ਪਾਸਟਰ ਬਜਿੰਦਰ ਸਿੰਘ ਹੋਇਆਂ ਦੋਸ਼ੀ ਕਰਾਰ, ਮੋਹਾਲੀ ਕੋਰਟ ਵੱਲੋਂ ਸੁਣਾਈ ਜਾਵੇਗੀ 1 ਅਪ੍ਰੈਲ ਨੂੰ ਸਜ਼ਾ

ਮੋਹਾਲੀ ਦੀ ਅਦਾਲਤ ਨੇ ਸੱਤ ਸਾਲ ਪੁਰਾਣੇ ਜਬਰ ਜਨਾਹ ਕੇਸ ‘ਚ ਪਾਸਟਰ ਬਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਇਕ ਅਪ੍ਰੈਲ ਨੂੰ ਸਜ਼ਾ ਸੁਣਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪੰਜ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ੀਰਕਪੁਰ ਦੀ ਔਰਤ ਨੇ ਪਾਸਟਰ ‘ਤੇ ਜਬਰ ਜਨਾਹ ਦੇ ਦੋਸ਼ ਲਗਾਏ ਹਨ। ਬਜਿੰਦਰ ਸਿੰਘ ਖਿਲਾਫ਼ 3 ਮਾਰਚ ਨੂੰ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਇਆ ਸੀ।ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਸੀ। ਪਾਸਟਰ ‘ਤੇ 2018 ‘ਚ ਜਬਰ ਜਨਾਹ ਮਾਮਲੇ ਦੀ ਐੱਫਆਈਆਰ ਦਰਜ ਹੋਈ ਸੀ। ਪਾਸਟਰ ਨੂੰ ਦਿੱਲੀ ਏਅਰਪੋਰਟ ਤੋਂ ਗਿਰਫ਼ਤਾਰ ਕਰ ਲਿਆ ਗਿਆ ਹੈ।
