ਖਡੂਰ ਸਾਹਿਬ ਤੋਂ ਐਮ ਪੀ ਬਣੇ ਭਾਈ ਅੰਮ੍ਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਨਸ਼ੇ ਸਮੇਤ ਕੀਤਾ ਕਾਬੂ 

ਖਡੂਰ ਸਾਹਿਬ ਤੋਂ ਐਮ ਪੀ ਬਣੇ ਭਾਈ ਅੰਮ੍ਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਨਸ਼ੇ ਸਮੇਤ ਕੀਤਾ ਕਾਬੂ 

ਜਲੰਧਰ ਦਿਹਾਤ ਪੁਲਿਸ ਜਲਦ ਕਰੇਗੀ ਪ੍ਰੈਸ ਕਾਨਫਰੰਸ, ਕੀਤੇ ਜਾਣਗੇ ਵੱਡੇ ਖੁਲਾਸੇ,

ਕਿਸ ਡਰੱਗ ਮਾਫੀਆ ਨਾਲ ਹਨ ਹਰਪ੍ਰੀਤ ਸਿੰਘ ਦੇ ਲਿੰਕ?

 

ਜਲੰਧਰ (ਸੁਨੀਲ ਕੁਮਾਰ)ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਖਡੂਰ ਸਾਹਿਬ ਤੋਂ (ਐਮ ਪੀ) ਬਣੇ ਅੰਮ੍ਰਿਤ ਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਡਰੱਗ ਸਣੇ ਗ੍ਰਿਫਤਾਰ ਕੀਤਾ ਹੈ।ਜਲੰਧਰ ਦਿਹਾਤ ਦੇ (ਐਸ ਐਸ ਪੀ) ਅੰਕੁਰ ਗੁਪਤਾ ਨੇ ਇਹ ਵੱਡੀ ਜਾਣਕਾਰੀ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਡਰੱਗ ਸਣੇ ਗਿਰਫਤਾਰ ਕੀਤਾ ਹੈ। ਇਹ ਡਰੱਗ ਕਿੰਨਾ ਹੈ ਇਸ ਗੱਲ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ।ਜਲੰਧਰ ਦਿਹਾਤੀ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਹੈ।ਜਲੰਧਰ ਪੁਲਿਸ ਜਲਦ ਹੀ ਪ੍ਰੈੱਸ ਕਾਨਫਰੰਸ ਕਰੇਗੀ। ਜਿਸ ਵਿੱਚ ਦੱਸਿਆ ਜਾਵੇਗਾ ਕਿ ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਕਿਹੜੇ ਡਰੱਗ ਮਾਫੀਆ ਦੇ ਨਾਲ ਲਿੰਕ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *