ਜਲੰਧਰ ਦਿਹਾਤੀ ਦੇ ਅਧੀਨ ਪੈਂਦੇ ਪਿੰਡ ਕਾਕੜ ਕਲਾਂ ਦੀ ਜਮੀਨ ਦਾ ਮਸਲਾ ਜੇਕਰ 16 ਜੁਲਾਈ ਤੱਕ ਨਹੀਂ ਹੋਇਆ ਹੱਲ ਤਾਂ ਦਿੱਤਾ ਜਾਵੇਗਾ ਧਰਨਾ: ਜੱਸੀ ਤੱਲਣ 

ਜਲੰਧਰ ਦਿਹਾਤੀ ਦੇ ਅਧੀਨ ਪੈਂਦੇ ਪਿੰਡ ਕਾਕੜ ਕਲਾਂ ਦੀ ਜਮੀਨ ਦਾ ਮਸਲਾ ਜੇਕਰ 16 ਜੁਲਾਈ ਤੱਕ ਨਹੀਂ ਹੋਇਆ ਹੱਲ ਤਾਂ ਦਿੱਤਾ ਜਾਵੇਗਾ ਧਰਨਾ: ਜੱਸੀ ਤੱਲਣ 

 

ਜਲੰਧਰ:(ਸੁਨੀਲ)ਜਲੰਧਰ ਦਿਹਾਤੀ ਦੇ ਅਧੀਨ ਪੈਂਦੇ ਪਿੰਡ ਕਾਕੜ ਕਲਾਂ ਥਾਣਾ ਸ਼ਾਹਕੋਟ 2013 ਤੋਂ ਪਿੰਡ ਦੇ ਲੋਕਾਂ ਨੇ ਅਤੇ ਸਰਪੰਚ ਸਾਬ ਅਤੇ ਮੇਰੀ ਸੰਸਥਾ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਦੇ ਦੋ ਆਗੂ ਨਿਰਮਲ ਅਤੇ ਜਗਤਾਰ ਅਤੇ ਪਿੰਡ ਦੀ ਉਸ ਸਮੇਂ ਦੀ ਪੰਚਾਇਤ ਨੇ 53 ਏਕੜ ਜਮੀਨ ਪੰਚਾਇਤ ਨੇ ਛੁਡਵਾਈ ਅਤੇ ਮਾਨਯੋਗ ਹਾਈ ਕੋਰਟ ਨੇ ਦਖਲ ਦੇ ਦਿੱਤਾ ਸੀ। ਉਸ ਤੋਂ ਬਾਅਦ ਲਗਭਗ 10 ਸਾਲ ਤੋਂ ਵੀ ਵੱਧ ਸਮਾ ਹੋ ਗਿਆ ਹੈ ਬੋਲੀ 17 ਏਕੜ ਦੀ ਐਸ ਸੀ ਸਮਾਜ ਦਿੰਦਾ ਸੀ ਪਰ ਹੁਣ ਕੋਈ ਹੋਰ ਇਸ ਨੂੰ ਵਾਹ ਰਿਹਾ ਹੈ।ਪਿੰਡ ਵਾਸੀਆ ਨੇ ਧਰਨਾ ਵੀ ਦਿੱਤਾ ਸੀ। ਪਰ ਬੀ ਡੀ ਓ ਨੇ ਭਰੋਸਾ ਦਿੱਤਾ ਸੀ ਕਿ ਬੋਲੀ ਹੋ ਜਾਵੇਗੀ ਪਰ ਅਜੇ ਤੱਕ ਬੋਲੀ ਨਹੀਂ ਹੋਈ।ਜਦੋਂ ਇਹ ਮਾਮਲਾ ਡੀ ਡੀ ਪੀ ਓ ਦੇ ਨੋਟਿਸ ਵਿੱਚ ਲਿਆਂਦਾ ਗਿਆ ਅਤੇ ਦੱਸਿਆ ਤਾਂ ਓਹਨਾ ਕੋਲ ਮਿਲਣ ਦਾ ਸਮਾ ਨਹੀ ਸੀ। ਕਿਉਂ ਕਿ ਓਹਨਾ ਨੂੰ ਚਾਰਜ 5 ਦਿੱਤੇ ਹਨ ਫਿਰ ਜਦੋਂ ਸਾਰੀ ਗੱਲ ਹੋਈ ਤਾਂ ਡੀ ਡੀ ਪੀ ਓ ਮੈਡਮ ਨੇ ਕਿਹਾ ਕਿ ਨਵੀਂ ਨੀਤੀਆਂ ਦੇ ਆਧਾਰ ਤੇ ਸੈਸ਼ਨ ਕੋਰਟ ਨੇ ਦਖਲ ਰੱਧ ਕਰ ਦਿੱਤਾ ਹੈ।ਪਰ ਜਦੋਂ ਸਾਡੇ ਵੱਲੋਂ ਇਹ ਗੱਲ ਫੋਨ ਤੇ ਪੁੱਛੀ ਗਈ ਤਾਂ ਕਿਹਾ ਹਾਈ ਕੋਰਟ ਦੇ ਹੁਕਮ ਨੂੰ ਸੈਸ਼ਨ ਕੋਰਟ ਰੱਧ ਕਰ ਸਕਦਾ ਹੈ ਪਰ ਕੋਈ ਜਬਾਬ ਨਹੀਂ ਮਿਲਿਆ।ਸਰਕਾਰ ਦੀ ਪੋਲੀਸੀ ਜੋਂ ਵੀ ਹੋਵੇ ਪਰ ਗੱਲ ਤਾਂ ਇਹ ਹੈ 53 ਏਕੜ ਜਮੀਨ ਜੋਂ ਕਾਗਜਾਂ ਵਿੱਚ ਪੰਚਾਇਤ ਦੀ ਹੈ ਅਤੇ ਉਸ ਦੀ ਬੋਲੀ ਦੀ ਹੈ। ਤਾਂ ਸੈਸ਼ਨ ਕੋਰਟ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਹੈ। ਪਰ ਜੇ ਸੈਸ਼ਨ ਕੋਰਟ ਨੇ ਕਿਹਾ ਕਿ ਜਮੀਨ ਪੰਚਾਇਤ ਦੀ ਨਹੀਂ ਹੈ ਤਾਂ ਸਾਨੂੰ ਦਸਤਾਵੇਜ਼ ਦਿਖਾਏ ਜਾਣ।ਫਿਰ ਡੀ ਡੀ ਪੀ ਓ ਮੈਡਮ ਦੀ ਰੀਡਰ ਨੇ ਕਿਹਾ ਅਸੀਂ ਹੁਕਮ ਸਿਰਫ ਡਾਇਰੈਕਟਰ ਅਤੇ ਹਾਈ ਕੋਰਟ ਦਾ ਮੰਨਦੇ ਹਾਂ ਸੈਸ਼ਨ ਕੋਰਟ ਦਾ ਨਹੀਂ ਸਾਡੇ ਮਹਿਕਮੇ ਦਾ ਇਹਦੇ ਵਿੱਚ ਕੁਝ ਲੈਣਾ ਦੇਣਾ ਨਹੀਂ ਹੈ।ਪਰ ਕੋਈ ਸੁਣਵਾਈ ਨਹੀਂ ਕੀਤੀ ਗਈ।ਇਸ ਦੇ ਪਿੱਛੇ ਵੀ ਜਿਸ ਦਾ ਹੱਥ ਹੈ ਸਾਨੂੰ ਪਤਾ ਹੈ ਪਰ ਅਸੀਂ ਸੱਚ ਨਾਲ ਖੜ੍ਹਾਗੇ ਅਤੇ ਜੋਂ ਕਹਿ ਰਿਹਾ ਹੈ ਤੂੰ ਜਮੀਨ ਵਾਹ ਮੈ ਦੇਖ ਲਵਾਂਗਾ ਉਸ ਦਾ ਚਿਹਰਾ ਵੀ ਸਾਹਮਣੇ ਲਿਆਵਾਂਗੇ ਅਸੀਂ 16 ਤੱਕ ਦਾ ਸਮਾਂ ਐਸ ਐਸ ਪੀ ਜਲੰਧਰ ਅਤੇ ਡੀ ਸੀ ਜਲੰਧਰ ਨੂੰ ਦਿੰਦੇ ਹਾਂ ਮਸਲੇ ਨੂੰ ਹੱਲ ਕੀਤਾ ਜਾਵੇ ਨਹੀਂ ਤਾਂ ਇਸ ਸਾਰੀ ਜਮੀਨ ਤੇ ਰੋਕ ਲਾਈ ਜਾਵੇ ਜੇਕਰ ਦੋਨਾਂ ਵਿੱਚੋਂ ਕੁੱਝ ਨਾ ਕੀਤਾ ਫਿਰ ਅਸੀਂ ਧਰਨਾ ਦੇਵਾਂਗੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464

Leave a Reply

Your email address will not be published. Required fields are marked *