ਚੋਰੀ ਕੀਤੇ ਸੋਨੇ ਦੇ ਗਹਿਣਿਆ ਸਮੇਤ ਕਥਿਤ ਚੋਰ ਚੜਿਆ ਪੁਲਿਸ ਦੇ ਅੜਿਕੇ !

ਹੁਸ਼ਿਆਰਪੁਰ 22 ਅਪ੍ਰੈਲ ( ਤਰਸੇਮ ਦੀਵਾਨਾ ) ਸੰਦੀਪ ਮਲਿਕ ਆਈ.ਪੀ.ਐਸ/ਐਸ.ਐਸ.ਪੀ ਹੁਸ਼ਿਆਰਪੁਰ ਵਲੋ ਚੋਰੀ ਲੁਟਾ ਖੋਹਾ ਕਰਨ ਵਾਲਿਆ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਡਾ ਮੁਕੇਸ਼ ਕੁਮਾਰ ਐਸ.ਪੀ-ਡੀ ਹੁਸ਼ਿਆਰਪੁਰ ਦੀ ਅਗਵਾਹੀ ਹੇਠ ਜਸਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਦੀ ਹਦਾਇਤ ਅਨੁਸਾਰ ਇੰਸਪੈਕਟਰ ਜੈਪਾਲ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਏ ਐਸ ਆਈ ਰਸ਼ਪਾਲ ਸਿੰਘ ਥਾਣਾ ਗੜ੍ਹਸ਼ੰਕਰ ਵਲੋ ਪਹਿਲਾ ਦਰਜ ਕੀਤੇ ਮੁਕੱਦਮੇ ਵਿੱਚ ਪ੍ਰੀਤੀ ਪਤਨੀ ਮਨਜੀਤ ਸਿੰਘ ਵਾਸੀ ਨੇੜੇ ਕਾਰਮਲ ਸਕੂਲ ਗੜ੍ਹਸ਼ੰਕਰ ਦੇ ਬਿਆਨਾ ਤੇ ਦਰਜ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਤਫਤੀਸ਼ ਮੁਤਾਬਿਕ ਮੁਕੱਦਮੇ ਵਿੱਚ ਕਥਿਤ ਦੋਸ਼ੀ ਸ਼ਾਗਰ ਮੁਹੰਮਦ ਪੁਤਰ ਬੂਟਾ ਖਾਨ ਵਾਸੀ ਕਪੂਰਾ ਵਾਲੀ ਗਲੀ ਵਾਰਡ ਨੰਬਰ 12 ਸੰਤੌਖ ਨਗਰ ਗੜ੍ਹਸ਼ੰਕਰ ਨੂੰ ਗ੍ਰਿਫਤਾਰ ਕਰਕੇ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਂਸਲ ਕਰਕੇ ਪੁਛਗਿੱਛ ਦੌਰਾਨ ਉਸ ਪਾਸੋ ਚੋਰੀ ਸ਼ੁਦਾ ਗਹਿਣੇ ਦੋ ਬੰਗਾਂ ਸੋਨਾ ,ਤਿੰਨ ਮੁੰਦਰੀਆਂ ਸੋਨਾ,ਅਤੇ ਇਕ ਕਿੱਟੀ ਸੈੱਟ ਸੋਨਾ ਬਰਾਮਦ ਕੀਤਾ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ
ਫੋਟੋ ਅਜਮੇਰ ਦੀਵਾਨਾ
