ਖਾਦੀ ਅਤੇ ਗ੍ਰਾਮ ਉਦਯੋਗ: ਸਮਾਵੇਸ਼ੀ ਅਤੇ ਟਿਕਾਊ ਭਾਰਤ ਦਾ ਤਾਣਾ-ਬਾਣਾ ਬੁਣਨਾ

ਖਾਦੀ ਅਤੇ ਗ੍ਰਾਮ ਉਦਯੋਗ: ਸਮਾਵੇਸ਼ੀ ਅਤੇ ਟਿਕਾਊ ਭਾਰਤ ਦਾ ਤਾਣਾ-ਬਾਣਾ ਬੁਣਨਾ

  • ਸੁਸ਼੍ਰੀ ਰੂਪ ਰਾਸ਼ੀ ਅਤੇ ਡਾ. ਨਿਤੇਸ਼ ਧਵਨ

ਅਸੀਂ ਭਾਰਤ ਦੇ ਮਾਣ ਵਾਲੇ ਨਾਗਰਿਕ ਹਾਂ- ਜੋ ਅੱਜ ਨੌਮੀਨਲ ਜੀਡੀਪੀ ਦੀ ਦ੍ਰਿਸ਼ਟੀ ਨਾਲ ਵਿਸ਼ਵ ਦੀ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਆਰਥਿਕ ਵਿਕਾਸ ਦਾ ਇੱਕ ਵੱਡਾ ਹਿੱਸਾ ਐੱਮਐੱਸਐੱਮਈ ਖੇਤਰ ਨਾਲ ਸੰਚਾਲਿਤ ਹੁੰਦਾ ਹੈ, ਜਿਸ ਦਾ ਦੇਸ਼ ਦੀ ਸਮੁੱਚੀ ਜੀਡੀਪੀ ਵਿੱਚ ਇੱਕ-ਤਿਹਾਈ ਯੋਗਦਾਨ ਹੈ। ਇਸ ਵਿੱਚ ਵੀ ਗ੍ਰਾਮੀਣ ਸੂਖਮ ਉੱਦਮਾਂ ਦਾ ਪ੍ਰਮੁੱਖ ਯੋਗਦਾਨ ਹੈ। ਗ੍ਰਾਮੀਣ ਅਰਥਵਿਵਸਥਾ ਮੁੱਖ ਤੌਰ ‘ਤੇ ਖਾਦੀ ਅਤੇ ਹੈਂਡਲੂਮ ਖੇਤਰ ਜਿਹੇ ਕੁਟੀਰ ਉਦਯੋਗਾਂ ਦੇ ਨਾਲ-ਨਾਲ ਗ੍ਰਾਮੀਣ ਕਾਰੀਗਰਾਂ ਦੁਆਰਾ ਨਿਰਮਿਤ ਦਸਤਕਾਰੀ ਉਤਪਾਦਾਂ ‘ਤੇ ਨਿਰਭਰ ਕਰਦੀ ਹੈ। ਅਜਿਹੇ ਸਮੇਂ ਵਿੱਚ, ਜਦੋਂ ਦੁਨੀਆ ਅਸਮਾਨਤਾ, ਜਲਵਾਯੂ ਪਰਿਵਰਤਨ ਅਤੇ ਸਰੋਤਾਂ ਦੀ ਕਟੌਤੀ ਜਿਹੀਆਂ ਚੁਣੌਤੀਆਂ ਨਾਲ ਜੁਝ ਰਹੀ ਹੈ, ਉੱਥੇ ਹੀ ਆਈਟੀ ਅਤੇ ਸੌਫਟਵੇਅਰ ਦੇ ਖੇਤਰ ਵਿੱਚ ਏਆਈ ਨੌਕਰੀਆਂ ਨੂੰ ਲਗਾਤਾਰ ਨਿਗਲਦੇ ਹੋਏ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਜਿਹੇ ਵਿੱਚ, ਖਾਦੀ ਅਤੇ ਗ੍ਰਾਮ ਉਦਯੋਗ (ਕੇਵੀਆਈ) ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਨੂੰ ਅੱਗੇ ਵਧਾਉਣ ਅਤੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਹ ਘੱਟ ਸਰੋਤਾਂ ਦੀ ਵਰਤੋਂ ਕਰਕੇ ਵੱਖ-ਵੱਖ ਹੁਨਰ ਪੱਧਰਾਂ ‘ਤੇ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾ ਕੇ ਸਥਾਨਕ ਪੱਧਰ ‘ਤੇ ਪਲਾਇਣ ਨੂੰ ਘੱਟ ਕਰਨ ਵਿੱਚ ਵੀ ਸਮਰੱਥ ਹਨ। ਖਾਦੀ-ਹੱਥ ਤੋਂ ਕਤਿਆ ਅਤੇ ਹੱਥ ਨਾਲ ਬੁਣਿਆ ਹੋਇਆ- ਭਾਰਤ ਦੀ ਆਤਮਾ ਰਹੀ ਹੈ। ਜ਼ਿੰਮੇਵਾਰ ਉਤਪਾਦਨ ਵਿੱਚ ਊਰਜਾ ਅਤੇ ਜਲ ਦਾ ਕੁਸ਼ਲਤਾਪੂਰਵਕ ਉਪਯੋਗ ਕਰਦੇ ਹੋਏ ਕੁਦਰਤੀ ਰੇਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ। ਵਿਕਾਸ ਦੇ ਵਾਹਕ ਦੇ ਰੂਪ ਵਿੱਚ ਇਸ ਦੀ ਸਮਰੱਥਾ ਨੂੰ, ਹੌਲੀ ਗਤੀ ਨਾਲ ਹੀ, ਸਹੀ, ਲੇਕਿਨ ਨਿਰੰਤਰ ਮਾਨਤਾ ਮਿਲ ਰਹੀ ਹੈ।

ਸਾਡਾ ਉਦਯੋਗ ਇੱਕ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ, ਜੋ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ ਅਤੇ ਮਨੁੱਖੀ ਭਾਵਨਾਵਾਂ ਦੇ ਨਿਜੀ ਸਪਰਸ਼ ਅਤੇ ਬੇਮਿਸਾਲੀ ਕੌਸ਼ਲ ਦੇ ਨਾਲ ਵਿਭਿੰਨ ਕਲਾਤਮਕ ਪ੍ਰਗਟਾਵੇ ਨੂੰ ਪ੍ਰਦਰਸ਼ਿਤ ਕਰਦੀ ਹੈ। ਰਿਗਵੇਦ, ਰਾਮਾਇਣ, ਮਹਾਭਾਰਤ, ਥਾਲੀਆ (ਯੂਨਾਨੀ ਇਤਿਹਾਸਕਾਰ ਹੇਰੋਡੋਟਸ ਦੁਆਰਾ ਰਚਿਤ) ਅਤੇ ਕੌਟਿਲਯ ਨਾਲ ਸਬੰਧਿਤ ਲਿਖਤ ਗ੍ਰੰਥਾਂ ਵਿੱਚ ਨਾ ਸਿਰਫ਼ ਕਤਾਈ ਅਤੇ ਬੁਣਾਈ ਦਾ ਜ਼ਿਕਰ ਮਿਲਦਾ ਹੈ, ਸਗੋਂ ਰੇਸ਼ਮ ਅਤੇ ਕਪਾਹ ਦੀ ਉੱਚ ਗੁਣਵੱਤਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਾਮਾਇਣ ਵਿੱਚ ਕਪਾਹ ਦਾ ਜ਼ਿਕਰ ਸੰਤ ਦੇ ਗੁਣਾਂ ਨਾਲ ਜੋੜ ਕੇ ਕੀਤਾ ਗਿਆ ਹੈ, ਉੱਥੇ ਹੀ ਵੱਖ ਵੱਖ ਤਰ੍ਹਾਂ ਦੀਆਂ ਬੁਣਾਈਆਂ ਸਮ੍ਰਿੱਧ ਸੱਭਿਆਚਾਰਕ ਤਾਣੇ-ਬਾਣੇ ਨੂੰ ਦਰਸਾਉਂਦੀਆਂ ਹਨ। ਹੱਥ ਨਾਲ ਕਤਾਈ ਅਤੇ ਹੱਥ ਨਾਲ ਬੁਣੇ ‘ਜਨ ਸਮੂਹ ਦੁਆਰਾ ਉਤਪਾਦਿਤ’ ਖਾਦੀ ਦੀ ਵਰਤੋਂ ਮਹਾਤਮਾ ਗਾਂਧੀ ਜੀ ਨੇ ਬਸਤੀਵਾਦੀਆਂ ਦੁਆਰਾ ਵੱਡੇ ਪੈਮਾਨੇ ‘ਤੇ ਕੀਤੇ ਜਾਣ ਵਾਲੇ ਉਤਪਾਦਨ ਦਾ ਮੁਕਾਬਲਾ ਕਰਨ ਲਈ ਕੀਤਾ ਸੀ। ਸੁਤੰਤਰਤਾ ਦਾ ਇਹ ਕੱਪੜਾ ਅੱਜ ਆਪਣੇ ਕੁਦਰਤੀ, ਆਰਾਮਦਾਇਕ ਅਤੇ ਟਿਕਾਊ ਹੋਣ ਦੇ ਵਿਸ਼ੇਸ਼ ਗੁਣਾਂ ਦੇ ਕਾਰਨ ਪਸੰਦੀਦਾ ਫੈਸ਼ਨ ਸਟੇਟਮੈਂਟ ਬਣਦਾ ਜਾ ਰਿਹਾ ਹੈ। ਇਸ ਦਾ ਹੱਥ ਨਾਲ ਬਣਿਆ ਸਰੂਪ ਇਸ ਨੂੰ ਵਿਸ਼ੇਸ਼ ਪਛਾਣ ਪ੍ਰਦਾਨ ਕਰਦਾ ਹੈ ਅਤੇ ਇਸ ਲਈ ਇਸ ਨੂੰ ਵੱਡੇ ਪੈਮਾਨੇ ‘ਤੇ ਹੋਣ ਵਾਲੇ ਸਮਕਾਲੀ ਉਤਪਾਦਨ ਦੇ ਨਾਲ ਮਾਤਰਾ ਦੇ ਪੱਧਰ ‘ਤੇ ਮੁਕਾਬਲਾ ਕਰਨ ਦੀ ਜ਼ਰੂਰਤ ਨਹੀਂ ਹੈ। ਖਾਦੀ ਦੀ ਯਾਤਰਾ- ਸਵਦੇਸ਼ੀ ਅਤੇ ਸੁਤੰਤਰਤਾ ਦਾ ਇੱਕ ਪ੍ਰਤੀਕ ਹੋਣ ਤੋਂ ਲੈ ਕੇ ਸਮਕਾਲੀ ਫੈਸ਼ਨ ਅਤੇ ਜੀਵਨ ਸ਼ੈਲੀ ਦੀ ਪਸੰਦ, ਵਿਸ਼ੇਸ਼ ਕਰਕੇ ਵਾਤਾਵਰਣ ਦੇ ਪ੍ਰਤੀ ਜਾਗਰੂਕ ਨਵੀਂ ਪੀੜ੍ਹੀ ਦੀ- ਬਣਨ ਤੱਕ ਇਹ ਦਰਸਾਉਂਦੀ ਹੈ ਕਿ ਕਿਵੇਂ ਪਰੰਪਰਾ ਖੁਦ ਨੂੰ ਬਦਲਦੀਆਂ ਖਪਤਕਾਰ ਤਰਜੀਹਾਂ ਦੇ ਅਨੁਸਾਰ ਢਾਲ ਸਕਦੀ ਹੈ। ਅਸਲ ਵਿੱਚ, ਨੇੜਲੇ-ਸਰੋਤ ਉਤਪਾਦਨ ਦੀ ਪਰੰਪਰਾ, ਜੋ ਵਧੇਰੇ ਟਿਕਾਊ ਹੈ, ਖਾਦੀ ਈਕੋਸਿਸਟਮ ਦੀ ਅੰਤਰਨਿਹਿਤ ਸ਼ਕਤੀ ਹੈ। 21ਵੀਂ ਸਦੀ ਵਿੱਚ, ਕੇਵੀਆਈਸੀ ਸਾਡੇਅਧਿਆਦੇਸ਼ ਵਿੱਚਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ—“ਰਾਸ਼ਟਰ ਲਈ ਖਾਦੀ, ਫੈਸ਼ਨ ਲਈ ਖਾਦੀ ਅਤੇ ਤਬਦੀਲੀ ਲਈ ਖਾਦੀ”—ਤੋਂ ਪ੍ਰੇਰਨਾ ਲੈਂਦੇ ਹੋਏ, ਖੇਤੀਬਾੜੀ, ਫਾਈਬਰ ਅਤੇ ਬਜ਼ਾਰ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ।”

 

ਇਹ ਧਿਆਨ ਦੇਣ ਯੋਗ ਗੱਲ ਹੈ ਕਿ ਹੱਥ ਨਾਲ ਕਤਾਈ, ਖਾਦੀ ਅਤੇ ਹੈਂਡਲੂਮ ਦਰਮਿਆਨ ਪ੍ਰਮੁੱਖ ਅੰਤਰਕਾਰੀ ਵਿਸ਼ੇਸ਼ਤਾ ਹੈ। ਕਿਉਂਕਿ ਸੂਤ ਵੀ ਹੱਥ ਨਾਲ ਤਿਆਰ ਕੀਤਾ ਜਾਂਦਾ ਹੈ, ਇਸ ਲਈ ਉਤਪਾਦਨ ਦੀ ਕਿਰਤ-ਪ੍ਰਧਾਨ ਪ੍ਰਕਿਰਤੀ ਵੱਡੀ ਗਿਣਤੀ ਵਿੱਚ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਦੀ ਹੈ। ਵੰਡੀ ਹੋਈ ਵਿਵਸਥਾ ਦੇ ਤਹਿਤ ਤਿਆਰ ਕੀਤੇ ਗਏ ਹੱਥ ਨਾਲ ਬਣੇ ਲੱਛਿਆਂ ਨੂੰ ਇਕੱਠਾ ਕਰਨ ਦਾ ਕੰਮ ਕਰਨ ਵਾਲੀਆਂ ਖਾਦੀ ਸੰਸਥਾਵਾਂ ਨੂੰ ਪਿਛਲੇ ਸੱਤ ਦਹਾਕਿਆਂ ਤੋਂ ਖਾਦੀ ਅਤੇ ਗ੍ਰਾਮ ਉਦਯੋਗ ਦੁਆਰਾ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਰਹੀ ਹੈ। ਕੇਵੀਆਈਸੀ ਦੇ ਵਿਭਾਗੀ ਅਤੇ ਗੈਰ-ਵਿਭਾਗੀ ਸਿਖਲਾਈ ਕੇਂਦਰਾਂ ਰਾਹੀਂ ਹੁਨਰ ਵਿਕਾਸ ਅਤੇ ਹੁਨਰ ਉੱਨਤੀ ਦੇ ਜ਼ਰੀਏ ਸਮਰੱਥਾ ਵਾਧਾ ਕੀਤਾ ਜਾ ਰਿਹਾ ਹੈ। ਦੇਸ਼ ਦੀ ਦੋ-ਤਿਹਾਈ ਗ੍ਰਾਮੀਣ ਆਬਾਦੀ ਨੂੰ ਦੇਖਦੇ ਹੋਏ, ਇਸ ਖੇਤਰ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਇਹ ਗ੍ਰਾਮੀਣ ਉੱਦਮੀਆਂ ਲਈ ਲੋੜੀਂਦੇ ਮੌਕੇ ਉਪਲਬਧ ਕਰਵਾਉਂਦਾ ਹੈ। ਇਸ ਤਰ੍ਹਾਂ ਦੀ ਦਖਲਅੰਦਾਜ਼ੀ ਜ਼ਮੀਨੀ ਪੱਧਰ ‘ਤੇ ਲੋਕਾਂ ਲਈ ਆਮਦਨ ਪੈਦਾ ਕਰਨ ਦੇ ਮੌਕੇ ਪੈਦਾ ਕਰਕੇ ਸਿੱਧੇ ਤੌਰ ‘ਤੇ ਐੱਸਡੀਜੀ 1 (ਗ਼ਰੀਬੀ ਦੇ ਖਾਤਮੇ) ਅਤੇ ਐੱਸਡੀਜੀ 8 (ਸਨਮਾਨਜਨਕ ਕੰਮ ਅਤੇ ਆਰਥਿਕ ਵਿਕਾਸ) ਨੂੰ ਅੱਗੇ ਵਧਾਉਂਦੇ ਹਨ। ਹਾਲ ਹੀ ਦੇ ਉਪਾਵਾਂ, ਜਿਨ੍ਹਾਂ ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੁਆਰਾ ਅਪ੍ਰੈਲ 2025 ਤੋਂ ਕਤਾਈ ਅਤੇ ਬੁਣਾਈ ਦੀ ਮਜ਼ਦੂਰੀ ਵਿੱਚ ਵਾਧਾ, ਕਾਰਜ ਉਪਕਰਣਾਂ, ਕੰਮ ਦੀਆਂ ਸਥਿਤੀਆਂ ਅਤੇ ਉਪਕਰਣ ਸਬੰਧੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਵਾਧੂ ਸਹਾਇਤਾ ਅਤੇ ਮਾਰਕੀਟਿੰਗ ਸਬੰਧੀ ਸਹੂਲਤਾਂ ਨੂੰ ਬਿਹਤਰ ਬਣਾਉਣਾ ਸ਼ਾਮਲ ਹੈ, ਕਾਰੀਗਰਾਂ ਦੀ ਆਮਦਨ ਵਧਾਉਣ ਅਤੇ ਰਵਾਇਤੀ ਆਜੀਵਿਕਾਵਾਂ ਨੂੰ ਆਕਰਸ਼ਕ ਅਤੇ ਆਰਥਿਕ ਤੌਰ ‘ਤੇ ਟਿਕਾਊ ਬਣਾਉਣ ‘ਤੇ ਦਿੱਤੇ ਜਾ ਰਹੇ ਜ਼ੋਰ ਨੂੰ ਹੋਰ ਜ਼ਿਆਦਾ ਪ੍ਰਦਰਸ਼ਿਤ ਕਰਦੇ ਸਮੇਂ ਦੇ ਨਾਲ, ਵਿਸ਼ੇਸ਼ ਤੌਰ ‘ਤੇ ਪਿਛਲੇ ਇੱਕ ਦਹਾਕੇ ਦੌਰਾਨ, ਖਾਦੀ ਅਤੇ ਗ੍ਰਾਮ ਉਦਯੋਗ (ਵੀਆਈ) ਈਕੋਸਿਸਟਮ ਨੂੰ ਲਗਾਤਾਰ ਮਜ਼ਬੂਤ ਕੀਤੇ ਜਾਣ ਦੇ ਕਾਰਨ ਕੁੱਲ ਉਤਪਾਦਨ ਲਗਭਗ 4,000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦੋਂ ਕਿ ਵਿਕਰੀ ਲਗਭਗ 8,000 ਕਰੋੜ ਰੁਪਏ ਤੱਕ ਪਹੁੰਚ ਗਈ ਹੈ।

ਅੱਗੇ ਵਧਦੇ ਹੋਏ, ਆਰਾਮਦਾਇਕ ਟੈਕਸਟਾਈਲ ਦੇ ਰੂਪ ਵਿੱਚ ਪਛਾਣੀ ਜਾਣ ਵਾਲੀ ਖਾਦੀ ਹੁਣ ਨਵੀਆਂ ਸ਼੍ਰੇਣੀਆਂ ਅਤੇ ਫੈਸ਼ਨ ਸਟੇਟਮੈਂਟ ਦਾ ਰੂਪ ਲੈ ਰਹੀ ਹੈ। ਇਸ ਦਾ ਪਰਿਵਰਤਨ ਖਾਦੀ ਡੈਨਿਮ, ਡਿਜ਼ਾਈਨਰ ਸਾੜੀਆਂ ਅਤੇ ਬ੍ਰਾਈਡਲ ਵੀਅਰ, ਆਧੁਨਿਕ ਸ਼ਰਟ ਅਤੇ ਟ੍ਰਾਊਜ਼ਰਸ ਅਤੇ ਰੇਮੰਡ ਅਤੇ ਪੀਟਰ ਇੰਗਲੈਂਡ ਜਿਹੀ ਮੁੱਖਧਾਰਾ ਦੇ ਬ੍ਰਾਂਡਾਂ ਦੇ ਸੰਗ੍ਰਿਹਾਂ ਦੇ ਰੂਪ ਵਿੱਚ ਸਪਸ਼ਟ ਦਿਖਾਈ ਦਿੰਦਾ ਹੈ। ਐੱਮਐੱਸਐੱਮਈ ਮੰਤਰਾਲਾ ਅਤੇ ਟੈਕਸਟਾਈਲ ਮੰਤਰਾਲੇ ਦੀ ਸੰਯੁਕਤ ਪਹਿਲਕਦਮੀ ਦੇ ਰੂਪ ਵਿੱਚ ਸਥਾਪਿਤ ਸੈਂਟਰ ਆਫ਼ ਐਕਸੀਲੈਂਸ ਫਾਰ ਖਾਦੀ (ਨਿਫਟ, ਦਿੱਲੀ) ਨੇ ਲਿਬਾਸਾਂ ਦੀਆਂ ਵੱਖ-ਵੱਖ ਸ਼੍ਰੇਣੀਆਂ, ਪ੍ਰਿੰਟ, ਬੁਣਾਈ, ਕਢਾਈ ਅਤੇ ਪੇਟਿੰਗ ਨਾਲ ਲੈਸ ਘਰੇਲੂ ਉਤਪਾਦਾਂ ਦੇ ਸੰਗ੍ਰਹਿ ਅਤੇ ਸਾੜੀ ਡਿਜ਼ਾਈਨਾਂ ਸਮੇਤ 2,129 ਖਾਦੀ ਡਿਜ਼ਾਈਨ ਸੰਗ੍ਰਹਿ ਵਿਕਸਿਤ ਕੀਤੇ ਹਨ ਅਤੇ ਸੈਂਟਰ ਆਫ ਐਕਸੀਲੈਂਸ ਫਾਰ ਖਾਦੀ ਨਾਲੇਜ ਪੋਰਟਲ ਰਾਹੀਂ ਖਾਦੀ ਸੰਸਥਾਨਾਂ/ਇੱਛੁਕ ਉੱਦਮੀਆਂ ਨੂੰ ਸਮਰੱਥ ਬਣਾਉਣ ਦਾ ਕੰਮ ਜਾਰੀ ਰੱਖਿਆ ਹੈ।

ਸ਼ਿਸ਼ੂ ਪੋਸ਼ਾਕਾਂ (ਲਿਬਾਸਾ) ਦੇ ਖੇਤਰ ਵਿੱਚ ਸਾਡਾ ਪ੍ਰਵੇਸ਼ ਇਸ ਤੱਥ ਤੋਂ ਪ੍ਰੇਰਿਤ ਹੈ ਕਿ ਗਲੋਬਲ ਸ਼ਿਸ਼ੂ ਅਤੇ ਬੱਚਿਆਂ ਦੇ ਕੱਪੜਿਆਂ ਦਾ ਸੈਗਮੈਂਟ ਬਜ਼ਾਰ ਦੇ ਸਾਲ 2030 ਤੱਕ 60 ਅਰਬ ਡਾਲਰ ਤੋਂ ਵੱਧ ਹੋਣ ਦੀ ਉਮੀਦ ਹੈ (ਸੀਏਜੀਆਰ 5–8.1 ਪ੍ਰਤੀਸ਼ਤ ਦੇ ਦਰਮਿਆਨ), ਅਤੇ ਇਸ ਵਿੱਚ ਜੈਵਿਕ ਕਪਾਹ, ਹਾਈਪੋਐੱਲਰਜੈਨਿਕ ਕੱਪੜਿਆਂ ਅਤੇ ਗੈਰ-ਜ਼ਹਿਰੀਲੀਆਂ ਨਿਰਮਾਣ ਪ੍ਰਕਿਰਿਆਵਾਂ ਨੂੰ ਪਹਿਲ ਦਿੱਤੀ ਜਾਵੇਗੀ। 21ਵੀਂ ਸਦੀ ਦੇ ਭਾਰਤ ਲਈ ਬ੍ਰਾਂਡ ਦੀ ਸਥਿਤੀ ਨੂੰ ਦਰਸਾਉਣ ਵਾਲੇ ਨਵਯੁੱਗ ਖਾਦੀ ਡਿਜ਼ਾਈਨਾਂ ਨੂੰ ਪ੍ਰਗਤੀ ਮੈਦਾਨ ਸਥਿਤ ਰਾਸ਼ਟਰੀ ਸ਼ਿਲਪ ਸੰਗ੍ਰਹਾਲਯ ਅਤੇ ਦਸਤਕਾਰੀ ਅਕਾਦਮੀ ਵਿਖੇ ਖਾਦੀ ਨੋਲੇਜ ਪੋਰਟਲ ਦੇ ਨਾਲ ਲਾਂਚ ਕੀਤਾ ਗਿਆ। ਇਨ੍ਹਾਂ ਵਿੱਚ 710 ਨਵੇਂ ਉਤਪਾਦ ਸ਼ਾਮਲ ਹਨ, ਜੋ ਸਮਕਾਲੀ ਅਤੇ ਨਵੀਨਤਾਕਾਰੀ ਤਰੀਕੇ ਨਾਲ “ਨਵੇਂ ਭਾਰਤ ਦੀ ਨਵੀਂ ਖਾਦੀ” ਨੂੰ ਪੇਸ਼ ਕਰਦੇ ਹਨ। ਸਾਰੇ ਉਮਰ ਵਰਗਾਂ ਦੇ ਲੋਕਾਂ, ਜੈਨ ਜ਼ੀ (Gen Z) ਤੋਂ ਲੈ ਕੇ ਦਿਲ ਤੋਂ ਨੌਜਵਾਨ ਲੋਕਾਂ ਤੱਕ ਨੂੰ ਆਕਰਸ਼ਿਤ ਕਰਨ ਲਈ ਹਾਲ ਹੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਵੈਲਨੈੱਸ/ਯੋਗਾ ਵੀਅਰ ਦਾ ਸੰਗ੍ਰਹਿ ‘ਸਵਧਾ’ ਵੀ ਲਾਂਚ ਕੀਤਾ ਗਿਆ ਹੈ।

ਖਾਦੀ ਵਿੱਚ ਰੁਜ਼ਗਾਰ ਪੈਦਾ ਕਰਨ ਲਈ ਬਹੁਤ ਘੱਟ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ। ਖਾਦੀ ਵਿਕਾਸ ਯੋਜਨਾ, ਗ੍ਰਾਮ-ਉਦਯੋਗ ਵਿਕਾਸ ਯੋਜਨਾ, ਪੀਐੱਮਈਜੀਪੀ (PMEGP) ਵਰਗੀਆਂ ਯੋਜਨਾਵਾਂ ਰਾਹੀਂ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਨਾਲ ਕੇਵੀਆਈ ਸੰਸਥਾਨਾਂ/ਇਕਾਈਆਂ ਨੂੰ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਵਿੱਚ ਸਮਰੱਥ ਬਣਾਇਆ ਜਾ ਰਿਹਾ ਹੈ। ਸਰਕਾਰ ਵਿੱਤੀ ਸਹਾਇਤਾ, ਕਾਰਜਸ਼ੀਲ ਪੂੰਜੀ ਦੀ ਸੁਵਿਧਾ, ਗੁਣਵੱਤਾਪੂਰਨ ਕੱਚੇ ਮਾਲ ਦੀ ਸਹਾਇਤਾ, ਟ੍ਰੇਨਿੰਗ, ਟੂਲ-ਕਿੱਟ, ਮਜ਼ਦੂਰੀ ਮੁਆਵਜ਼ਾ,ਮਾਰਕੀਟਿੰਗ ਸਹਾਇਤਾ, ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਸੁਰੱਖਿਆ ਲਾਭਾਂ ਸਮੇਤ ਸਾਰੀਆਂ ਜ਼ਰੂਰੀ ਸਹਾਇਤਾਵਾਂ ਪ੍ਰਦਾਨ ਕਰਕੇ ਰਵਾਇਤੀ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਲਈ ਵੱਡੇ ਪੱਧਰ ‘ਤੇ ਯਤਨ ਕਰ ਰਹੀ ਹੈ। ਅਹਿਮਦਾਬਾਦ ਸਥਿਤ ਈਡੀਆਈਆਈ (EDII) ਦੁਆਰਾ ਕੀਤੇ ਗਏ ਮੁਲਾਂਕਣ ਅਧਿਐਨ ਦੇ ਅਨੁਸਾਰ, ਜਿਸ ਦੀ ਰਿਪੋਰਟ ਜਨਵਰੀ 2026 ਵਿੱਚ ਪੇਸ਼ ਕੀਤੀ ਗਈ ਸੀ, ਸਾਰੀਆਂ ਯੋਜਨਾਵਾਂ ਦੇ ਤਹਿਤ 75 ਪ੍ਰਤੀਸ਼ਤ ਤੋਂ ਵੱਧ ਕਾਰੀਗਰਾਂ ਨੇ ਦਖਲਅੰਦਾਜ਼ੀ ਤੋਂ ਬਾਅਦ ਆਪਣੀ ਆਮਦਨ ਵਿੱਚ ਮਾਪਣਯੋਗ ਵਾਧਾ ਦੱਸਿਆ ਅਤੇ ਉਨ੍ਹਾਂ ਕਾਰੀਗਰਾਂ ਲਈ ਸਾਲ ਭਰ ਦਾ ਸਥਾਈ ਰੁਜ਼ਗਾਰ ਪੈਦਾ ਹੋਇਆ ਹੈ, ਜੋ ਪਹਿਲਾਂ ਮੌਸਮੀ ਜਾਂ ਪ੍ਰਵਾਸੀ ਮਜ਼ਦੂਰੀ ‘ਤੇ ਨਿਰਭਰ ਸਨ। ਇਸ ਨਾਲ ਅਸਲ ਵਿੱਚ ਮਜ਼ਦੂਰਾਂ ਦੇ ਪ੍ਰਵਾਸ ਨੂੰ ਘਟਾਉਣ ਵਿੱਚ ਮਦਦ ਮਿਲੀ। ਫੂਡ ਪ੍ਰੋਸੈੱਸਿੰਗ , ਅਗਰਬੱਤੀ ਅਤੇ ਹਨੀ ਮਿਸ਼ਨ ਦੇ ਤਹਿਤ ਟ੍ਰੇਂਡ ਕਾਰੀਗਰ ਸੁਗੰਧਿਤ ਤੇਲ, ਸੁਗੰਧਿਤ ਮੋਮਬੱਤੀਆਂ ਜਾਂ ਵੈਲਿਊ ਐਡਿਡ ਸ਼ਹਿਦ ਉਤਪਾਦਾਂ ਵਰਗੀਆਂ ਨਵੀਆਂ ਉਤਪਾਦ ਸ਼੍ਰੇਣੀਆਂ ਵਿੱਚ ਵਿਭਿੰਨਤਾ ਲੈ ਕੇ ਆਏ ਹਨ। ਇਸ ਵਿਭਿੰਨਤਾ ਨਾਲ ਸਥਾਨਕ ਬਜ਼ਾਰ ਵਿੱਚ ਹੋਣ ਵਾਲੇ ਉਤਾਰ-ਚੜ੍ਹਾਅ ਦੇ ਪ੍ਰਤੀ ਉਹ ਵਧੇਰੇ ਮਜ਼ਬੂਤ ਹੋਏ ਹਨ।

ਖਾਦੀ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਸਿੱਧਾ ਯੋਗਦਾਨ ਪਾਉਂਦੀ ਹੈ ਅਤੇ ਇਸ ਪ੍ਰਕਾਰ ਸਮਾਵੇਸ਼ੀ ਵਿਕਾਸ ਦੇ ਉਦੇਸ਼ ਦੇ ਅਨੁਕੂਲ ਹੈ। ਲਗਭਗ ਪੰਜ ਲੱਖ ਖਾਦੀ ਕਾਰੀਗਰਾਂ ਵਿੱਚੋਂ ਕਰੀਬ 80 ਪ੍ਰਤੀਸ਼ਤ ਮਹਿਲਾਵਾਂ ਹਨ। ਅਧਿਐਨ ਦੇ ਅਨੁਸਾਰ, ਜੀਵੀਵਾਈ ਯੋਜਨਾਵਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧੇਰੇ ਪਾਈ ਗਈ, ਵਿਸ਼ੇਸ਼ ਤੌਰ ‘ਤੇ ਅਗਰਬੱਤੀ, ਹੱਥ ਨਾਲ ਬਣੇ ਕਾਗਜ਼ , ਹਨੀ ਮਿਸ਼ਨ ਅਤੇ ਸੇਵਾ ਉਦਯੋਗ ਖੇਤਰਾਂ ਵਿੱਚ। ਇਸ ਲਈ, ਇਸ ਖੇਤਰ ਵਿੱਚ ਕਿਸੇ ਵੀ ਰੂਪ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੇ ਉਨ੍ਹਾਂ ਲਈ ਸਿੱਧਾ ਮੁਆਵਜ਼ਾ ਯਕੀਨੀ ਬਣਾਇਆ ਹੈ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਸੁਤੰਤਰਤਾ ਅਤੇ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਵਧੇ ਹੋਏ ਆਤਮਸਨਮਾਨ ਦੇ ਮਾਧਿਅਮ ਰਾਹੀਂ ਸਸ਼ਕਤ ਬਣਾਇਆ ਜਾ ਰਿਹਾ ਹੈ। ਮਹਿਲਾਵਾਂ ਨੂੰ ਉਤਪਾਦਕ ਆਰਥਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਯੋਗ ਬਣਾ ਕੇ, ਖਾਦੀ ਸਿੱਧੇ ਤੌਰ ‘ਤੇ ਐੱਸਡੀਜੀ 5 (ਲਿੰਗ ਸਮਾਨਤਾ) ਵਿੱਚ ਯੋਗਦਾਨ ਪਾਉਂਦੀ ਹੈ ਅਤੇ ਨਾਲ ਹੀ ਐੱਸਡੀਜੀ 10 (ਅਸਮਾਨਤਾਵਾਂ ਵਿੱਚ ਕਮੀ) ਦੇ ਤਹਿਤ ਸਮਾਜਿਕ ਅਤੇ ਆਰਥਿਕ ਅਸਮਾਨਤਾਵਾਂ ਨੂੰ ਘਟਾਉਣ ਵਿੱਚ ਵੀ ਸਹਾਇਤਾ ਕਰਦੀ ਹੈ।

ਹੱਥ ਨਾਲ ਬਣੇ ਉਦਯੋਗ ਦੀ ਆਲਮੀ ਮੰਗ ਵਧ ਰਹੀ ਹੈ ਅਤੇ ਇਸ ਵਿੱਚ ਨਿਰਯਾਤ ਦੀਆਂ ਅਪਾਰ ਸੰਭਾਵਨਾਵਾਂ ਹਨ, ਜਿਨ੍ਹਾਂ ਦਾ ਲਾਭ ਉਠਾਉਣਾ ਜ਼ਰੂਰੀ ਹੈ। ਰਵਾਇਤੀ ਹੱਥ ਨਾਲ ਬਣੇ ਉਤਪਾਦਾਂ ਦੀ ਵਿਸ਼ਾਲ ਮਾਤਰਾ ਅਤੇ ਵਿਭਿੰਨਤਾ ਦੇ ਨਾਲ ਭਾਰਤ ਵਿਸ਼ਵ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਗਲੋਬਲ ਹੈਂਡਲੂਮ ਉਤਪਾਦਨ ਦਾ 85 ਪ੍ਰਤੀਸ਼ਤ ਭਾਰਤ ਵਿੱਚ ਹੁੰਦਾ ਹੈ ਅਤੇ ਇਸ ‘ਅੰਤਰਨਿਹਿਤ ਮੁੱਲ’ ਦਾ ਲاਭ ਉਠਾ ਕੇ ‘ਵਧੇਰੇ ਰਿਟਰਨ’ ਪ੍ਰਾਪਤ ਕੀਤੇ ਜਾ ਸਕਦੇ ਹਨ। ਸ੍ਰੀਲੰਕਾ, ਨੇਪਾਲ, ਬੰਗਲਾਦੇਸ਼, ਕੰਬੋਡੀਆ ਅਤੇ ਇੰਡੋਨੇਸ਼ੀਆ ਵਰਗੇ ਹੋਰ ਹੈਂਡਲੂਮ ਦੇਸ਼ ਬਹੁਤ ਸੀਮਤ ਸ਼੍ਰੇਣੀ ਦੇ ਉਤਪਾਦਾਂ ਦਾ ਨਿਰਮਾਣ ਕਰਦੇ ਹਨ, ਪਰ ਇਹ ਮੁੱਖ ਤੌਰ ‘ਤੇ ਘਰੇਲੂ ਉਤਪਾਦਨ ਲਈ ਹੁੰਦੇ ਹਨ। ਭਾਰਤ ਵਿੱਚ ਆਪਣੇ ਜਨਗਿਣਤੀ ਵਾਧੇ ਅਤੇ ਵਿਭਿੰਨ ਸੱਭਿਆਚਾਰਕ ਵਿਰਸਾਤ ਦੇ ਅਧਾਰ ‘ਤੇ ਖਾਦੀ ਅਤੇ ਹੈਂਡਲੂਮ ਉਤਪਾਦਾਂ ਦੀ ਗਲੋਬਲ ਮੰਗ ਨੂੰ ਪੂਰਾ ਕਰਨ ਦੀ ਅਪਾਰ ਸਮਰੱਥਾ ਹੈ। ਦੁਨੀਆ ਭਰ ਦੇ ਖਪਤਕਾਰ ਹੱਥ ਨਾਲ ਬਣੇ, ਸਰੋਤ ਦਾ ਪਤਾ ਲਗਾਉਣ ਯੋਗ, ਕੁਦਰਤੀ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਉਤਪਾਦਾਂ ਵਿੱਚ ਵਧਦੀ ਦਿਲਚਸਪੀ ਦਿਖਾ ਰਹੇ ਹਨ। ਇਹ ਖਾਦੀ ਅਤੇ ਹੱਥ ਨਾਲ ਬਣੇ ਉਤਪਾਦਾਂ ਨੂੰ ਸਿਰਫ਼ ਰਵਾਇਤੀ ਵਸਤੂਆਂ ਦੇ ਰੂਪ ਵਿੱਚ ਨਹੀਂ, ਸਗੋਂ ਅਜਿਹੇ ਪ੍ਰੀਮੀਅਮ ਉਤਪਾਦਾਂ ਦੇ ਰੂਪ ਵਿੱਚ ਮੁੜ ਸਥਾਪਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ, ਜੋ ਪ੍ਰਮਾਣਿਕਤਾ, ਸ਼ਿਲਪ ਕੌਸ਼ਲ ਦੀ ਸਮ੍ਰਿੱਧ ਵਿਰਾਸਤ ਅਤੇ ਨਿਰੰਤਰਤਾ ਨੂੰ ਦਰਸਾਉਂਦੇ ਹਨ। ਵਿਦੇਸ਼ ਮੰਤਰਾਲੇ ਦੇ ਅਧੀਨ ਅਮਰੀਕਾ ਦੇ ਨਿਊਯਾਰਕ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਦੇ ਟ੍ਰੇਡ ਪੋਰਟਲ ‘ਤੇ ਕੇਵੀਆਈਸੀ (KVIC) ਨੇ ਈਪੀਸੀ ਵਜੋਂ ਰਜਿਸਟ੍ਰੇਸ਼ਨ ਕਰਵਾਈ ਹੈ। ਕੇਵੀਆਈਸੀ ਨੇ ਪ੍ਰਗਤੀਸ਼ੀਲ ਖਾਦੀ ਸੰਸਥਾਨਾਂ ਨੂੰ ਈਐਕਸਆਈਐੱਮ (EXIM) ਲਾਇਸੈਂਸ ਨਾਲ ਰਜਿਸਟਰਡ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ ਆਪਣੀਆਂ ਸਮਰੱਥਾਵਾਂ ਤੋਂ ਜਾਣੂ ਕਰਵਾਉਣ ਲਈ ਭਾਰਤ ਸਥਿਤ ਵਣਜ ਦੂਤਾਵਾਸਾਂ ਨਾਲ ਵੀ ਸੰਪਰਕ ਸਥਾਪਿਤ ਕੀਤਾ ਹੈ, ਜਿਸ ਨਾਲ ਸੰਪਰਕ ਦਾ ਪੁਲ ਬਣਾਉਣ ਵਿੱਚ ਮਦਦ ਮਿਲੇਗੀ।

ਜਿੱਥੇ ਇੱਕ ਪਾਸੇ, ਖਾਦੀ ਦੀ ਆਪਣੀ ਪਛਾਣ ਹੈ, ਉੱਥੇ ਹੀ ਸਾਡੇ ਉਤਪਾਦਕਾਂ ਅਤੇ ਵੈਲਿਊ ਚੇਨ ਦੇ ਬਚਾਅ ਲਈ ਹੋਰ ਦੂਜੇ ਦੇਸ਼ਾਂ ਵਿੱਚ ਟ੍ਰੇਡਮਾਰਕ ਰਜਿਸਡਟਰ ਕਰਕੇ ਬ੍ਰਾਂਡ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਵਿਸ਼ੇਸ਼ ਬ੍ਰਾਂਡਿੰਗ ਅਤੇ ਭੂਗੋਲਿਕ ਸੰਕੇਤਕ (ਜੀਆਈ) ਟੈਗ ਦੇ ਤਹਿਤ ਹਾਲ ਹੀ ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (KVIC) ਨੂੰ ਪੋਂਡੁਰੂ ਖਾਦੀ ਲਈ ਜੀਆਈ ਟੈਗ ਪ੍ਰਦਾਨ ਕੀਤਾ ਗਿਆ ਹੈ, ਜਿਸ ਨਾਲ ਵਿਸ਼ੇਸ਼ ਕਪਾਹ ਅਤੇ ਬਰਾਬਰ ਦੀ ਵਿਸ਼ੇਸ਼ ਪ੍ਰਕਿਰਿਆ ਨਾਲ ਕੱਤੇ ਅਤੇ ਬੁਣੇ ਗਏ ਉਤਪਾਦਾਂ ਲਈ ਮੁੱਲ ਪ੍ਰਾਪਤੀ ਵਿੱਚ ਵਾਧਾ ਹੋਵੇਗਾ। ਇਸ ਸਾਲ ਆਗਰਾ ਵਿੱਚ ਆਯੋਜਿਤ ਪਹਿਲੇ ਬ੍ਰਿਕਸ (BRICS) ਐੱਮਐੱਸਐੱਮਈ ਫੋਰਮ ਵਿੱਚ ਜੀਆਈ-ਟੈਗ ਪ੍ਰਾਪਤ ਪੋਂਡੁਰੂ ਖਾਦੀ, ਭਾਰਤ ਕਸਤੂਰੀ ਕੋਟਨ, ਬੰਗਾਲ ਮਲਮਲ ਅਤੇ ਕੁਦਰਤੀ ਰੰਗਾਂ ਵਾਲੇ ਕਪਾਹ ਦੇ ਉਤਪਾਦਾਂ ਸਮੇਤ ਵਿਸ਼ੇਸ਼ ਅਤੇ ਪ੍ਰੀਮੀਅਮ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ।

ਸਾਨੂੰ ਨਵੀਂ ਪੀੜ੍ਹੀ ਦੇ ਜੈਨ ਜ਼ੀ (Gen Z) ਗ੍ਰਾਹਕਾਂ ਨੂੰ ਆਕਰਸ਼ਿਤ ਕਰਨ, ਉਨ੍ਹਾਂ ਨੂੰ ਬਣਾਏ ਰੱਖਣ ਅਤੇ ਅਜਿਹੇ ਵਿਸ਼ੇਸ਼ ਉਤਪਾਦਾਂ ਤੋਂ ਵਧੇਰੇ ਮੁੱਲ ਪ੍ਰਾਪਤ ਕਰਨ ਲਈ ਆਪਣੇ ਉਤਪਾਦਾਂ ਵਿੱਚ ਗੁਣਵੱਤਾ ਅਤੇ ਭਰੋਸਾ ਯਕੀਨੀ ਬਣਾਉਣਾ ਹੋਵੇਗਾ। ਇਸੇ ਦਿਸ਼ਾ ਵਿੱਚ, ਵਿਭਾਗ ਦੇ ਕੇਂਦਰੀ ਸਲਾਈਵਰ ਪਲਾਂਟ (ਸੀਐੱਸਪੀ), ਜੋ ਲਗਭਗ ਸਾਢੇ ਤਿੰਨ ਦਹਾਕੇ ਪਹਿਲਾਂ ਸਥਾਪਿਤ ਕੀਤੇ ਗਏ ਸਨ, ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ। ਵਰਤਮਾਨ ਵਿੱਚ ਸੰਚਾਲਿਤ ਪੰਜ ਸੀਐੱਸਪੀ ਵਿੱਚੋਂ ਕਰਨਾਟਕ ਦੇ ਚਿਤਰਦੁਰਗ ਅਤੇ ਕੇਰਲ ਦੇ ਕੁਟੂਰ ਸਥਿਤ ਪਲਾਂਟਾਂ ਦਾ ਆਧੁਨਿਕੀਕਰਣ ਪੂਰਾ ਹੋ ਚੁੱਕਿਆ ਹੈ ਅਤੇ ਉਹ ਸੰਚਾਲਨ ਵਿੱਚ ਹਨ। ਕਰਨਾਟਕ ਸਥਿਤ ਸਲਾਈਵਰ ਪਲਾਂਟ ਆਪਣੀ 50 ਪ੍ਰਤੀਸ਼ਤ ਊਰਜਾ ਜ਼ਰੂਰਤ ਲਈ ਸੌਰ ਊਰਜਾ ਦੀ ਵਰਤੋਂ ਕਰਦਾ ਹੈ, ਜਦਕਿ ਉਤਪਾਦਨ ਨੂੰ ਪੂਰੀ ਤਰ੍ਹਾਂ ਵਾਤਾਵਰਣ-ਅਨੁਕੂਲ ਬਣਾਉਣ ਲਈ ਪਵਨ ਊਰਜਾ ਦੀ ਵਰਤੋਂ ਦੀਆਂ ਸੰਭਾਵਨਾਵਾਂ ਤਲਾਸ਼ ਕੀਤੀਆਂ ਜਾ ਰਹੀਆਂ ਹਨ। ਇਹ ਦ੍ਰਿਸ਼ਟੀਕੋਣ ਐੱਸਡੀਜੀ 9 (ਉਦਯੋਗ, ਨਵੀਨਤਾ ਅਤੇ ਬੁਨਿਆਦੀ ਢਾਂਚੇ) ਦੇ ਅਨੁਕੂਲ ਹੈ, ਕਿਉਂਕਿ ਇਸ ਦੇ ਮਾਧਿਅਮ ਨਾਲ ਰਵਾਇਤੀ ਉੱਦਮਾਂ ਨੂੰ ਡਿਜ਼ਾਈਨ, ਤਕਨਾਲੋਜੀ, ਆਧੁਨਿਕ ਬਜ਼ਾਰਾਂ ਅਤੇ ਵਿਕਸਿਤ ਹੁੰਦੀਆਂ ਸਪਲਾਈ ਚੇਨਾਂ ਨਾਲ ਜੋੜਿਆ ਜਾ ਰਿਹਾ ਹੈ। ਖਾਦੀ ਸੰਸਥਾਨਾਂ ਦੇ ਉਤਪਾਦਨ ਬੁਨਿਆਦੀ ਢਾਂਚੇ ਦੇ ਤਕਨਾਲੋਜੀ ਅੱਪਗ੍ਰੇਡੇਸ਼ਨ ਅਤੇ ਤਕਨਾਲੋਜੀ-ਅਧਾਰਿਤ ਸਾਂਝੇ ਸੁਵਿਧਾ ਕੇਂਦਰਾਂ (ਸੀਐੱਫਸੀ) ਦਾ ਪ੍ਰਸਤਾਵ ਗ੍ਰਾਮ ਉਦਯੋਗ ਸਮੂਹਾਂ ਨੂੰ ਸਾਂਝੇ ਬੁਨਿਆਦੀ ਢਾਂਚੇ ਅਤੇ ਆਧੁਨਿਕ ਪ੍ਰੋਸੈੱਸਿੰਗ ਸੁਵਿਧਾਵਾਂ ਦੇ ਮਾਧਿਅਮ ਨਾਲ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ। ਕੇਵੀਆਈਸੀ ਮੁੱਲ ਲੜੀਆਂ ਵਿੱਚ ਟ੍ਰੇਸੇਬਿਲਿਟੀ ਹੱਲ ਸਮਰੱਥ ਕਰ ਰਿਹਾ ਹੈ, ਜਿਸ ਨਾਲ ਪਰੰਪਰਾ ਨਾਲ ਆਈਟੀ ਦੇ ਏਕੀਕਰਣ ਵਿੱਚ ਮਦਦ ਮਿਲੇਗੀ ਅਤੇ ਉਤਪਾਦਨ ਈਕੋਸਿਸਟਮ ਵੱਲ ਨਵੀਂ ਪੀੜ੍ਹੀ ਦੀ ਦਿਲਚਸਪੀ ਵੀ ਆਕਰਸ਼ਿਤ ਹੋਵੇਗੀ।

ਇਸ ਲਈ, ਪਰ ਮਹੱਤਵਪੂਰਨ ਰੂਪ ਵਿੱਚ, ਕੁਟੀਰ ਉਦਯੋਗ ਆਪਣੀ ਊਰਜਾ ਕੁਸ਼ਲਤਾ ਅਤੇ ਜਲ ਕੁਸ਼ਲਤਾ ਦੇ ਚਲਦੇ ਅਤੇ ਕੁਦਰਤੀ ਰੇਸ਼ਿਆਂ/ਰੰਗਾਂ ਦੀ ਵਰਤੋਂ ਕਰਨ ਦੀ ਵਜ੍ਹਾ ਕਰਕੇ ਕੁਦਰਤ ਤੋਂ ਹੀ ਵਾਤਾਵਰਣ ਦੇ ਅਨੁਕੂਲ ਹੈ। ਖਾਦੀ ਇੱਕ ਵਾਤਾਵਰਣ-ਅਨੁਕੂਲ ਕੱਪੜਾ ਹੈ, ਜਿਸ ਦਾ ਕਾਰਬਨ ਫੁੱਟਪ੍ਰਿੰਟ ਬਹੁਤ ਘੱਟ ਹੈ ਅਤੇ ਜੋ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਸਥਿਰ ਹੈ। ਇਸ ਦਾ ਮਾਪਣ ਮੋਹਰੀ ਸੰਸਥਾਵਾਂ (ਆਈਆਈਟੀ, ਆਈਆਈਐੱਮ) ਦੁਆਰਾ ਕੀਤਾ ਜਾ ਰਿਹਾ ਹੈ, ਜਿਸ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨਵੀਂ ਪੀੜ੍ਹੀ ਦੇ ਖਪਤਕਾਰਾਂ ਲਈ ਉਤਪਾਦ ਅਤੇ ਬ੍ਰਾਂਡ ਪ੍ਰਚਾਰ ਸਬੰਧੀ ਸੰਦੇਸ਼ ਵਿੱਚ ਇਨ੍ਹਾਂ ਪਹਿਲੂਆਂ ਨੂੰ ਉਚਿਤ ਤੌਰ ‘ਤੇ ਸ਼ਾਮਲ ਕੀਤਾ ਜਾ ਸਕੇ। ਹਾਲ ਹੀ ਦੇ ਸਮੇਂ ਵਿੱਚ ਵਿਸ਼ਵ ਦੀਆਂ ਅਰਥਵਿਵਸਥਾਵਾਂ ਦਾ ਧਿਆਨ ਵਧੇਰੇ ਵਿਵਹਾਰਕ ਦ੍ਰਿਸ਼ਟੀਕੋਣ ਦੇ ਨਾਲ ਅਜਿਹੀਆਂ ਪਹਿਲਕਦਮੀਆਂ ਵੱਲ ਕੇਂਦ੍ਰਿਤ ਹੋਇਆ ਹੈ, ਜਿਨ੍ਹਾਂ ਦੇ ਮਾਧਿਅਮ ਨਾਲ ਆਰਥਿਕ ਵਿਕਾਸ ਦੇ ਨਾਲ-ਨਾਲ ਸਮਾਜਿਕ ਅਤੇ ਵਾਤਾਵਰਣਕ ਸਰੋਕਾਰਾਂ ਵਾਲੇ ਵਿਕਾਸ ਨੂੰ ਵੀ ਯਕੀਨੀ ਬਣਾਇਆ ਜਾ ਸਕੇ। ਵਾਤਾਵਰਣ ਸਬੰਧੀ ਗੰਭੀਰ ਚਿੰਤਾਵਾਂ, ਵਧ ਰਹੀਆਂ ਅਸਮਾਨਤਾਵਾਂ, ਭੁੱਖ ਅਤੇ ਗਰੀਬੀ ਅਤੇ ਸਰੋਤਾਂ ਦੀ ਅਸਮਾਨ ਵੰਡ ਦੇ ਮੱਦੇਨਜ਼ਰ ਭੌਤਿਕ ਵਿਸਥਾਰ ਦੇ ਨੈਤਿਕ ਪਹਿਲੂਆਂ ਨੇ ਨੀਤੀ ਨਿਰਮਾਤਾਵਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਸਾਲ 2015 ਵਿੱਚ ਵਿਸ਼ਵ ਦੇ ਦੇਸ਼ਾਂ ਦੁਆਰਾ ਅਪਣਾਏ ਗਏ ਟਿਕਾਊ ਵਿਕਾਸ ਦੇ 17 ਟੀਚਿਆਂ ਵਾਲੇ 2030 ਏਜੰਡੇ ਵਿੱਚ ਗਰੀਬੀ ਦੇ ਖਾਤਮੇ, ਵਾਤਾਵਰਣਕ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਅਤੇ ਵੰਡ-ਅਧਾਰਿਤ ਸਮਾਜਿਕ ਨਿਆਂ ‘ਤੇ ਅਧਾਰਿਤ ਵਿਕਾਸ ਹਾਸਲ ਕਰਨ ਲਈ ਕਾਰਵਾਈ ਦੀ ਦਿਸ਼ਾ ਰੇਖਾਂਕਿਤ ਕੀਤੀ ਗਈ ਹੈ। ਕੇਵੀਆਈਸੀ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ-ਕੇਂਦਰੀ ਕਪਾਹ ਤਕਨਾਲੋਜੀ ਖੋਜ ਸੰਸਥਾਨ (ICAR-CIRCOT) ਦੇ ਸਹਿਯੋਗ ਨਾਲ ਕੁਦਰਤੀ ਰੰਗ ਵਾਲੀਆਂ ਕਪਾਹ ਦੀਆਂ ਕਿਸਮਾਂ ਦੇ ਵਿਕਾਸ ਦੇ ਉਦੇਸ਼ ਨਾਲ ਪਹਿਲਕਦਮੀਆਂ ਦੀਆਂ ਸਰਗਰਮੀ ਨਾਲ ਸੰਭਾਵਨਾਵਾਂ ਖੋਜ ਰਿਹਾ ਹੈ। ਇਹ ਦ੍ਰਿਸ਼ਟੀਕੋਣ ਵਾਤਾਵਰਣ-ਅਨੁਕੂਲ ਵਿਧੀਆਂ ਦੇ ਅਨੁਕੂਲ ਹੈ, ਕਿਉਂਕਿ ਇਸ ਨਾਲ ਰਵਾਇਤੀ ਰੰਗਾਈ ਪ੍ਰਕਿਰਿਆਵਾਂ ਵਿੱਚ ਹੋਣ ਵਾਲੀ ਪਾਣੀ ਦੀ ਵਰਤੋਂ, ਰਸਾਇਣਕ ਪ੍ਰਦੂਸ਼ਣ ਅਤੇ ਊਰਜਾ ਦੀ ਖਪਤ ਨੂੰ ਘਟਾਇਆ ਜਾ ਸਕਦਾ ਹੈ। ਇਸ ਲਈ, ਇਸ ਖੇਤਰ ਨੂੰ ਉਤਸ਼ਾਹਿਤ ਕਰਨਾ ਉਚਿਤ ਹੋਵੇਗਾ, ਕਿਉਂਕਿ ਇਸ ਵਿੱਚ ਟਿਕਾਊ ਆਜੀਵਿਕਾ ਦੇ ਹੱਲ ਉਪਲਬਧ ਕਰਵਾਉਣ ਦੀ ਸਮਰੱਥਾ ਹੈ। ਅਜਿਹੇ ਸਮੇਂ ਵਿੱਚ, ਜਦੋਂ ਫੈਸ਼ਨ ਉਦਯੋਗ ‘ਤੇ ਵੇਸਟ, ਪ੍ਰਦੂਸ਼ਣ ਅਤੇ ਬਹੁਤ ਜ਼ਿਆਦਾ ਸਰੋਤ ਖਪਤ ਦੀ ਸਮੱਸਿਆ ਨਾਲ ਨਜਿੱਠਣ ਦਾ ਦਬਾਅ ਵਧ ਰਿਹਾ ਹੈ, ਖਾਦੀ ਇੱਕ ਵਿਕਲਪਿਕ ਦਰਸ਼ਨ ਪੇਸ਼ ਕਰਦੀ ਹੈ—ਸੋਚ-ਸਮਝ ਕੇ ਉਤਪਾਦਨ ਕਰਨਾ, ਜ਼ਿੰਮੇਵਾਰੀ ਨਾਲ ਉਪਭੋਗ ਕਰਨਾ ਅਤੇ ਹਰੇਕ ਉਤਪਾਦ ਦੇ ਪਿੱਛੇ ਦੇ ਹੁਨਰ ਨੂੰ ਮਹੱਤਵ ਦੇਣਾ। ਅਸਲ ਵਿੱਚ, ਕੋਈ ਵੀ ਅਜਿਹਾ ਰੇਸ਼ਾ ਜਾਂ ਫਿਲਾਮੈਂਟ, ਜਿਸ ਨੂੰ ਉਸ ਦੀ ਕੁਦਰਤ (ਜਿਵੇਂ ਪਲਾਸਟਿਕ ਰੈਪਰ) ਅਤੇ/ਜਾਂ ਲੰਬਾਈ (ਜਿਵੇਂ ਦੇਸੀ ਕਪਾਹ) ਦੇ ਕਾਰਨ ਮਸ਼ੀਨੀ ਕਤਾਈ ਉਦਯੋਗ ਦੁਆਰਾ ਧਾਗੇ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ, ਉਸ ਨੂੰ ਹੱਥ ਦੇ ਚਰਖੇ ਦੇ ਮਾਧਿਅਮ ਨਾਲ ਧਾਗੇ ਵਿੱਚ ਬਦਲਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ‘ਲੂਪ ਵਿੱਚ’ ਅਤੇ ‘ਲੂਪ ਤੋਂ ਬਾਹਰ’ ਰੀਸਾਈਕਲਿੰਗ ਅਤੇ ਅੱਪਸਾਈਕਲਿੰਗ ਨੂੰ ਸਮਰੱਥ ਬਣਾਇਆ ਜਾ ਸਕਦਾ ਹੈ।

ਇਸ ਨਾਲ ਹੱਥ ਨਾਲ ਕਤਾਈ ਵਿੱਚ ਰੁਜ਼ਗਾਰ ਦੀਆਂ ਵਾਧੂ ਸ਼੍ਰੇਣੀਆਂ ਵਿੱਚ ਵੀ ਯੋਗਦਾਨ ਪਾਇਆ ਜਾ ਸਕਦਾ ਹੈ। ਇਹ ਖਾਦੀ ਨੂੰ ਸਿੱਧੇ ਤੌਰ ‘ਤੇ ਐੱਸਡੀਜੀ 12 (ਜ਼ਿੰਮੇਵਾਰ ਖਪਤਕਾਰ ਅਤੇ ਉਤਪਾਦਨ) ਅਤੇ ਐੱਸਡੀਜੀ 13 (ਜਲਵਾਯੂ ਕਾਰਵਾਈ) ਨਾਲ ਜੋੜਦਾ ਹੈ। ਜ਼ਿੰਮੇਵਾਰ ਕਪਾਹ ਦੀ ਖੇਤੀ ਸਮੇਤ ਟਿਕਾਊ ਖੇਤੀਬਾੜੀ ਵਿਧੀਆਂ ਵਧੇਰੇ ਟਿਕਾਊ ਦਿਹਾਤੀ ਈਕੋਸਿਸਟਮ ਨੂੰ ਉਤਸ਼ਾਹਿਤ ਕਰਕੇ ਐੱਸਡੀਜੀ 2 (ਜ਼ੀਰੋ ਭੁੱਖਮਰੀ) ਅਤੇ ਐੱਸਡੀਜੀ 15 (ਜ਼ਮੀਨ ‘ਤੇ ਜੀਵਨ) ਵਿੱਚ ਇਸ ਦੇ ਯੋਗਦਾਨ ਨੂੰ ਹੋਰ ਮਜ਼ਬੂਤ ਕਰ ਸਕਦੀਆਂ ਹਨ। ਇਨ੍ਹਾਂ ਸੰਭਾਵਨਾਵਾਂ ਦੇ ਨਾਲ, ਨਿਰੰਤਰ ਸਹਾਇਤਾ ਅਤੇ ਉਤਸ਼ਾਹ ਨਾਲ ਮਨੁੱਖੀ ਸਮਾਜ ਲਈ ਜ਼ਿੰਮੇਵਾਰੀ ਨਾਲ ਸਪਲਾਈ ਕਰਨ ਵਾਲੀਆਂ ਸਪਲਾਈ ਚੇਨਾਂ ਹੋਰ ਵੀ ਮਜ਼ਬੂਤ, ਡੂੰਘੀਆਂ ਅਤੇ ਵਿਆਪਕ ਹੁੰਦੀਆਂ ਰਹਿਣਗੀਆਂ।

ਵਿਆਪਕ ਸੰਦੇਸ਼ ਬਿਲਕੁਲ ਸਿੱਧਾ ਜਿਹਾ ਹੈ; ਸਥਿਰਤਾ ਹਮੇਸ਼ਾ ਸਿਰਫ਼ ਨਵੀਨਤਮ ਤਕਨਾਲੋਜੀ ਤੋਂ ਹੀ ਨਹੀਂ ਆਉਂਦਾ। ਕਦੇ-ਕਦੇ ਇਹ ਉਨ੍ਹਾਂ ਅਭਿਆਸਾਂ ਤੋਂ ਵੀ ਉਭਰ ਸਕਦਾ ਹੈ, ਜਿਨ੍ਹਾਂ ਨੂੰ ਭਾਈਚਾਰਿਆਂ ਨੇ ਸਦੀਆਂ ਤੋਂ ਸੰਭਾਲ ਕੇ ਰੱਖਿਆ ਹੈ ਅਤੇ ਜਿਨ੍ਹਾਂ ਨੂੰ ਆਧੁਨਿਕ ਸਮਾਜ ਹੁਣ ਮੁੜ ਲੱਭ ਰਿਹਾ ਹੈ। ਖਾਦੀ ਬਿਲਕੁਲ ਅਜਿਹੀ ਹੀ ਇੱਕ ਸੰਭਾਵਨਾ ਦੀ ਪ੍ਰਤੀਨਿਧਤਾ ਕਰਦੀ ਹੈ। ਇਹ ਵਿਰਾਸਤ ਨੂੰ ਨਵੀਨਤਾ ਨਾਲ, ਰੁਜ਼ਗਾਰ ਨੂੰ ਉੱਦਮਤਾ ਨਾਲ, ਮਹਿਲਾ ਸਸ਼ਕਤੀਕਰਣ ਨੂੰ ਸਮਾਜਿਕ ਸਮਾਵੇਸ਼ਨ ਨਾਲ ਅਤੇ ਆਰਥਿਕ ਗਤੀਵਿਧੀ ਨੂੰ ਵਾਤਾਵਰਣਕ ਜ਼ਿੰਮੇਵਾਰੀ ਨਾਲ ਜੋੜਦੀ ਹੈ। ਕੇਵੀਆਈਸੀ (KVIC) ਵਿੱਚ ਅਸੀਂ ਉਸ ਜਾਦੂ ਨੂੰ ਲੱਭਣ, ਉਸ ਦੇ ਭੇਦਾਂ ਨੂੰ ਉਜਾਗਰ ਕਰਨ, ਉਸ ਨੂੰ ਮੁੜ ਸਥਾਪਿਤ ਅਤੇ ਮਜ਼ਬੂਤ ਕਰਨ ਦਾ ਯਤਨ ਕਰ ਰਹੇ ਹਾਂ, ਜਿਸ ਨੂੰ ਕਤਾਈ-ਬੁਣਾਈ ਕਰਨ ਵਾਲੇ ਸਾਡੇ ਧਾਗਿਆਂ ਦੇ ਕਲਾਕਾਰ ਵਾਤਾਵਰਣ ਪ੍ਰਤੀ ਜਾਗਰੂਕ ਦੁਨੀਆ ਲਈ ਬੁਣ ਰਹੇ ਹਨ।

(ਸੁਸ਼੍ਰੀ ਰੂਪ ਰਾਸ਼ੀ, ਕੇਵੀਆਈਸੀ (KVIC) ਦੀ ਮੁੱਖ ਕਾਰਜਕਾਰੀ ਅਧਿਕਾਰੀ ਹਨ ਅਤੇ ਡਾ. ਨਿਤੇਸ਼ ਧਵਨ, ਕੇਵੀਆਈਸੀ, ਮੁੰਬਈ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਹਨ।)

Leave a Reply

Your email address will not be published. Required fields are marked *