ਇੱਕ ਸ਼ਖਸ ਦੁਆਰਾ ਗੁਰਦੁਆਰਾ ਸਾਹਿਬ ਵਿੱਚ ਜਿਆਦਾ ਸਮੇਂ ਤੱਕ ਸਪੀਕਰ ਚਲਾਏ ਜਾਣ ਦਾ ਕੀਤਾ ਵਿਰੋਧ
ਗੁਰੂ ਘਰ ਅਤੇ ਗੁਰਬਾਣੀ ਵਿੱਚ ਦਖਲਅੰਦਾਜੀ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ: ਜੱਸੀ ਤੱਲਣ

ਲੁਧਿਆਣਾ:(ਬਿਊਰੋ) ਲੁਧਿਆਣਾ ਦੇ ਪਿੰਡ ਤੁਰਮਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ।ਐਸ,ਐਸ,ਪੀ ਖੰਨਾ ਪਿੰਡ ਤੁਰਮਰੀ ਥਾਣਾ ਖੰਨਾ ਅਤੇ ਚੌਂਕੀ ਇਸ਼ੜੂ ਦੇ ਅਧੀਨ ਪੈਂਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਹੈ। ਜਿੱਥੇ ਕੋਈ ਸਮਾਗਮ ਹੋਵੇ ਤਾਂ ਲਗਭਗ ਆਲੇ ਦੁਆਲੇ ਦੇ 40 ਪਿੰਡਾਂ ਦੇ ਲੋਕ ਮੱਥਾ ਟੇਕਦੇ ਹਨ। ਪਰ ਇਸੇ ਪਿੰਡ ਦਾ ਇਕ ਵਿਆਕਤੀ ਜੋਂ ਖੁੱਦ ਵੀ ਐਸ, ਸੀ ਸਮਾਜ ਨਾਲ਼ ਸੰਬੰਧ ਰੱਖਦਾ ਹੈ। ਉਸ ਵੱਲੋਂ ਕਿਹਾ ਗਿਆ ਕਿ ਹਰ ਰੋਜ ਸਵੇਰੇ ਚੱਲਣ ਵਾਲੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਜੋਂ ਕਿ ਸਾਰੇ ਪੰਜਾਬ ਦੇ ਗੁਰੂ ਘਰਾਂ ਵਿੱਚ ਚਲਦੀ ਹੈ।ਸਿਰਫ 5 ਮਿੰਟ ਹੀ ਸਪੀਕਰ ਚਲਾਉਣ ਦੇਣਾ ਹੈ। ਜੋਂ ਕਿ ਸਰਾਸਰ ਗ਼ਲਤ ਹੈ ਅਤੇ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਇਹ ਕੌਣ ਹੁੰਦਾ ਗੁਰੂ ਘਰ ਨੂੰ ਉਪਦੇਸ਼ ਦੇਣ ਵਾਲਾ ਕਿ ਗੁਰਬਾਣੀ ਸਿਰਫ਼ 5 ਮਿੰਟ ਹੀ ਸਪੀਕਰ ਚਲਾਉਣ ਦੇਣਾ ਹੈ ਬਾਣੀ ਤਾਂ ਹਰ ਰੋਜ ਸਵੇਰੇ ਹਰ ਪਿੰਡ ਵਿੱਚ ਚਲਦੀ ਹੈ। ਜੋਂ ਬੰਦਾ ਰੋਕ ਰਿਹਾ ਓਹ ਵੀ ਐਸ,ਸੀ ਸਮਾਜ ਦਾ ਹੀ ਹੈ। ਜੋਂ ਆਪਣੇ ਸਤਿਗੁਰੂ ਦੀ ਬਾਣੀ ਨੂੰ ਰੋਕ ਰਿਹਾ ਹੈ ।ਇਸ ਨੇ ਜੇਕਰ ਗੁਰੂ ਘਰ ਜਾ ਕੇ ਮਾਫ਼ੀ ਨਾ ਮੰਗੀ ਤਾਂ ਇਸ ਤੇ ਪਰਚਾ ਦਰਜ ਕੀਤਾ ਜਾਵੇਗਾ।ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464
