ਐਸ,ਸੀ ਸਮਾਜ ਨਾਲ ਸੰਬੰਧਿਤ ਇੱਕ ਫੌਜੀ ਵਿਅਕਤੀ ਨੂੰ ਨਹੀਂ ਮਿਲ ਰਿਹਾ ਇਨਸਾਫ 

ਐਸ,ਸੀ ਸਮਾਜ ਨਾਲ ਸੰਬੰਧਿਤ ਇੱਕ ਫੌਜੀ ਵਿਅਕਤੀ ਨੂੰ ਨਹੀਂ ਮਿਲ ਰਿਹਾ ਇਨਸਾਫ 

ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੂੰ ਕਈ ਵਾਰੀ ਕਰ ਚੁੱਕੇ ਸ਼ਿਕਾਇਤ,ਨਹੀਂ ਹੋ ਰਹੀ ਕਾਰਵਾਈ 

ਸੀ,ਐਮ ਪੋਰਟਲ ਤੇ ਵੀ ਪਾਈ ਗਈ ਸ਼ਿਕਾਇਤ ਪਰ ਕਿਉਂ ਨਹੀਂ ਹੋ ਰਹੀ ਕਾਰਵਾਈ 

ਜੇਕਰ ਇੱਕ ਫੌਜੀ ਵਿਅਕਤੀ ਦੀ ਨਹੀਂ ਹੋ ਰਹੀ ਸੁਣਵਾਈ ਤਾਂ ਇੱਕ ਆਮ ਨਾਗਰਿਕ ਨੂੰ ਕਿਵੇਂ ਮਿਲੇਗਾ ਇਨਸਾਫ,

ਸੀ,ਪੀ ਆਫਿਸ ਅੰਮ੍ਰਿਤਸਰ ਵਿਖੇ ਧਰਨਾ ਦਿੱਤਾ ਜਾਵੇਗਾ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ

ਅੰਮ੍ਰਿਤਸਰ: 18 ਜੁਲਾਈ (ਬਿਊਰੋ) ਅੰਮ੍ਰਿਤਸਰ ਤੋਂ ਇੱਕ ਐਸੀ ਸਮਾਜ ਦੇ ਪਰਿਵਾਰ ਨੂੰ ਕੁਝ ਲੋਕਾਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸਾਹਿਬ ਥਾਣਾ ਗੇਟ ਹਕੀਮਾਂ ਵਿਖੇ ਐਸ ਸੀ ਸਮਾਜ ਨਾਲ ਸੰਬੰਧ ਰੱਖਣ ਵਾਲਾ ਫੌਜੀ ਇੱਕ ਫੌਜੀ ਪਰਿਵਾਰ ਨੂੰ ਲਗਾਤਾਰ 7 ਮਹੀਨੇ ਤੋਂ ਤੰਗ ਕੀਤਾ ਜਾ ਰਿਹਾ ਹੈ। ਉਨਾਂ ਦੇ ਘਰ ਦੇ ਕੋਲ ਇਕ ਗਲੀ ਦੇ ਗੰਦੇ ਨਾਲੇ ਦਾ ਪਾਣੀ ਬੰਦ ਕਰ ਦਿੱਤਾ ਜਦੋਂ ਉਨਾ ਨੇ ਇਸ ਦੇ ਵਿਰੁੱਧ ਕਈ ਵਾਰ ਕਾਰਪੋਰੇਸ਼ਨ ਵਿੱਚ ਸ਼ਿਕਾਇਤ ਕੀਤੀ ਪਰ ਉਨਾਂ ਦੇ ਘਰ ਦੇ ਨਾਲ ਰਹਿੰਦੇ ਪੁਲਿਸ ਮੁਲਾਜਮ ਅਤੇ ਉਸ ਦੇ ਘਰ ਵਾਲਿਆ ਨੇ ਫੌਜੀ ਸਾਹਿਬ ਵੱਲੋਂ ਦਿੱਤੀ ਕੰਪਲੇਂਟ ਦਾ ਕੰਮ ਨਹੀਂ ਹੋਣ ਦਿੱਤਾ। ਪਰ ਜਦੋਂ ਕਾਰਪੋਰੇਸ਼ਨ ਮੁਲਾਜ਼ਮ ਅਤੇ ਪੁਲਿਸ ਮੁਲਾਜ਼ਮ ਉਥੋਂ ਹੋ ਕੇ ਚਲੇ ਗਏ ਤਾਂ ਪੁਲਿਸ ਮੁਲਾਜਮ ਫੌਜੀ ਦੇ ਗਲ ਪੈ ਗਿਆ ਅਤੇ ਉਸ ਦੇ ਪਰਿਵਾਰ ਨੇ ਫੌਜੀ ਦੀ ਘਰਵਾਲੀ ਨਾਲ ਕੁੱਟ ਮਾਰ ਅਤੇ ਗਾਲੀ ਗਲੋਚ ਕੀਤੀ ਪਰ ਉਨਾਂ ਨੇ ਆਪਣੇ ਅਹੁਦੇ ਦਾ ਫਾਇਦਾ ਚੁੱਕਦਿਆਂ ਉਲਟਾ 325 ਦਾ ਪਰਚਾ ਫੌਜੀ ਤੇ ਕਰਵਾ ਦਿੱਤਾ ਜਦ ਕੇ ਵੀਡਿਓ ਵਿੱਚ ਕੁਛ ਨਹੀਂ ਹੋਇਆ ਹੱਥ ਤੇ ਕੋਈ ਸੱਟ ਨਹੀਂ ਲੱਗੀ ਸੀ ਪਰ ਬਾਅਦ ਵਿੱਚ ਡਾਕਟਰਾਂ ਦੀ ਟੀਮ ਨੇ 325 ਦੀ ਰਿਪੋਰਟ ਨੂੰ ਸਿਵਲ ਸਰਜਨ ਨੇ ਬੋਰਡ ਬੁਲਾ ਕੇ ਕੈਂਸਲ ਕਰਤਾ ਪਰ ਪੁਲਿਸ ਨੇ 182 ਦੀਵੀ ਕਾਰਵਾਈ ਨਹੀਂ ਕੀਤੀ।ਜਦੋਂ ਮਸਲਾ ਐਸ ਸੀ ਕਮਿਸ਼ਨ ਪੰਜਾਬ ਕੋਲ ਗਿਆ ਤਾਂ ਐਸਸੀ ਐਸਟੀ ਐਕਟ ਦਾ ਵਾਧਾ ਹੋਇਆ ਪਰ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਪੁਲਿਸ ਮੁਲਾਜਮ ਨੂੰ ਸਸਪੈਂਡ ਕੀਤਾ ਗਿਆ ਨਾ ਹੀ ਸਮੇਂ ਸਿਰ ਚਲਾਣ ਪੇਸ਼ ਕੀਤਾ ਗਿਆ। ਫੌਜੀ ਸਾਹਿਬ ਨੇ ਫੌਜ ਤੋਂ ਵੀ ਇੱਕ ਲੇਟਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੂੰ ਭਿਜਵਾਇਆ ਗਿਆ ਅਤੇ ਸੀਐਮ ਸਾਹਿਬ ਦੇ ਪੋਰਟਲ ਤੇ ਵੀ ਦਰਖ਼ਾਸਤ ਪਾਈ ਪਰ ਕੋਈ ਕਾਰਵਾਈ ਨਹੀਂ ਹੋਈ। ਫੌਜੀ ਸਾਹਿਬ ਨੇ ਦਰਖਾਸਤਾਂ ਦੇ ਦੇ ਕੇ ਬਹੁਤ ਵੱਡੀ ਫਾਈਲ ਤਿਆਰ ਕਰ ਲਈ ਅਤੇ ਪ੍ਰਸ਼ਾਸਨ ਨੇ ਜਮਾ ਕਰ ਲਈ ਪਰ ਕਸੂਰਵਾਰ ਤੇ ਕੋਈ ਕਾਰਵਾਈ ਨਹੀਂ ਕੀਤੀ।ਉਸ ਤੇ ਕਾਰਵਾਈ ਕਿਉੰ ਨਹੀਂ ਹੁੰਦੀ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ। ਇਸ ਲਈ ਮਿਤੀ 19/7/25 ਨੂੰ ਫੌਜੀ ਨੂੰ ਮਿਲਿਆ ਜਾਵੇਗਾ ਜੇਕਰ ਫੌਜ਼ੀ ਸਹਿਬ ਨੂੰ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵੱਲੋਂ ਇਨਸਾਫ ਨਹੀਂ ਦਿੱਤਾ ਗਿਆ ਤਾਂ ਸੀ,ਪੀ ਆਫਿਸ ਅੰਮ੍ਰਿਤਸਰ ਵਿਖੇ ਧਰਨਾ ਦਿੱਤਾ ਜਾਵੇਗਾ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ

Leave a Reply

Your email address will not be published. Required fields are marked *