ਆਪਣੀ ਸੰਸਥਾ ‘ ਮਿਸ਼ਨ ਐਵਰਗਰੀਨ ‘ ਵੱਲੋਂ ਨਿਰਧਾਰਤ ਉਦੇਸ਼ ਅਨੁਸਾਰ ਦੋ ਥਾਵਾਂ ਤੇ ਵੱਖ ਵੱਖ ਤਰਾਂ ਦੇ ਦਰੱਖਤਾਂ ਦੇ ਲਗਾਏ ਗਏ ਬੂਟੇ

ਲੁਧਿਆਣਾ : ਜੁਲਾਈ : ਪ੍ਰਵੇਸ਼ ਗਰਗ/ ਰਜਿੰਦਰ ਕੌਰ : ਆਪਣੀ ਸੰਸਥਾ ‘ ਮਿਸ਼ਨ ਐਵਰਗਰੀਨ ‘ ਵੱਲੋਂ ਨਿਰਧਾਰਤ ਉਦੇਸ਼ ਅਨੁਸਾਰ ਦੋ ਥਾਵਾਂ ਤੇ ਵੱਖ ਵੱਖ ਤਰਾਂ ਦੇ ਦਰੱਖਤਾਂ ਦੇ ਬੂਟੇ ਲਗਾਏ ਗਏ। ਪਹਿਲਾਂ ITI ( WOMEN) ਲੁਧਿਆਣਾ ਜਿੱਥੇ ਮਿਸ਼ਨ ਐਵਰਗਰੀਨ ਦੇ ਜਨਰਲ ਸਕੱਤਰ ਅਤੇ ਪ੍ਰਿੰਸੀਪਲ (ITI) ਸ਼੍ਰੀ ਬਲਜੀਤ ਸਿੰਘ ਦੇ ਸੁਹਿਰਦ ਯਤਨਾਂ ਸਦਕਾ ਸੰਸਥਾ ਦੇ ਮਿਸ਼ਨਰੀ ਸਾਥੀਆਂ ਵੱਲੋਂ ਰਲਮਿਲ ਕੇ ਬੂਟੇ ਲਗਾਏ ਗਏ। ਇਸ ਤੋਂ ਬਾਅਦ ਨਾਲ ਲਗਦੀ ਇੱਕ ਆਫ਼ੀਸਰ ਕਾਲੋਨੀ ਵਿੱਚ ਵੀ ਮਿਸ਼ਨਰੀ ਸਾਥੀਆਂ ਵੱਲੋਂ ਉਥੋਂ ਦੇ ਵਸਨੀਕਾਂ ਦੀ ਮੱਦਦ ਨਾਲ ਕਾਫੀ ਬੂਟੇ ਲਗਾਏ। ਸਾਥੀਉ, ਕੁਦਰਤੀ ਵਾਤਾਵਰਣ ਵਿੱਚ ਦਿਨੋ ਦਿਨ ਆ ਰਹੇ ਵਿਗਾੜ ਵਿੱਚ ਜਿੱਥੇ ਅਸੀਂ ਸਾਰੇ ਲੋਕ ਜ਼ੁੰਮੇਵਾਰ ਹਾਂ ਉੱਥੇ ਸਾਡੀਆਂ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬੱਚ ਸਕਦੀਆਂ। ਸਰਕਾਰਾਂ ਦੀਆਂ ਬੇਤਰਤੀਬੀ ਨੀਤੀਆਂ ਜਿਸ ਵਿੱਚ ਦਿਨੋ ਦਿਨ ਦਰੱਖਤਾਂ ਦੀ ਕੱਟ ਕਟਾਈ ਕੀਤੀ ਜਾ ਰਹੀ ਹੈ ਵੀ ਇਸ ਬਦਲ ਰਹੇ ਵਾਤਾਵਰਣ ਵਿੱਚ ਬਹੁਤ ਗ਼ਲਤ ਯੋਗਦਾਨ ਪਾ ਰਹੀਆਂ ਹਨ। ਇਸ ਲਈ ਅਸੀਂ ਸੰਸਥਾ ਵੱਲੋਂ ਸਰਕਾਰ ਨੂੰ ਇੱਕ ਅਪੀਲ ਜਾਰੀ ਕਰਦੇ ਹਾਂ ਕਿ ਇਸ ਗੰਭੀਰ ਮਸਲੇ ਵੱਲ ਤੁਰੰਤ ਲੋੜੀਂਦਾ ਧਿਆਨ ਦਿੱਤਾ ਜਾਵੇ। ਅੱਜ ਦੇ ਇਸ ਨੇਕ ਯਤਨ ਵਿੱਚ ਸੰਸਥਾ ਦੇ ਪ੍ਰਧਾਨ ਸ੍ਰੀ ਕਰਮਜੀਤ ਸਿੰਘ ਕੈਂਥ, ਉੱਪ ਪ੍ਰਧਾਨ ਸ੍ਰੀ ਨਿਰਮਲ ਸਿੰਘ, ਜਨਰਲ ਸਕੱਤਰ ਸ੍ਰੀ ਬਲਜੀਤ ਸਿੰਘ, ਵਿਸ਼ੇਸ਼ ਤਕਨੀਕੀ ਸਲਾਹਕਾਰ ਸ੍ਰੀ ਚਰਨਜੀਤ ਸਿੰਘ ਕੈਂਥ, ਸ੍ਰੀ ਸਵਰਨ ਸਿੰਘ (ਮੈਂਬਰ), ਸ੍ਰੀ ਜਤਿੰਦਰ ਸਿੰਘ (ਮੈਂਬਰ), ਸ੍ਰੀ ਗੁਰਜੀਤ ਸਿੰਘ ਕੈਂਥ (ਮੈਂਬਰ), ਸ੍ਰੀ ਗੁਰਮੁਖ ਸਿੰਘ (ਮੈਂਬਰ) ਅਤੇ ਹੋਰ ਮੌਕੇ ਤੇ ਮੌਜ਼ੂਦ ਸਾਥੀਆਂ ਦਾ ਸਹਿਯੋਗ ਕਰਦੇ ਹੋਏ ਹਿੱਸਾ ਲਿਆ। ਇਸ ਉਮੀਦ ਨਾਲ ਕਿ ਸਾਰੇ ਸਾਥੀ ਮਿਸ਼ਨ ਵੱਲੋਂ ਰੱਖੇ ਟੀਚਿਆਂ ਦੀ ਪੂਰਤੀ ਲਈ ਭਰਵਾਂ ਯੋਗਦਾਨ ਪਾਉਂਦੇ ਰਹਿਣਗੇ ਅਸੀਂ ਆਪਣੇ ਕਾਰਵਾਂ ਨੂੰ ਲਗਾਤਾਰ ਜਾਰੀ ਰੱਖਾਂਗੇ । ਧੰਨਵਾਦ ਵੱਲੋਂ : ਪ੍ਰਧਾਨ ਕਰਮਜੀਤ ਸਿੰਘ ਕੈਂਥ, ਮਿਸ਼ਨ ਐਵਰਗਰੀਨ (ਰਜਿ:)
