ਹਿਮਾਚਲ ਵਿਚ ਆਸਮਾਨ ਤੋਂ ਬਰਸ ਰਹੀ ਹੈ ਤਬਾਹੀ, ਜਗ੍ਹਾ ਜਗ੍ਹਾ ਫਟ ਰਹੇ ਬੱਦਲ, 5 ਦੀ ਮੌਤ

ਸ਼ਿਮਲਾ: 26 ਜੂਨ (ਬਿਊਰੋ) ਹਿਮਾਚਲ ਪ੍ਰਦੇਸ਼ ਵਿੱਚ ਆਸਮਾਨ ਤੋਂ ਤਬਾਹੀ ਬਰਸ ਰਹੀ ਹੈ ਤਾਜ਼ਾ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਅਚਾਨਕ ਹੜ੍ਹਾਂ ਨਾਲ ਪ੍ਰਭਾਵਿਤ ਇੱਕ ਪਣ-ਬਿਜਲੀ ਪ੍ਰੋਜੈਕਟ ਸਥਾਨ ਤੋਂ ਬੁੱਧਵਾਰ ਨੂੰ ਤਿੰਨ ਹੋਰ ਲਾਸ਼ਾਂ ਮਿਲਣ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ ਜਦੋਂ ਕਿ ਵੀਰਵਾਰ ਨੂੰ ਤਿੰਨ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ।
