਾਨ ਸਿੰਘ ਗਰੇਵਾਲ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸਕੂਲ ਦੀ ਇਮਾਰਤ ਦੀ ਉਸਾਰੀ ਉਨ੍ਹਾਂ ਦੀ ਨਿਗਰਾਨੀ ਹੇਠ ਪੂਰੀ ਹੋਈ ਹੈ ਅਤੇ ਉਹ ਸਕੂਲ ਦੀ ਤਕਨੀਕੀ ਕਮੇਟੀ ਦੇ ਚੇਅਰਮੈਨ ਵੀ ਹਨ। ਇਸ ਮੌਕੇ ਮਸਤਾਨ ਸਿੰਘ ਗਰੇਵਾਲ ਨੇ ਸਕੂਲ ਨੂੰ 51 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਅਤੇ ਸਕੂਲ ਦੇ ਵਿਦਿਆਰਥੀਆਂ, ਕਮੇਟੀ ਮੈਂਬਰਾਂ, ਸਟਾਫ਼ ਅਤੇ ਡਿਪਲੋਮਾ ਵਿਦਿਆਰਥੀਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ। ਇਸ ਮੌਕੇ ਸਕੱਤਰ ਕਰਨਲ ਗੁਰਮੀਤ ਸਿੰਘ, ਰਾਮ ਆਸਰਾ, ਮਲਕੀਤ ਸਿੰਘ ਮਹੇੜੂ, ਹਰੀਸ਼ ਠਾਕੁਰ, ਹਰਮੇਸ਼ ਤਲਵਾੜ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ, ਵਾਈਸ ਪ੍ਰਿੰਸੀਪਲ ਇੰਦੂ ਬਾਲਾ, ਪ੍ਰਿੰਸੀਪਲ ਸ਼ੈਲੀ ਸ਼ਰਮਾ ਵੀ ਮੌਜੂਦ ਸਨ।

– ਮਸਤਾਨ ਸਿੰਘ ਗਰੇਵਾਲ ਅਤੇ ਵਿਦਿਆਰਥੀਆਂ ਤੇ ਕਮੇਟੀ ਮੈਂਬਰਾਂ ਦੇ ਨਾਲ।
