ਸੀ.ਡੀ.ਪੀ.ਓ. ਸ਼੍ਰੀਮਤੀ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਬੇਟੀ ਬਚਾਉ, ਬੇਟੀ ਪੜਾਓੁ ਅਧੀਨ ਬਲਾਕ ਪੱਧਰੀ ਸਮਾਰੋਹ ਕਰਵਾਇਆ ਗਿਆ। 

ਸੀ.ਡੀ.ਪੀ.ਓ. ਸ਼੍ਰੀਮਤੀ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਬੇਟੀ ਬਚਾਉ, ਬੇਟੀ ਪੜਾਓੁ ਅਧੀਨ ਬਲਾਕ ਪੱਧਰੀ ਸਮਾਰੋਹ ਕਰਵਾਇਆ ਗਿਆ। 

ਸ਼੍ਰੀਮਤੀ ਜਸਵਿੰਦਰ ਕੌਰ ਸੀਡੀਪੀਓ ਨੂੰ ਉਨਾਂ ਦੀ ਰਿਟਾਇਰਮੈਂਟ ਤੇ ਸਟਾਫ ਨੇ ਦਿੱਤੀ ਨਿੱਘੀ ਵਿਦਾਇਗੀ । 

 

ਹੁਸ਼ਿਆਰਪੁਰ /ਭੂੰਗਾ,29 ਨਵੰਬਰ ( ਤਰਸੇਮ ਦੀਵਾਨਾ ) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਡੀ.ਪੀ.ਓ. ਮੈਡਮ ਸ਼੍ਰੀਮਤੀ ਹਰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ.ਡੀ.ਪੀ.ਓ. ਮੈਡਮ ਸ਼੍ਰੀਮਤੀ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਬੇਟੀ ਬਚਾਉ, ਬੇਟੀ ਪੜਾਓੁ ਅਧੀਨ ਬਲਾਕ ਪੱਧਰੀ ਸਮਾਰੋਹ ਵੱਡੇ ਪੱਧਰ ਤੇ ਕਰਵਾਇਆ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ ਦੇ ਪੀ.ਏ. ਪ੍ਰਦੀਪ ਕੁਮਾਰ ਸੈਣੀ, ਬਲਾਕ ਸੰਮਤੀ ਭੂੰਗਾ ਦੇ ਚੈਅਰਮੈਨ ਵਿਸ਼ਨੂ ਤਿਵਾੜੀ ਅਤੇ ਸੀਨੀਅਰ ਸੈਕੰਡਰੀ ਸਕੂਲ ਭੂੰਗਾ ਦੇ ਪ੍ਰਿੰਸੀਪਲ ਧਰਮਿੰਦਰ ਸਿੰਘ ਅਤੇ ਖਜਾਨਾ ਅਫਸਰ ਜਤਿੰਦਰ ਸਿੰਘ, ਆਦਿ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਤੋ ਇਲਾਵਾ ਇਸ ਸਮਾਰੋਹ ਵਿੱਚ ਛੋਟੀਆ ਬੱਚੀਆ ਦੇ ਮਾਤਾ ਪਿਤਾ ਅਤੇ ਵੱਖ ਵੱਖ ਖੇਤਰਾ ਵਿੱਚ ਉੱਪਲਬੰਧੀਆ ਪਾ੍ਰਪਤ ਕਰਨ ਵਾਲੀਆ ਬੱਚੀਆ, ਪੱਤਵੰਤੇ ਸੱਜਣਾ ਨੇ ਭਾਗ ਲਿਆ। ਇਸ ਮੌਕੇ ਵਿਧਾਇਕ ਦੇ ਪੀ.ਏ. ਪ੍ਰਦੀਪ ਕੁਮਾਰ ਸੈਣੀ ਵੱਲੋ ਬੇਟੀ ਬਚਾੳ, ਬੇਟੀ ਪੜਾਉ ਸਬੰਧੀ ਵਿਚਾਰ ਸਾਝੇ ਕੀਤੇ ਗਏ। ਛੋਟੀ ਬੇਟੀ ਅਨਾਹਤ ਕੌਰ ਸਿੱਧੂ ਹੱਥੋ ਪੋਦਾ ਰੋਪਣ ਕੀਤਾ ਗਿਆ। ਬਲਾਕ ਸੰਮਤੀ ਚੈਅਰਮੈਨ ਵਿਸ਼ਨੂੰ ਤਿਵਾੜੀ ਵੱਲੋ ਬੇਟੀਆ ਨੂੰ ਪੜਾਉਣ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਮੌਕੇ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੀ.ਡੀ.ਪੀ.ਓ. ਮੈਡਮ ਰਵਿੰਦਰ ਕੌਰ ਵੱਲੋ ਚਲਾਈਆ ਗਈਆ ਸਕੀਮਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਤੇ ਬੱਚਿਆ ਵੱਲੋ ਬੇਟੀ ਬਚਾਉ, ਬੇਟੀ ਪੜਾਉ ਨਾਲ ਸਬੰਧਤ ਕਵਿਤਾਵਾਂ, ਭਾਸ਼ਣ ਅਤੇ ਗੀਤ ਗਾਏ ਗਏ। ਸੀ.ਡੀ.ਪੀ.ਓ. ਮੈਡਮ ਸ਼੍ਰੀਮਤੀ ਜਸਵਿੰਦਰ ਕੌਰ ਵੱਲੋ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਬਲਵਿੰਦਰ ਕੌਰ ਨੇ ਬਾਖੂਬੀ ਨਾਲ ਨਿਭਾਈ। ਅੰਤ ਵਿੱਚ ਸੀਡੀਪੀਓ ਸ਼੍ਰੀਮਤੀ ਜਸਵਿੰਦਰ ਕੌਰ ਨੂੰ ਉਨਾਂ ਦੀ ਰਿਟਾਇਰਮੈਂਟ ਤੇ ਆਏ ਹੋਏ ਸਾਰੇ ਸਟਾਫ ਨੇ ਨਿੱਘੀ ਵਿਦਾਇਗੀ ਵੀ ਦਿੱਤੀ ਇਸ ਮੌਕੇ ਤੇ ਐਸ.ਐਚ.ਓ.ਜਗਜੀਤ ਸਿੰਘ ਹਰਿਆਣਾ,ਜਗਦੀਸ਼ ਕੁਮਾਰ ਪੁਲਸ ਚੌਕੀ ਇੰਚਾਰਜ ਭੂੰਗਾ, ਸੁਰਜੀਤ ਸਿੰਘ ਜੀਤਾ ਬਲਾਕ ਪ੍ਰਧਾਨ ਭੂੰਗਾ ,ਸੰਜੀਵ ਕੁਮਾਰ ਬਲਾਕ ਪ੍ਰਧਾਨ ਭੂੰਗਾ,ਸੀਤਲ ਸਿੰਘ ਸੰਟੀ ਮੀਡੀਆਂ ਇੰਚਾਰਜ ਭੂੰਗਾ,ਦੀਦਾਰ ਸਿੰਘ ਅੱਭੋਵਾਲ,ਸੁਸਾਇਟੀ ਪ੍ਰਧਾਨ ਮਾਸਟਰ ਜਸਵੀਰ ਸਿੰਘ ਵਾਲੀਆਂ,ਸੂਬੇਦਾਰ ਵਰਿੰਦਰ ਕੁਮਾਰ ਭਟੋਲੀਆਂ,ਜਸਵਿੰਦਰ ਸਿੰਘ ਮਾਨਾ,ਸੁਖਵਿੰਦਰ ਸਿੰਘ।

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *