ਜੇਕਰ 23 ਸਾਮ ਤੱਕ ਪਿ੍ਆ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਤਾਂ ਭੁੱਖ ਹੜਤਾਲ ਤੇ ਬੈਠੇਗਾ ਪੀੜਤ ਪਰਿਵਾਰ-ਸ਼ਿਵਸੈਨਾ ਲੋਇੰਨ

ਜੇਕਰ 23 ਸਾਮ ਤੱਕ ਪਿ੍ਆ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਤਾਂ ਭੁੱਖ ਹੜਤਾਲ ਤੇ ਬੈਠੇਗਾ ਪੀੜਤ ਪਰਿਵਾਰ-ਸ਼ਿਵਸੈਨਾ ਲੋਇੰਨ

ਮਾਮਲਾ ਤੱਲਣ ਦੀ ਪਿ੍ਆ ਨਾਲ ਭਾਰੀ ਕੁੱਟਮਾਰ ਨੂੰ ਤਿੰਨ ਮਹੀਨੇ ਤੋ ਵੱਧ ਹੋ ਗਏ ਪਤਾਰਾ ਪੁਲਿਸ ਵਲੋਂ ਕਾਰਵਾਈ ਤਾਂ ਕੀ ਕਰਨੀ ਉਲਟਾ ਪੀੜਤ ਪਰਿਵਾਰ ਖਿਲਾਫ਼ ਹੀ 2-2 ਮਾਮਲੇ ਦਰਜ ਇੱਕ ਤੋੜ ਭੰਨ ਤੇ ਦੂਜਾ ਨਸ਼ੇ ਵੇਚਣ ਦਾ ਕਰ ਦਿੱਤਾ ਤੇ ਬੱਚਿਆਂ ਨੂੰ ਗਿ੍ਫ਼ਤਾਰ ਕਰਕੇ ਬਾਕੀ ਪਰਿਵਾਰ ਨੂੰ ਘਰੋਂ ਭੱਜਣ ਲਈ ਮਜ਼ਬੂਰ ਕਰ ਦਿੱਤਾ।

ਜਲੰਧਰ 22 ਅਗਸਤ (sunil) ਜੇਕਰ 23 ਅਗਸਤ 2025 ਦੀ ਸ਼ਾਮ ਤੱਕ ਤੱਲਣ ਦੀ ਪਿ੍ਆ ਦੀ ਕੁੱਟਮਾਰ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਸ਼ਿਵਸੈਨਾ ਲੋਇੰਨ ਅਤੇ ਹੋਰ ਜਥੇਬੰਦੀਆਂ ਮਿਲਕੇ ਡੀਆਈਜੀ ਦਫਤਰ ਦੇ ਗੇਟ ਵਿੱਚ 25-8-2025 ਦਿਨ ਸੋਮਵਾਰ ਨੂੰ 11 ਵਜੇ ਧਰਨਾ ਪ੍ਦਰਸ਼ਨ ਕਰਦੇ ਹੋਏ ਥਾਲੀਆਂ ਖੜਕਾਕੇ ਸੁੱਤੀ ਦੇਹਾਂਤੀ ਪੁਲਿਸ ਨੂੰ ਜਗਾਵੇਗੀ ਅਤੇ ਪੀੜਤ ਪਰਿਵਾਰ ਡੀਆਈਜੀ ਦਫਤਰ ਦੇ ਗੇਟ ਵਿੱਚ ਭੁੱਖ ਹੜਤਾਲ ਤੇ ਬੈਠੇਗਾ। ਇਹ ਫੈਸਲਾ ਅੱਜ ਸਿਵਸੈਨਾ ਲੋਇੰਨ ਦੇ ਕੌਮੀ ਯੁਵਾ ਪ੍ਧਾਨ ਸੁਨੀਲ ਕੁਮਾਰ ਬੰਟੀ ਦੀ ਅਗਵਾਈ ਅਤੇ ਅਨਿਲ ਕੁਮਾਰ ਵਰਮਾ ਪੰਜਾਬ ਪ੍ਧਾਨ ਕ੍ਰਾਤੀਕਾਰੀ ਪ੍ਰੈਸ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਕੀਤਾ ਗਿਆ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਿਵਸੈਨਾ ਲੋਇੰਨ ਦੇ ਰਾਸ਼ਟਰੀ ਉਪ-ਪ੍ਭਾਰੀ ਰਾਜ ਕੁਮਾਰ ਅਰੋੜਾ, ਏਕਤਾ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਸੁਮਿਤ ਕੁਮਾਰ, ਹਿੰਦੂ ਤਾਲਮੇਲ ਕਮੇਟੀ ਦੇ ਪੰਜਾਬ ਪ੍ਧਾਨ ਲਲਿਤ ਕੁਮਾਰ ਬੱਬੂ, ਰੋਹਿਤ ਜੋਸ਼ੀ ਪ੍ਧਾਨ ਸ਼ਿਵਸੈਨਾ ਬਾਲਾ ਸਾਹਿਬ ਠਾਕਰੇ (ਛਿੰਦੇ ਗਰੁੱਪ), ਭਾਜਪਾ ਐਸਸੀ ਵਿੰਗ ਦੇ ਜਿਲਾ ਸਕੱਤਰ ਪਰਮਜੀਤ ਪੰਮਾ ਜੌਹਲ, ਗਲੋਬਲ ਮੀਡੀਆ ਨੈੱਟਵਰਕ ਦੇ ਪੰਜਾਬ ਯੁਵਾ ਪ੍ਧਾਨ ਮਨੀ ਕੁਮਾਰ ਅਰੋੜਾ ਆਦਿ ਨੇ ਦੱਸਿਆ ਕਿ ਪਿੰਡ ਤੱਲਣ ਦੀ ਪਿ੍ਆ ਅਤੇ ਉਸਦੇ ਪਰਿਵਾਰ ਨਾਲ 18 ਮਈ 2025 ਨੂੰ ਗੁਆਂਢੀਆਂ ਨਾਲ ਹੋਈ ਮਾਮੂਲੀ ਜਿਹੀ ਗਲਤ ਫਹਿਮੀ ਨੂੰ ਲੈ ਕੇ ਉਨ੍ਹਾਂ ਬਾਹਰੋ ਭਾਰੀ ਗਿਣਤੀ ਬੰਦੇ ਬੁਲਾਕੇ ਭਾਰੀ ਕੁੱਟਮਾਰ ਕੀਤੀ ਤੇ ਗਲਤ ਹਰਕਤਾਂ ਕੀਤੀਆਂ ਪਰ ਅਫਸੋਸ ਕਿ ਪਤਾਰਾ ਪੁਲਿਸ ਨੇ ਉਸ ਪੀੜਤ ਪਰਿਵਾਰ ਨੂੰ ਇੰਨਸਾਫ ਤਾਂ ਕੀ ਦਿਵਾਉਣਾ ਸੀ ਰਾਤੋ-ਰਾਤ ਦੇਸੀਆ ਨਾਲ ਮਿਲੀਭੁਗਤ ਕਰਕੇ ਪੀੜਿਤ ਪਰਿਵਾਰ ਦੇ ਬੱਚਿਆਂ ਖਿਲਾਫ਼ ਹੀ ਇੱਕ ਨਹੀਂ ਬਲਕਿ 2 ਮਾਮਲੇ 37-38/2025 ਦਰਜ ਕਰਕੇ ਦੋ ਬੱਚਿਆਂ ਨੂੰ ਚੁੱਕ ਲਿਆ ਤੇ ਬਾਕੀਆਂ ਨੂੰ ਆਪਣੇ ਬਚਾਓ ਲਈ ਘਰੋ ਭੱਜਣ ਲਈ ਮਜ਼ਬੂਰ ਕਰ ਦਿੱਤਾ ਸੀ। ਜਿਸ ਤੋਂ ਬਾਦ ਪੀੜਤ ਪਰਿਵਾਰ ਇਨਸਾਫ ਲਈ ਮਾਣਯੋਗ ਅਦਾਲਤ ਪਹੁੰਚਿਆ ਤੇ 164 ਦੇ ਬਿਆਨ ਵੀ ਦਰਜ ਕਰਵਾਏ ਪਰ ਅਫਸੋਸ ਕਿ ਪਤਾਰਾ ਪੁਲਿਸ ਸਾਫ ਕਹਿ ਰਹੀ ਹੈ ਕਿ ਉਨ੍ਹਾਂ ਦੀ ਕੋਈ ਵੈਲੀਊ ਨਹੀਂ ਹੈ। ਜਿਸ ਤੋਂ ਬਾਦ ਪੀੜਤ ਪਰਿਵਾਰ ਜਿਲ੍ਹੇ ਦੇ ਮਹਿਲਾਂ ਵਿੰਗ ਦੀ ਪ੍ਧਾਨ ਰਾਜ ਕੁਮਾਰੀ ਸਰਮਾ ਦੇ ਮਾਧਿਅਮ ਰਾਹੀਂ ਸਿਵਸੈਨਾ ਲੋਇੰਨ ਦੇ ਸੰਪਰਕ ਵਿੱਚ ਆਇਆ ਤਾਂ ਉਨਾ ਕ੍ਰਾਤੀਕਾਰੀ ਪ੍ਰੈਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਪੁਲਿਸ ਥਾਣਾ ਪਤਾਰਾ ਵਿੱਚ FIR-37/2025 ਦਾ ਕਰੋਸ ਕਰਵਾਇਆ ਪਰ ਹੁਣ ਆਈਓ ਸਬ-ਇੰਨਸਪੈਕਰ ਅੰਜੂ ਗਿੱਲ ਦੋਸੀਆਂ ਨੂੰ ਗਿ੍ਫ਼ਤਾਰ ਕਰਨ ਦੀ ਬਜਾਏ ਉਲਟਾ ਪਿ੍ਆ ਨੂੰ ਹੀ ਤੰਗ- ਪਰੇਸ਼ਾਨ ਕਰ ਰਹੀ ਹੈ। ਪਹਿਲਾਂ 2-2 ਮੈਡੀਕਲ ਰਿਪੋਰਟ ਆਉਣ ਦੇ ਬਾਵਯੂਦ ਮੋਕਾ ਦੇਖਣ ਦਾ ਟਾਈਮ ਦੇ ਦਿੰਦੀ ਹੈ ਤੇ ਫਿਰ ਡੇਢ-2 ਘੰਟੇ ਇੰਤਜ਼ਾਰ ਕਰਵਾਕੇ ਫੋਨ ਕਰ ਦਿੰਦੀ ਹੈ ਕਿ ਜਮਸ਼ੇਰ ਹਸਪਤਾਲ ਇਕੱਲੀ ਜਾ ਆਪਣੀ ਮਾਂ ਨੂੰ ਲੈ ਕੇ ਪਹੁੰਚ। ਹੋਰ ਕਿਸੇ ਨੂੰ ਨਾਲ ਲੈ ਕੇ ਨਹੀਂ ਆਉਣਾ। ਇਸ ਸਭ ਤੋਂ ਤੰਗ ਆ ਕੇ ਜਦੋਂ ਪੁਲਿਸ ਥਾਣਾ ਦੇ ਇੰਚਾਰਜ ਕਿ੍ਸ਼ਨ ਗੋਪਾਲ ਨੂੰ ਕਹਿੰਦੇ ਹਾਂ ਤਾਂ ਉਹ ਸਾਫ ਕਹਿ ਦਿੰਦੇ ਹਨ ਕਿ ਤੁਸੀਂ ਇਸ ਮਾਮਲੇ ਵਿੱਚ ਨਾ ਆਉ ਤੇ ਨਾ ਹੀ ਹੁਣ ਮੈਂ ਕੁਝ ਕਰਨਾ ਹੈ। ਜੋ ਵੀ ਗੱਲ ਕਰਨੀ ਮੈਡਮ ਅੰਜੂ ਨਾਲ ਸਿਰਫ਼ ਪਿ੍ਆ ਹੀ ਕਰੋ ਤੇ ਉਹ ਸਾਡੇ ਨਾ ਫੋਨ ਚੁੱਕਦੀ ਤੇ ਨਾ ਹੀ ਵੱਟਸਅੱਪ ਦੇ ਜੁਵਾਬ ਦਿੰਦੀ ਹੈ। ਉਸਦਾ ਜਦੋ ਦਿਲ ਕਰਦਾ ਪਿ੍ਆ ਨੂੰ ਫੋਨ ਕਰਕੇ ਦੂਜੀ ਵਾਰ ਅਗਵਾ ਕਰਨ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਜਖਮੀ ਕਰਨ ਵਾਲੀ ਜਗ੍ਹਾ ਤੇ ਪਹੁੰਚਣ ਦਾ ਸਮਾਂ ਦੇ ਦਿੰਦੀ ਤੇ ਕਾਫ਼ੀ ਸਮਾਂ ਇੰਤਜ਼ਾਰ ਕਰਵਾ ਕੇ ਜਮਸੇਰ ਹਸਪਤਾਲ ਦਾ ਪਹੁੰਚਣ ਲਈ ਕਹਿੰਦੀ ਤੇ ਫਿਰ ਸੀਨੀਅਰ ਅਧਿਕਾਰੀਆਂ ਨੂੰ ਫੋਨ ਕਰਕੇ ਪਿ੍ਆ ਵਲੋਂ ਸਹਿਯੋਗ ਨਾ ਦੇਣ ਦਾ ਕਹਿ ਦਿੰਦੀ ਹੈ।
ਜਿਸ ਕਰਕੇ ਹੀ ਅੱਜ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆ ਨੇ ਇਹ ਇੱਕ ਵਿਸ਼ੇਸ਼ ਮੀਟਿੰਗ ਕਰਕੇ ਇਹ ਫੈਸਲਾ ਲਿਆ ਹੈ । ਇਸ ਬਾਰੇ ਮਾਣਯੋਗ ਡੀਜੀਪੀ ਸਾਹਿਬ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਐਸਸੀ ਕਮਿਸਨ ਦੇ ਚੇਅਰਮੈਨ, ਮਹਿਲਾ ਉਦਯੋਗ, ਆਈਜੀ ਸਾਹਿਬ, ਡੀਆਈਜੀ ਸਾਹਿਬ, ਐਸਐਸਪੀ ਸਾਹਿਬ ਜਲੰਧਰ ਆਦਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ ਕਿ ਇਸ ਧਰਨਾ ਪ੍ਦਰਸ਼ਨ ਦੀ ਸਾਰੀ ਜਿੰਮੇਵਾਰੀ ਪੁਲਿਸ ਥਾਣਾ ਪਤਾਰਾ ਅਤੇ ਡੀਐਸਪੀ ਆਦਮਪੁਰ ਦੀ ਹੋਵੇਗੀ।

Leave a Reply

Your email address will not be published. Required fields are marked *