MIB ਨੇ IFFI 2026 ਮੀਡੀਆ ਮਾਨਤਾ ਦੀ ਆਖਰੀ ਮਿਤੀ 17 ਅਕਤੂਬਰ ਤੱਕ ਵਧਾ ਦਿੱਤੀ ਹੈ

MIB ਨੇ IFFI 2026 ਮੀਡੀਆ ਮਾਨਤਾ ਦੀ ਆਖਰੀ ਮਿਤੀ 17 ਅਕਤੂਬਰ ਤੱਕ ਵਧਾ ਦਿੱਤੀ ਹੈ

PIB Chandigarh/ Rozana Reporter

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) 2026 ਲਈ ਮੀਡੀਆ ਮਾਨਤਾ ਦੀ ਆਖਰੀ ਮਿਤੀ ਦੋ ਦਿਨ ਵਧਾ ਕੇ 17 ਅਕਤੂਬਰ 2026 ਕਰ ਦਿੱਤੀ ਹੈ। ਗੋਆ ਦੇ ਪਣਜੀ ਵਿੱਚ 20 ਤੋਂ 28 ਨਵੰਬਰ 2026 ਤੱਕ ਆਯੋਜਿਤ ਹੋਣ ਵਾਲੇ ਇਸ ਫੈਸਟੀਵਲ ਨੂੰ ਕਵਰ ਕਰਨ ਦੀ ਯੋਜਨਾ ਬਣਾ ਰਹੇ ਮੀਡੀਆ ਪੇਸ਼ੇਵਰ ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਦੇ ਅਧਿਕਤਾਰਤ ਮਾਨਤਾ ਪੋਰਟਲ ਰਾਹੀਂ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ।

 

ਯੋਗ ਮੀਡੀਆ ਦੇ ਵਿਅਕਤੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੋਧੀ ਹੋਈ ਸਮੇਂ ਸੀਮਾ ਤੋਂ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਪੂਰੀ ਕਰਵਾ ਲੈਣ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰ ਦੇਣ।

 

ਰਜਿਸਟ੍ਰੇਸ਼ਨ ਲਿੰਕ: https://accreditation.pib.gov.in/eventregistration/login.aspx

 

ਜਾਣਕਾਰੀ ਲਈ, ਬਿਨੈਕਾਰ iffi.mediadesk@pib.gov.in ‘ ਤੇ ਸੰਪਰਕ ਕਰ ਸਕਦੇ ਹਨ ।

 

IFFI ਬਾਰੇ

 

1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI) ਸਾਊਥ ਏਸ਼ੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਿਨੇਮਾ ਉਤਸਵ ਹੈ। ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC) ਅਤੇ ਗੋਆ ਸਰਕਾਰ ਦੇ ਐਂਟਰਟੇਨਮੈਂਟ ਸੋਸਾਇਟੀ ਆਫ ਗੋਆ (ਈਐੱਸਜੀ) ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ IFFI, ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ, ਦਿੱਗਜਾਂ ਅਤੇ ਉਭਰਦੇ ਕਲਾਕਾਰਾਂ ਨੂੰ ਇਕੱਠੇ ਲਿਆਉਂਦਾ ਹੈ। ਅੰਤਰਰਾਸ਼ਟਰੀ ਮੁਕਾਬਲਿਆਂ, ਸੱਭਿਆਚਾਰਕ ਪ੍ਰਦਰਸ਼ਨਾਂ, ਮਾਸਟਰ ਕਲਾਸ ਅਤੇ ਸ਼ਰਧਾਂਜਲੀ ਸਮਾਰੋਹਾਂ ਦੇ ਨਾਲ, ਇਹ ਉਤਸਵ ਗੋਆ ਦੇ ਜੀਵੰਤ ਪਿਛੋਕੜ ਵਿੱਚ ਵੱਖ-ਵੱਖ ਕਹਾਣੀਆਂ, ਭਾਸ਼ਾਵਾਂ ਅਤੇ ਸਿਨੇਮੈਟਿਕ ਪਰੰਪਰਾਵਾਂ ਦਾ ਜਸ਼ਨ ਮਨਾਉਂਦਾ ਹੈ। 57ਵੇਂ IFFI 2026 ਬਾਰੇ ਵਧੇਰੇ ਜਾਣਕਾਰੀ ਅਤੇ ਨਵੀਨਤਾ ਵੇਰਵਿਆਂ ਲਈ ਕਿਰਪਾ ਕਰਕੇ https://www.iffigoa.org/ ‘ਤੇ ਦੇਖੋ।

 

Leave a Reply

Your email address will not be published. Required fields are marked *