ਲੁਧਿਆਣਾ ਦੀ ਕਿਰਨ ਬਾਲਾ (ਨੂੰਹ) ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼
ਪੀੜਤ ਕਿਰਨ ਬਾਲਾ ਨੂੰ ਦਵਾਇਆ ਜਾਵੇਗਾ ਇਨਸਾਫ :ਜੱਸੀ ਤੱਲਣ

ਲੁਧਿਆਣਾ :(ਬਿਊਰੋ) ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 7 ਵਿੱਚ ਪੈਂਦੇ ਗੁਰੂ ਅਰਜਨ ਦੇਵ ਨਗਰ ਗਲੀ ਨੰਬਰ 4 ਹਾਊਸ ਨੰਬਰ 246 ਵਿੱਚ ਕਿਰਨ ਬਾਲਾ ਨਾਮ ਦੀ ਲੜਕੀ ਵਿਆਹੀ ਆਈ ਹੈ। ਇਹ ਮਕਾਨ 3 ਮੰਜਲਾ, ਥੱਲੇ 4 ਦੁਕਾਨਾਂ ਅਤੇ ਪਹਿਲੀ ਮੰਜਲ ਤੇ ਸੱਸ, ਸੋਰਾ ਅਤੇ ਦੂਸਰੀ ਮਜਲ ਤੇ ਕਿਰਨ ਬਾਲਾ ਅਤੇ ਇਸ ਦੇ ਬੱਚੇ ਰਹਿਦੇ ਸੀ। ਇਸ ਦੇ ਸੋਰੇ,ਜੇਠ ਅਤੇ ਸੱਸ ਦੀ ਮਿਲੀ ਭਗਤ ਨਾਲ ਜਦੋਂ ਕਿਰਨ ਬਾਲਾ ਤੋਂ ਇਸ ਮਕਾਨ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਰਨ ਬਾਲਾ ਨੇ ਲੁਧਿਆਣਾ ਕੋਰਟ ਵਿੱਚੋ 9 ਵੇਂ ਮਹੀਨੇ 2024 ਨੂੰ ਸਟੇ ਲ਼ੈ ਲਈ ਜਾਂਦੀ ਹੈ,ਜਿਸ ਦੀਆ ਤਰੀਕਾ ਹੱਲੇ ਵੀ ਚੱਲ ਰਹੀਆਂ ਹਨ ।ਇਸ ਦਾ ਸਮਾਨ ਵੀ ਸਾਰਾ ਘਰ ਵਿੱਚ ਸੀ ਕਿਰਨ ਬਾਲਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਕਰਕੇ ਮਿਤੀ 1/3/25 ਨੂੰ ਫਗਵਾੜਾ ਆਈ ਬਾਦ ਵਿੱਚ ਇਸ ਦੇ ਸਹੁਰਿਆਂ ਨੇ ਇਸ ਦਾ ਕਮਰੇ ਵਿੱਚੋਂ ਸਾਰਾ ਸਮਾਨ ਚੋਰੀ ਕਰ ਲਿਆ ਅਤੇ ਇਸ ਦਾ ਕਮਰਾ ਖਾਲੀ ਕਰ ਦਿੱਤਾ ਜਦੋਂ ਪਤਾ ਲੱਗਾ ਤਾਂ 3/3/25 ਨੂੰ ਸਾਰੀ ਰਾਤ ਇਹ ਆਪਣੇ ਬੱਚੇ ਲੈਕੇ ਘਰ ਦੇ ਬਾਹਰ ਬੈਠੀ ਰਹੀ ਅਤੇ ਜਦੋਂ ਇਸ ਨੇ ਗੁਆਢ ਵਿੱਚੋ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੂੰ ਕੰਧ ਤੇ ਲਟਕਾ ਦਿੱਤਾ ਗਿਆ ਅਤੇ ਇਸ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਵੀ ਕੀਤੀ ।ਇਸ ਨਾਲ ਹਥੋ ਪਾਈ ਵੀ ਕੀਤੀ ਗਈ ਅਤੇ ਇਸ ਦੇ ਥੱਪੜ ਵੀ ਮਾਰੇ ਗਏ ।ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਨੂੰ ਇਨਸਾਫ ਦਿੱਤਾ ਜਾਵੇਗਾ ਅਤੇ ਇਨਾ ਦੇ ਸਹੁਰੇ ਪਰਿਵਾਰ ਤੇ 307,354,380,ਅਤੇ ਕੋਰਟ ਦੀ ਉਲੰਘਣਾ ਦਾ ਪਰਚਾ ਕੀਤਾ ਜਾਵੇ ਨਹੀਂ ਤਾਂ ਅਸੀਂ ਸੀ,ਪੀ ਦਫਤਰ ਲੁਧਿਆਣਾ ਧਰਨਾ ਦੇਵਾਂਗੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464
