ਥਾਣਾ ਹਰਿਆਣਾ ਦੇ ਐਸਐਚਉ ਦਾ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਸੰਭਾਲਿਆ ਚਾਰਜ ।

ਹੁਸ਼ਿਆਰਪੁਰ 29 ਨਵੰਬਰ ( ਤਰਸੇਮ ਦੀਵਾਨਾ ) ਹੁਸ਼ਿਆਰਪੁਰ ਦੇ ਥਾਣਾ ਰਹਿਆਣਾ ਦੇ ਮੁੱਖ ਅਫਸਰ ਦੀ ਬਦਲੀ ਹੋਣ ਤੇ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਥਾਣਾ ਹਰਿਆਣਾ ਦਾ ਚਾਰਜ ਸੰਭਾਲ ਲਿਆ ਹੈ । ਨਵ -ਨਿਯੁਕਤ ਐਸ ਐਚ ਉ ਜਗਜੀਤ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਦੋ ਪਹੀਆ ਵਾਹਨਾ ਤੇ ਉੱਚੀ ਅਵਾਜ ਵਾਲੇ ਲੱਗੇ ਹੋਏ ਪ੍ਰੇਸ਼ਰ ਹਾਰਨਾ ਕਾਰਨ ਆਮ ਲੋਕਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਉੱਥੇ ਉੱਚੀ ਅਵਾਜ ਵਾਲੇ ਪਟਾਕੇ ਮਾਰਦੇ ਮੋਟਰ ਸਾਇਕਲ ਵਾਲਿਆ ਨੂੰ ਵੀ ਬਖ਼ਸ਼ਿਆ ਨਹੀ ਜਾਵੇਗਾ । ਉਹਨਾ ਕਿਹਾ ਕਿ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਵਾਲੇ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀ ਜਾਵੇਗਾ । ਉਹਨਾ ਕਿਹਾ ਕਿ ਲਾਅ ਐਡ ਆਰਡਰ ਨੂੰ ਪੱਕੇ ਤੌਰ ਤੇ ਬਹਾਲ ਰੱਖਿਆ ਜਾਵੇਗਾ ਅਤੇ ਉਹਨਾ ਨਸ਼ੇ ਦੇ ਸੁਦਾਗਰਾ ਨੂੰ ਸ਼ਖ਼ਤ ਹਦਾਇਤ ਕਰਦਿਆ ਕਿਹਾ ਕਿ ਨਸ਼ਾ ਵੇਚਣ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾਵੇਗਾ ਚਾਹੇ ਉਹ ਕਿੰਨੀ ਵੀ ਪਹੁੰਚ ਰੱਖਦਾ ਹੋਵੇ ਨਸ਼ੇ ਦੇ ਸੁਦਾਗਰਾ ਨੂੰ ਜੇਲ੍ਹ ਦੀਆ ਸਲਾਖਾ ਪਿੱਛੇ ਡੱਕਿਆ ਜਾਵੇਗਾ! ਇੱਕ ਸਵਾਲ ਦੇ ਜਵਾਬ ਵਿੱਚ ਥਾਣਾ ਮੁਖੀ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਥਾਣਾ ਬੁੱਲੋਵਾਲ,ਥਾਣਾ ਸਿਟੀ, ਥਾਣਾ ਮੇਹਟੀਆਣਾ, ਥਾਣਾ ਚੱਬੇਵਾਲ ਵਿਖੇ ਆਪਣੀਆਂ ਸੇਵਾਵਾਂ ਨਿਭਾ ਚੁੱਕਾ ਹਾਂ!
