50 ਗ੍ਰਾਮ, ਹੈਰੋਇਨ ਅਤੇ ਨਗਦ ਇੱਕ ਲੱਖ ਰੁਪਏ ਸਮੇਤ ਇੱਕ ਵਿਅਕਤੀ ਚੜ੍ਹਿਆ ਪੁਲਿਸ ਦੇ ਅੜਿੱਕੇ ।

ਹੁਸ਼ਿਆਰਪੁਰ 17 ਜੁਲਾਈ ( ਤਰਸੇਮ ਦੀਵਾਨਾ ) ਸੁਰੇਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਸਰਬਜੀਤ ਸਿੰਘ ਬਾਹੀਆਂ ਐੱਸ.ਪੀ ਇਨਵੈਸਟੀਗੇਸ਼ਨ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾ अते ਨਸ਼ੇ ਦੇ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਪਰਮਿੰਦਰ ਸਿੰਘ ਮੰਡ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ ਆਈ ਬਲਜਿੰਦਰ ਸਿੰਘ ਥਾਣਾ ਮੁਖੀ ਗੜ੍ਹਸ਼ੰਕਰ ਨੇ ਸਾਥੀ ਕਰਮਚਾਰੀਆਂ ਨੇ ਅੱਡਾ ਚੋਹੜਾ ਤੋ ਪਿੰਡ ਡਘਾਮ ਰੋਡ ਵਲ ਆ ਰਹੀ ਐਕਟਿਵਾ ਨੂੰ ਚਲਾ ਰਹੇ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਡਘਾਮ ਨੂੰ ਕਾਬੂ ਕਰਕੇ ਉਸ ਕੋਲੋ 50 ਗ੍ਰਾਮ, ਹੈਰੋਇਨ,ਨਸ਼ੀਲੀਆਂ ਗੋਲੀਆਂ ਦੇ 09 ਪੱਤੇ ਅਤੇ ਨਗਦ ਇੱਕ ਲੱਖ ਰੁਪਏ ਸਮੇਤ ਗ੍ਰਿਫਤਾਰ ਕਰਕੇ ਥਾਣਾ ਗੜਸੰਕਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਮਜੀਤ ਸਿੰਘ ਉਰਫ ਪੰਮਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂਘਾਈ ਨਾਲ ਪੁੱਛਤਾਛ ਕੀਤੀ ਜਾਵੇਗੀ ।
ਫੋਟੋ : ਅਜਮੇਰ ਦੀਵਾਨਾ
