ਅੱਤੋਵਾਲ ਚ ਗੋਲੀ ਚੱਲਣ ਨਾਲ ਬਣਿਆ ਦਹਿਸ਼ਤ ਦਾ ਮਾਹੌਲ ਜਾਣੀ ਮਾਲੀ ਨੁਕਸਾਨ ਤੋ ਬਚਾਅ

ਅੱਤੋਵਾਲ ਚ ਗੋਲੀ ਚੱਲਣ ਨਾਲ ਬਣਿਆ ਦਹਿਸ਼ਤ ਦਾ ਮਾਹੌਲ ਜਾਣੀ ਮਾਲੀ ਨੁਕਸਾਨ ਤੋ ਬਚਾਅ

Oplus_131072

ਹੁਸ਼ਿਆਰਪੁਰ 27 ਜਨਵਰੀ (ਤਰਸੇਮ ਦੀਵਾਨਾ ) ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਅੱਤੋਵਾਲ ਵਿਖੇ ਬੀਤੀ ਦੇਰ ਰਾਤ ਵਕਤ ਕਰੀਬ 11:30 ਵਜੇ ਹੁਸ਼ਿਆਰਪੁਰ ਫਗਵਾੜਾ ਮਾਰਗ ਤੋਂ 10 ਗਜ ਦੀ ਦੂਰੀ ਤੇ ਸਥਿਤ ਇੱਕ ਘਰ ਦੇ ਗੇਟ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਜਾਣਕਾਰੀ ਦਿੰਦਿਆਂ ਬਜ਼ੁਰਗ ਔਰਤ ਜਗੀਰ ਕੌਰ ਜੋ ਕਿ ਆਪਣੀਆਂ ਦੋ ਨੂਹਾਂ ਨਾਲ ਘਰ ਵਿੱਚ ਰਹਿੰਦੀ ਹੈ, ਨੇ ਦੱਸਿਆ ਕਿ ਉਹ ਰਾਤ ਆਪਣੇ ਘਰ ਅੰਦਰ ਸੁੱਤੀਆਂ ਹੋਈਆਂ ਸਨ। ਤਾਂ ਵਕਤ ਕਰੀਬ ਸਾਢੇ ਗਿਆਰਾਂ ਵਜੇ ਉਹਨਾਂ ਨੇ ਪਟਾਕੇ ਚੱਲਣ ਦੀ ਕੋਈ ਆਵਾਜ਼ ਸੁਣੀ। ਇਹ ਸੋਚ ਕੇ ਕਿ ਬਾਹਰ ਕੋਈ ਪਟਾਕੇ ਚਲਾ ਰਿਹਾ ਹੋਵੇਗਾ, ਮੁੜ ਸੌਂ ਗਈਆਂ। ਜਦੋਂ ਸਵੇਰ ਵੇਲੇ ਉੱਠ ਕੇ ਬਾਹਰੀ ਗੇਟ ਵਿੱਚ ਸੁਰਾਗ ਹੋਏ ਦੇਖੇ ਅਤੇ ਉਹਨਾਂ ਨੇ ਆਸ ਪਾਸ ਦੇ ਲੋਕਾਂ ਨੂੰ ਦੱਸਿਆ ਤਾਂ ਇਕੱਤਰ ਲੋਕਾਂ ਨੇ ਗੇਟ ਵਿੱਚ ਹੋਏ ਸੁਰਾਗ ਦੇਖ ਕੇ ਗੋਲੀ ਚੱਲਣ ਦਾ ਸ਼ੱਕ ਜਾਹਿਰ ਕੀਤਾ। ਜਿਸ ਦੀ ਸੂਚਨਾ ਥਾਣਾ ਮੇਹਟੀਆਣਾ ਦੀ ਪੁਲਿਸ ਨੂੰ ਦਿੱਤੀ ਗਈ।

ਬਜ਼ੁਰਗ ਔਰਤ ਜਗੀਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਘਰ ਦੀ ਬੈਠਕ ਨੂੰ ਲੱਗੇ ਜਾਲੀ ਵਾਲੇ ਦਰਵਾਜ਼ੇ ਵਿੱਚ ਵੀ ਸੁਰਾਗ ਦਿਸਣ ਤੇ ਬੈਠਕ ਵਿੱਚ ਦੇਖਿਆ ਗਿਆ ਤਾਂ ਬੈਠਕ ਵਿੱਚੋਂ ਗੋਲੀ ਦਾ ਖੋਲ ਬਰਾਮਦ ਹੋਇਆ। ਜੋ ਕਿ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਬਜ਼ੁਰਗ ਔਰਤ ਮੁਤਾਬਿਕ ਹਮਲਾਵਰਾਂ ਵੱਲੋਂ ਤਿੰਨ ਤੋਂ ਚਾਰ ਫਾਇਰ ਕੀਤੇ ਗਏ।

ਥਾਣਾ ਮੇਹਟੀਆਣਾ ਤੋਂ ਮੁੱਖ ਅਫਸਰ ਇੰਸਪੈਕਟਰ ਊਸ਼ਾ ਰਾਣੀ ਨੇ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਾਇਰਿੰਗ ਦਾ ਸ਼ਿਕਾਰ ਹੋਏ ਘਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕਿਸੇ ਕਿਸਮ ਦੀ ਕੋਈ ਵੀ ਰੰਜਿਸ਼ ਨਹੀਂ ਹੈ। ਇਹ ਫਾਇਰ ਕਿਸ ਨੇ ਅਤੇ ਕਿਉਂ ਕੀਤੇ ਹਨ, ਇਹ ਪੁਲਿਸ ਲਈ ਜਾਂਚ ਦਾ ਵਿਸ਼ਾ ਬਣ ਚੁੱਕਾ ਹੈ।

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *