ਹੈਕਰਾਂ ਨੇ ਮਾਰੀ 40 ਲੱਖ ਰੁਪਏ ਦੀ ਠੱਗੀ ਪੁਲਿਸ ਨੇ ਕੀਤਾ ਪਰਦਾਫਾਸ਼

ਨਵੀਂ ਦਿੱਲੀ: 21 ਮਾਰਚ (ਬਿਊਰੋ) ਸੋਸ਼ਲ ਮੀਡੀਆ ਦੇ ਦੌਰ ਵਿੱਚ ਹੈਕਰਾਂ ਦੇ ਹੌਸਲੇ ਵੀ ਦਿਨ ਪ੍ਰਤਿ ਦਿਨ ਬੁਲੰਦ ਹੋ ਰਹੇ ਹਨ । ਇਹਨਾਂ ਹੈਕਰਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਡਰ ਨਹੀਂ ਰਿਹਾ। ਹੈਕਰਾਂ ਵੱਲੋਂ ਇੱਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਹ ਤੁਹਾਨੂੰ ਦੱਸ ਦਈਏ ਕਿ ਦਿੱਲੀ ਪੁਲਿਸ, ਜੋ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੇ ਇੱਕ ਵਿਗਿਆਨੀ ਤੋਂ 40 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ, ਨੇ ਬੈਂਕ ਖਾਤਿਆਂ ਨੂੰ ਹੈਕ ਕਰਨ ਵਿੱਚ ਸ਼ਾਮਲ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਪੁਲਿਸ ਨੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
