ਟਿਊਬਵੈਲ ਅਪਰੇਟਰ ਯੂਨੀਅਨ ਨੇ ਦਿੱਤਾ ਮੈਂਬਰ ਪਾਰਲੀਮੈਂਟ ਡਾ ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ 

ਟਿਊਬਵੈਲ ਅਪਰੇਟਰ ਯੂਨੀਅਨ ਨੇ ਦਿੱਤਾ ਮੈਂਬਰ ਪਾਰਲੀਮੈਂਟ ਡਾ ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ 

ਹੁਸ਼ਿਆਰਪੁਰ 17 ਜੁਲਾਈ ( ਤਰਸੇਮ ਦੀਵਾਨਾ ) ਦਲੀਪ ਕੁਮਾਰ ਪ੍ਰਧਾਨ ਟਿਊਬਵੈਲ ਅਪਰੇਟਰ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਨੂੰ ਪੱਕੇ ਹੋਣ ਲਈ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਜਸਵੀਰ ਕੁਮਾਰ, ਜੱਖੂ ਸੁਖਦੇਵ ਸਿੰਘ, ਸੋਮਨਾਥ, ਚੰਦਰ ਸ਼ੇਖਰ, ਜਾਨੂ ਅਤੇ ਹੋਰ ਮੈਂਬਰ ਸ਼ਾਮਿਲ ਹੋਏ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਸਰਕਾਰ ਨੂੰ ਕਹਿ ਕੇ ਜਲਦੀ ਹੀ ਸਾਰੇ ਪੰਜਾਬ ਦੇ ਮੁਲਾਜ਼ਮ ਜੋ ਆਟਸੋਰਸ ਤੇ ਰਹਿੰਦੇ ਹਨ ਜਲਦੀ ਪੱਕੇ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਡਾ: ਰਾਜ ਕੁਮਾਰ ਨੇ ਕਿਹਾ ਕਿ ਇਕੱਲੇ ਟਿਊਬਵੈਲ ਅਪਰੇਟਰ ਨਹੀਂ ਨਗਰ ਨਿਗਮ ਵਿਚ ਵੱਖ ਵੱਖ ਸ਼ਾਖਾਵਾਂ ਵਿਚ ਕੰਮ ਕਰਦੇ ਵੱਖ ਵੱਖ ਕੈਟਾਗਰੀਆਂ ਦੇ ਕਰਮਚਾਰੀਆਂ ਨੂੰ ਵੀ ਪੱਕਿਆ ਕੀਤਾ ਜਾਵੇਗਾ। ਉਹਨਾਂ ਕਿਹਾ ਜਲਦ ਹੀ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਜਲਦ ਫੈਸਲਾ ਲਿਆ ਜਾਵੇਗਾ।

ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *