ਡਾ.ਅੰਬੇਡਕਰ ਵੈਲਫੇਅਰ ਸੁਸਾਇਟੀ ਨੇ ਕਰਵਾਇਆ ਵਿਜੇ ਦਸ਼ਮੀ ਸਮਾਗਮ

ਡਾ.ਅੰਬੇਡਕਰ ਵੈਲਫੇਅਰ ਸੁਸਾਇਟੀ ਨੇ ਕਰਵਾਇਆ ਵਿਜੇ ਦਸ਼ਮੀ ਸਮਾਗਮ

ਫਗਵਾੜਾ 18 ਅਕਤੂਬਰ (ਰੋਜ਼ਾਨਾਂ ਰਿਪੋਰਟਰ) ਡਾ:ਬੀ.ਆਰ.ਅੰਬੇਡਕਰ ਵੈਲਫੇਅਰ ਸੁਸਾਇਟੀ ਵਲੋਂ ਧੰਮ ਕ੍ਰਾਂਤੀ ਨੂੰ ਸਮਰਪਿਤ ਅਸ਼ੋਕਾ ਵਿਜੇ ਦਸ਼ਮੀ ਸਮਾਗਮ ਡਾ: ਬੀ.ਆਰ. ਅੰਬੇਡਕਰ ਪਾਰਕ ਨਕੋਦਰ ਰੋਡ ਹਦੀਆਬਾਦ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਯੂ-ਟਿਊਬ ਚੈਨਲ ਨੈਸ਼ਨਲ ਦਸਤਕ ਦੇ ਡਾਇਰੈਕਟਰ ਸ਼ੰਭੂ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਗੁਰਦਿਆਲ ਬੋਧ, ਬਲਦੇਵ ਲਾਲ ਬਾਹਮਣੀਆ, ਤਰਸੇਮ ਬੱਧਣ, ਸਤਪਾਲ ਬੈਂਕ ਮੈਨੇਜਰ, ਸੰਜੀਵ, ਦੇਵਰਾਜ ਸੁਮਨ ਅਤੇ ਐਡਵੋਕੇਟ ਐਸ.ਐਲ. ਵਿਰਦੀ ਹਾਜ਼ਰ ਸਨ। ਸਮਾਗਮ ਦੀ ਪ੍ਰਧਾਨਗੀ ਸ੍ਰੀਮਤੀ ਸੀਤਾ ਕੌਲ ਅਤੇ ਰਮੇਸ਼ ਕੌਲ ਨੇ ਕੀਤੀ। ਸਮਾਗਮ ਦੌਰਾਨ ਸਕੂਲੀ ਬੱਚਿਆਂ ਨੇ ਮਹਾਪੁਰਖਾਂ ਦੇ ਜੀਵਨ ’ਤੇ ਆਧਾਰਿਤ ਕੋਰੀਓਗ੍ਰਾਫੀ ਪੇਸ਼ ਕੀਤੀ ਅਤੇ ਮਿਸ਼ਨਰੀ ਗਾਇਕ ਐੱਸ.ਐੱਸ. ਆਜ਼ਾਦ ਅਤੇ ਜੀਵਨ ਮਹਿਮੀ ਗੋਲਡ ਮੈਡਲਿਸਟ ਨੇ ਬਾਬਾ ਸਾਹਿਬ ਡਾ: ਅੰਬੇਡਕਰ ਅਤੇ ਤਥਾਗਤ ਬੁੱਧ ਦੀਆਂ ਰਚਨਾਵਾਂ ਨੂੰ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ। ਮੁੱਖ ਮਹਿਮਾਨ ਸ਼ੰਭੂ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜਾਤੀ ਜਨਗਣਨਾ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਜਾਤਾਂ ਵਿੱਚ ਵੰਡੇ ਸਮਾਜ ਨੂੰ ਉਨ੍ਹਾਂ ਦੀ ਗਿਣਤੀ ਦੇ ਹਿਸਾਬ ਨਾਲ ਰਾਜਨੀਤਿਕ ਅਤੇ ਸਮਾਜਿਕ ਪੱਧਰ ’ਤੇ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਮੰਚ ਸੰਚਾਲਨ ਰਮੇਸ਼ ਕੌਲ ਨੇ ਬਾਖੂਬੀ ਨਿਭਾਇਆ। ਪ੍ਰੋਗਰਾਮ ਦੀ ਸਮਾਪਤੀ ਪੰਜਾਬ ਦੇ ਰਵਾਇਤੀ ਨਾਚ ਗਿੱਧੇ ਅਤੇ ਭੰਗੜੇ ਨਾਲ ਹੋਈ। ਇਸ ਮੌਕੇ ਨਿਰਮਲ ਗੁੜਾ, ਜੀਤਾ ਕੋਟਰਾਣੀ, ਬਿਹਾਰੀ ਲਾਲ ਮਾਹੀ, ਅਸ਼ੋਕ ਖੇੜਾ, ਮੱਖਣ ਚੌਹਾਨ, ਰਾਣਾ ਤਲਵਨ, ਅਸ਼ਵਨੀ ਕੁਮਾਰ ਬਲਾਚੌਰ, ਅਜੈ ਮੂਲਨਿਵਾਸੀ, ਮਾਸਟਰ ਜਸਵੀਰ ਸਿੰਘ,ਬਲਦੇਵ ਕੈਲੇ ਯੂ.ਏ.ਈ.,ਜਸਪਾਲ ਸਿੰਘ ਬਲਾਕੀਪੁਰ, ਜੀਵਨ ਕੌਲ,ਰਮੇਸ਼ ਬੱਬੀ, ਰੀਟਾ ਬਾਲਕੀਪੁਰ, ਅਮਨ ਅੰਬੇਡਕਰ, ਸਰਬਜੀਤ ਕੌਰ, ਬਿੰਦਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *