ਬਲੱਡ ਬੈਂਕ ਵਿਖੇ ਲਗਾਇਆ ਮੈਗਾ ਖੂਨ ਦਾਨ ਕੈਂਪ

ਬਲੱਡ ਬੈਂਕ ਵਿਖੇ ਲਗਾਇਆ ਮੈਗਾ ਖੂਨ ਦਾਨ ਕੈਂਪ

ਫਗਵਾੜਾ, 18 ਅਕਤੂਬਰ (ਰੋਜ਼ਾਨਾਂ ਰਿਪੋਰਟਰ) ਬਲੱਡ ਡੋਨਰਜ਼ ਕੌਂਸਲ ਫਗਵਾੜਾ ਵਲੋਂ 17 ਅਕਤੂਬਰ 2023 ਨੂੰ ਬਲੱਡ ਸੈਂਟਰ ਗੁਰੂ ਹਰਿਗੋਬਿੰਦ ਨਗਰ ਵਿਖੇ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਦੇ ਨਿਰਦੇਸ਼ ਅਨੁਸਾਰ ਖੂਨ ਦਾਨ ਕੈਂਪ ਦਾ ਆਯੋਜਿਨ ਕੀਤਾ ਗਿਆ, ਜਿਸ ਵਿੱਚ 21 ਖੂਨ ਦਾਨੀਆਂ ਨੇ ਖੂਨ ਦਾਨ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਟੀ.ਓ. ਡਾ: ਐਮ.ਐਲ. ਬਾਂਸਲ ਨੇ ਕਿਹਾ ਕਿ ਬਲੱਡ ਸੈਂਟਰ ਵਲੋਂ ਇਸ ਕੈਂਪ ਲਈ ਯੈੱਸ ਬੈਂਕ ਫਗਵਾੜਾ ਦਾ ਸਹਿਯੋਗ ਲਿਆ ਗਿਆ। ਉਹਨਾ ਕਿਹਾ ਕਿ ਪੂਰੇ ਰਾਜ ਵਿੱਚ 100 ਤੋਂ ਵੱਧ ਖੂਨ ਦਾਨ ਕੈਂਪ ਲਗਾਏ ਗਏ ਹਨ। ਉਹਨਾ ਵਲੋਂ ਉਹਨਾ ਖੂਨ ਦਾਨੀਆਂ ਦਾ ਧੰਨਵਾਦ ਕੀਤਾ ਗਿਆ, ਜਿਹਨਾ ਵਲੋਂ ਇਸ ਮੌਕੇ ‘ਤੇ ਖੂਨ ਦਾਨ ਕੀਤਾ ਗਿਆ। ਇਸ ਸਮੇਂ ਬੀ.ਟੀ.ਓ. ਡਾ: ਐਮ.ਐਲ. ਬਾਂਸਲ, ਮੀਤ ਪ੍ਰਧਾਨ ਹਰਬੰਸ ਲਾਲ, ਖਜ਼ਾਨਚੀ ਕੀਮਤੀ ਲਾਲ ਜੈਨ ਅਤੇ ਬਲੱਡ ਸੈਂਟਰ ਦਾ ਸਟਾਫ਼ ਹਾਜ਼ਰ ਸੀ।

 

Leave a Reply

Your email address will not be published. Required fields are marked *