ਆਰਥਿਕ ਮਜਬੂਤੀ ਅਤੇ ਸਮਾਜਿਕ ਨਿਆਂ ਲਈ ਕੰਮ ਕਰਨ ਦਾ ਦਿੱਤਾ ਸੱਦਾ – ਕੁਲਬੀਰ ਸਿੰਘ ਢਿੱਲ

ਸਰਹੱਦੀ ਪ੍ਰੈੱਸ ਕਲੱਬ (ਰਜਿ) ਦੀ ਹੋਈ ਭਰਵੀਂ ਇਕੱਤਰਤਾ

ਅੰਮ੍ਰਿਤਸਰ, 14 ਫਰਵਰੀ ( ਰੋਜ਼ਾਨਾ ਰਿਪੋਰਟਰ ਬਿਊਰੋ) ਪੱਤਰਕਾਰ ਭਾਈਚਾਰਾ ਦੀਆਂ ਸਮੱਸਿਆਵਾਂ, ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਸਮਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਲੰਬੇ ਸਮੇਂ ਤੋਂ ਯਤਨਸ਼ੀਲ ਸਰਹੱਦੀ ਪ੍ਰੈੱਸ ਕਲੱਬ (ਰਜਿ) ਦੇ ਜਿਲ੍ਹਾ ਅੰਮ੍ਰਿਤਸਰ ਦੀ ਇੱਕ ਜਰੂਰੀ ਇਕੱਤਰਤਾ ਅੰਮ੍ਰਿਤਸਰ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਭਾਈਚਾਰਾ ਨੇ ਸ਼ਮੂਲੀਅਤ ਕੀਤੀ। ਸਰਹੱਦੀ ਪ੍ਰੈੱਸ ਕਲੱਬ ਦੇ ਚੇਅਰਮੈਨ ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੱਤਰਕਾਰਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਾ ਲਈ ਕਲੱਬ ਦਾ ਹਰੇਕ ਆਗੂ ਤਿਆਰ – ਬਰ-ਤਿਆਰ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੇ ਆਉਂਦੇ ਅਧਿਕਾਰ ਖੇਤਰ ਵਿੱਚ ਜੋ ਦੁਰਘਟਨਾ ਵਾਪਰਦੀਆਂ ਉਨ੍ਹਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਚਾਹੀਦਾ ਹੈ ਉਸ ਵਿੱਚ ਕੋਈ ਪੱਖਪਾਤ ਨਹੀਂ ਕਰਨਾ ਚਾਹੀਦਾ ਹੈ। ਉਹਨਾਂ ਨੇ ਪੱਤਰਕਾਰਾਂ ਨੂੰ ਸਮਾਜ ਅੰਦਰ ਉਨ੍ਹਾਂ ਦੇ ਬਣਦੇ ਮਹੱਤਵ ਅਤੇ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਅਤੇ “ਪੱਤਰਕਾਰ ਭਾਈਚਾਰੇ ਦਾ ਇਹੋ ਨਾਅਰਾ ਮਜਬੂਰ ਕਰਾਂਗੇ ਭਾਈਚਾਰੇ” ਦਾ ਸੰਦੇਸ਼ ਦਿੱਤਾ।ਉਘੇ ਪੱਤਰਕਾਰ ਅਤੇ ਸਮਾਜ ਸੇਵੀ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਕਿਹਾ ਕਿ ਸਰਹੱਦੀ ਪ੍ਰੈੱਸ ਕਲੱਬ ਦਾ ਮੁੱਖ ਏਜੰਡਾ ਜਿੱਥੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ ਉਥੇ ਹੀ 17 ਟਿਕਾਊ ਵਿਕਾਸ ਟੀਚਿਆਂ ਤੇ ਅਧਾਰਿਤ 9 ਵਿਸ਼ਿਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤਾਂ ਜੋ ਸੂਬੇ ਅਤੇ ਦੇਸ਼ ਦਾ ਵਿਕਾਸ ਸੰਭਵ ਹੋ ਸਕੇ।ਸਰਹੱਦੀ ਪ੍ਰੈੱਸ ਕਲੱਬ ਵੱਲੋਂ ਪੱਤਰਕਾਰਾਂ ਮੈਡਮ ਸਿਮਰਨ ਅਠਵਾਲ ਅਤੇ ਮੈਡਮ ਭਵਜੋਤ ਕੌਰ ਨੂੰ ਪੱਤਰਕਾਰੀ ਖੇਤਰ ਅੰਦਰ ਪਾਏ ਗਏ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਰਾਜਬੀਰ ਸਿੰਘ, ਚਾਂਦ ਕੁਮਾਰ, ਦਲਬੀਰ ਸਿੰਘ ਗੁਮਾਨਪੁਰਾ, ਜਸਬੀਰ ਸਿੰਘ, ਦੀਪਕ ਸਿੰਘ ਮਹਿਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।

Leave a Reply

Your email address will not be published. Required fields are marked *