ਸਰਦਾਰ ਹਰਮਿੰਦਰ ਸਿੰਘ ਸੰਧੂ ਜੀ ਬਣੇ ਪੰਜਾਬ ਸਡਿਊਲ ਕਾਸਟ,ਲੈਂਡ ਡਿਵੈਲਪਮੈਂਟ ਅਤੇ ਫ਼ਾਇਨਾਂਸ ਕਾਰਪੋਰੇਸ਼ਨ ਦੇ ਚੇਅਰਮੈਨ

ਹੁਸ਼ਿਆਰਪੁਰ (ਬੋਹਣ) 14ਫ਼ਰਵਰੀ ਪੰਜਾਬ ਸਡਿਊਲ ਕਾਸਟ, ਲੈਂਡ ਡਿਵੈਲਪਮੈਂਟ ਅਤੇ ਫਾਇਨਾਸ ਕਾਰਪੋਰੇਸ਼ਨ ਦੇ ਚੇਅਰਮੈਨ ਸਰਦਾਰ ਹਰਮਿੰਦਰ ਸਿੰਘ ਸੰਧੂ ਜੀ ਨੂੰ ਇਸ ਨਵੀ ਜਿੰਮੇਵਾਰੀ ਦੀਆਂ ਮੁਬਾਰਕਾਂ ਸਰਦਾਰ ਚਰਨ ਸਿੰਘ America ਪਿੰਡ ਬੋਹਣ ਦੇ ਗ੍ਰਹਿ ਵਿਖੇ ਇਕੱਤਰਤ ਹੋ ਦਿਤੀਆਂ।
ਪਿੰਡ ਬੋਹਣ ਦੇ ਸਾਂਝੇ ਵਿਕਾਸ ਤੇ ਪਿੰਡ ਵਿੱਚ ਆ ਰਹੀਆਂ ਸਮਸਿਆਵਾਂ ਜਿਵੇ ਕਿ ਪੀਣ ਵਾਲੇ ਪਾਣੀ ਲਈ ਵੱਡਾ ਬੋਰ ਕਰਵਾਉਣ ਬਾਰੇ, ਪਸ਼ੂਆਂ ਦੇ ਹਸਪਤਾਲ ਲਈ ਡਾਕਟਰ ਬਾਰੇ, ਪਿੰਡ ਵਿੱਚ ਰੋਸ਼ਨੀ ਲਈ lights ਬਾਰੇ, ਪਿੰਡ ਦੇ ਹਰ ਵਰਗ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਫ੍ਰੀ ਮੈਡੀਕਲ ਸਿਹਤ ਸਹੂਲਤਾਂ ਆਦਿ ਦੇਣ ਬਾਰੇ ਵਿੱਚ ਚਰਚਾ ਕੀਤੀ ਗਈ।
ਇਸ ਮੌਕੇ ਹਾਜ਼ਰ ਸਰਦਾਰ ਚਰਨ ਸਿੰਘ America, ਹਰਦੀਪ ਸਿੰਘ ਲੌਂਗੀਆ, ਸੁਰਿੰਦਰ ਪਾਲ ਸਿੰਘ ਸੰਧੂ, ਮੋਹਨ ਲਾਲ ਜੀ ਚਿੱਤੋ, ਲੰਬੜਦਾਰ ਗੁਰਚਰਨ ਸਿੰਘ ਮਿੰਟੂ,ਸਾਬਕਾ ਸਰਪੰਚ ਕਾਂਸ਼ੀ ਰਾਮ ਜੀ, ਲੰਬੜਦਾਰ ਜੋਗਾ ਸਿੰਘ ਜੀ, ਰਜਿੰਦਰ ਸਿੰਘ ਨਿੱਕੂ, ਸਾਬਕਾ ਸਰਪੰਚ ਸਤਪਾਲ ਸਿੰਘ ਸਸੋਲੀ, ਸਾਬਕਾ ਸਰਪੰਚ ਸਤਿਨਾਮ ਸਿੰਘ ਮਹਿਨਾ, ਅਤੇ ਹੋਰ ਮਜੂਦ ਸਨ।

Leave a Reply

Your email address will not be published. Required fields are marked *